Gippy Grewal s Dog Jacky passes away: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਕੁੱਤੇ ਜੈਕੀ ਦੇ ਬੇਹੱਦ ਕਰੀਬ ਸੀ। ਦੱਸ ਦੇਈਏ ਕਿ ਉਨ੍ਹਾਂ ਦੇ ਕੁੱਤੇ ਜੈਕੀ ਦਾ ਦਿਹਾਂਤ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਲਾਕਾਰ ਆਪਣੇ ਕੁੱਤੇ ਦੇ ਕਿੰਨੇ ਕਰੀਬ ਸੀ।
ਦੱਸ ਦੇਈਏ ਕਿ ਗਿੱਪੀ ਗਰੇਵਾਲ ਅਕਸਰ ਆਪਣੇ ਕੁੱਤੇ ਜੈਕ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਏ ਸੀ।
ਵਰਕਫਰੰਟ ਦੀ ਗੱਲ ਕਰਿਏ ਤਾਂ ਗਿੱਪੀ ਗਰੇਵਾਲ ਬਹੁਤ ਜਲਦ ਦਰਸ਼ਕਾਂ ਲਈ ਕਈ ਸੁਪਰਹਿੱਟ ਫਿਲਮਾਂ ਲੈ ਕੇ ਪੇਸ਼ ਹੋਣਗੇ। ਜਿਸ ਵਿੱਚ ਕੈਰੀ ਆਨ ਜੱਟਾ 3, ਜੱਟ ਨੂੰ ਚੁੜੇਲ ਟੱਕਰੀ, ਵਾਰਨਿੰਗ 2, ਮੰਜੇ ਬਿਸਤਰੇ 3 ਅਤੇ ਸ਼ੇਰਾਂ ਦੀ ਕੌਮ ਪੰਜਾਬੀ ਸ਼ਾਮਲ ਹਨ। ਇੱਕ ਤੋਂ ਬਾਅਦ ਇੱਕ ਕਲਾਕਾਰ ਕਈ ਹਿੱਟ ਫਿਲਮਾਂ ਨਾਲ ਧਮਾਕਾ ਕਰਦੇ ਹੋਏ ਦਿਖਾਈ ਦੇਣਗੇ।
ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਦੀ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਰਿਲੀਜ਼ ਹੋਈ। ਇਸ ਫਿਲਮ ਵਿੱਚ ਕਲਾਕਾਰ ਨਾਲ ਅਦਾਕਾਰਾ ਤਾਨੀਆਂ ਦਿਖਾਈ ਦਿੱਤੀ। ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਿਆ। ਹੁਣ ਆਉਣ ਵਾਲੀਆਂ ਫਿਲਮਾਂ ਵਿੱਚ ਗਿੱਪੀ ਕੀ ਕਮਾਲ ਦਿਖਾਉਂਦੇ ਹਨ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Gippy Grewal, Pollywood, Punjabi singer, Singer