Danveer Singh Birthday Special: ਪੰਜਾਬੀ ਸੰਗੀਤ ਇੰਡਸਟਰੀ ਵਿੱਚ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕਰਨ ਵਾਲੀ ਗਾਇਕਾ ਗੁਰਲੇਜ ਅਖਤਰ (Gurlej Akhtar) ਅੱਜ ਆਪਣੇ ਬੇਟੇ ਦਾਨਵੀਰ ਸਿੰਘ (Danveer Singh) ਦਾ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਗਾਇਕਾ ਵੱਲੋਂ ਆਪਣੇ ਬੇਟੇ ਅਤੇ ਪਤੀ ਨਾਲ ਸ਼ਾਨਦਾਰ ਪਿਆਰ ਭਰੀਆ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਕਿਊਟ ਤਸਵੀਰਾਂ...
View this post on Instagram
ਗਾਇਕਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਸਮਾਂ ਇੰਨੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਤੁਸੀਂ ਇੰਨੀ ਜਲਦੀ ਵੱਡੇ ਹੋ ਗਏ ਹੋ, ਮੈਨੂੰ ਯਾਦ ਹੈ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਆਪਣੀਆਂ ਬਾਹਾਂ ਵਿੱਚ ਫੜਿਆ ਸੀ, ਇਹ ਵੱਖ ਹੀ ਭਾਵਨਾ ਸੀ ਜਿਵੇਂ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ, ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਵੀ ਉਸ ਸੁੰਦਰ ਪਲ ਨੂੰ ਵਾਪਿਸ ਨਹੀਂ ਲਿਆ ਸਕਦੀ। ਜਨਮਦਿਨ ਮੁਬਾਰਕ, ਮੇਰੇ ਪਿਆਰ. ਮੇਰੀ ਜ਼ਿੰਦਗੀ ਅਤੇ ਮੇਰੇ ਹੀਰੋ, ਜਨਮਦਿਨ ਮੁਬਾਰਕ, ਮੇਰੇ ਪੁੱਤਰ!🥰😗 ਤੁਸੀਂ ਮੇਰੇ ਨਾਲ ਸਭ ਤੋਂ ਵਧੀਆ ਚੀਜ਼ ਹੋ❤️love u so much meri jaan🎂🎉🥰😇🎁
ਇਸ ਪੋਸਟ ਉੱਪਰ ਕਮੈਂਟ ਕਰਦੇ ਹੋਏ ਸਚਿਨ ਆਹੂਜਾ ਨੇ ਕਮੈਂਟ ਕਰਦੇ ਹੋਏ ਲਿਖਿਆ, ਦਾਨਵੀਰ ਨੂੰ ਜਨਮ ਦਿਨ ਮੁਬਾਰਕ। ਲਵ ਯੂ ਸੋ ਮੱਚ. ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ...ਵਰਕਫਰੰਟ ਦੀ ਗੱਲ ਕਰਿਏ ਤਾਂ ਗੁਲਰੇਜ਼ ਅਖਤਰ ਦਾ ਹਾਲ ਹੀ ਵਿੱਚ ਗੀਤ ਬੱਲੇ-ਬੱਲੇ ਰਿਲੀਜ਼ ਹੋਇਆ ਹੈ। ਜਿਸਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Gurlez Akhtar, Punjabi singer, Singer