Punjabi Singer Diljit Dosanjh Perform at Coachella 2023: ਪੰਜਾਬੀ ਗਾਇਕ
ਦਿਲਜੀਤ ਦੋਸਾਂਝ (Diljit Dosanjh) ਨੇ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਕਲਾਕਾਰ ਨੇ ਇਸ ਵਾਰ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਦਿਲਜੀਤ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ। ਇਹ ਪੰਜਾਬੀ ਸਿਨੇਮਾ ਜਗਤ ਲਈ ਮਾਣ ਦੀ ਗੱਲ ਹੈ। ਦਿਲਜੀਤ ਨੇ ਇਤਿਹਾਸ ਰਚਿਆ ਹੈ ਕਿਉਂਕਿ ਹੈੱਡਲਾਈਨਰ ਸਿਰਫ਼ ਗੋਰੇ ਸੰਗੀਤਕਾਰ ਨਹੀਂ ਹਨ, ਸਗੋਂ ਦੋਸਾਂਝਾਵਾਲਾ ਦਿਲਜੀਤ ਦੋਸਾਂਝ ਵੀ ਹੈ। ਪੰਜਾਬੀ ਸਿਨੇਮਾ ਜਗਤ ਦੇ ਸਿਤਾਰੇ ਦੋਸਾਂਝਾਵਾਲੇ ਨੂੰ ਵਧਾਈ ਦੇ ਰਹੇ ਹਨ।
ਇਹ ਖੁਸ਼ਖਬਰੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰ ਦਿੱਤੀ ਸੀ। ਦੱਸ ਦੇਈਏ ਕਿ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੀ ਲਾਈਨਅੱਪ 11 ਜਨਵਰੀ ਨੂੰ ਐਲਾਨੀ ਗਈ ਸੀ। ਇਸ ਵਿੱਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦਾ ਨਾਮ ਵੀ ਸ਼ਾਮਲ ਸੀ। ਇਹ ਫੈਸਟੀਵਲ 14 ਤੋਂ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਤੱਕ ਲਗਾਤਾਰ ਦੋ ਵੀਕਐਂਡ 'ਤੇ ਚੱਲਣ ਵਾਲਾ ਹੈ। ਪੰਜਾਬੀ ਪੌਪ ਸਟਾਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਵਿੱਚ ਪਹਿਲੀ ਵਾਰ ਪਰਫਾਰਮ ਕਰ ਰਹੇ ਹਨ।
Ugh was stuck in drafts 🫠
Register now for access to passes at https://t.co/qujCsdlTip. Presale begins Friday, 1/13 at 11am PT. Very limited Weekend 1 passes remain. For your best chance at passes, look to Weekend 2. pic.twitter.com/5zMQ4dJZHq
— Coachella (@coachella) January 10, 2023
ਇਸਦੇ ਨਾਲ ਹੀ ਦਿਲਜੀਤ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਵਧਾਈ ਦੇ ਰਹੇ ਹਨ। ਐਮੀ ਵਿਰਕ ਨੇ ਇੰਸਟਾ ਸਟੋਰੀ ਸ਼ੇਅਰ ਕਰ ਲਿਖਿਆ, ਭਾਜੀ ਤੁਹਾਡੇ ਤੇ ਮਾਣ ਹੈ... ਇਸਦੇ ਨਾਲ ਹੀ ਪ੍ਰਸ਼ੰਸ਼ਕ ਵੀ ਇਸ ਉੱਪਰ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Diljit Dosanjh, Entertainment, Entertainment news, Pollywood, Punjabi singer, Singer