Guru Randhawa Kapil Sharma Duet Song Alone: ਗਾਇਕ ਗੁਰੂ ਰੰਧਾਵਾ (Guru Randhawa) ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੂੰ ਪਸੰਦ ਕਰਨ ਵਾਲੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਬੈਠੇ ਹਨ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਤੋਂ ਬਾਅਦ ਗੁਰੂ ਰੰਧਾਵਾ ਕਾਮੇਡੀਅਨ ਕਪਿਲ ਸ਼ਰਮਾ ਨਾਲ ਡਿਊਟ ਸੌਂਗ ਕਰਦੇ ਹੋਏ ਦਿਖਾਈ ਦੇਣਗੇ। ਜੀ ਹਾਂ, ਆਪਣੇ ਨਵੇਂ ਗੀਤ ਅਲੌਨ ਰਾਹੀਂ ਕਪਿਲ ਸ਼ਰਮਾ ਜਲਦ ਹੀ ਗਾਇਕੀ ਦੇ ਖੇਤਰ ਵਿੱਚ ਬੱਲੇ-ਬੱਲੇ ਕਰਵਾਉਣ ਜਾ ਰਹੇ ਹਨ। ਕਾਮੇਡੀ ਸ਼ੋਅ ਅਤੇ ਫਿਲਮਾਂ 'ਚ ਹੱਥ ਅਜ਼ਮਾਉਣ ਤੋਂ ਬਾਅਦ ਹੁਣ ਕਪਿਲ ਪਹਿਲੀ ਵਾਰ ਗੀਤ ਗਾਉਣ ਜਾ ਰਹੇ ਹਨ। ਜਿਸਨੂੰ ਲੈ ਫੈਨਜ਼ ਵੀ ਉਤਸ਼ਾਹਿਤ ਹਨ।
View this post on Instagram
ਦਰਅਸਲ, ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕਪਿਲ ਸ਼ਰਮਾ ਦੇ ਨਾਲ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਦੋਵਾਂ ਦੀ ਲੁੱਕ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਤੁਸੀ ਦੇਖ ਸਕਦੇ ਹੋ ਕਪਿਲ ਸ਼ਰਮਾ ਕਾਲੇ ਰੰਗ ਦੀ ਟੀ-ਸ਼ਰਟ 'ਤੇ ਭੂਰੇ ਰੰਗ ਦਾ ਕੋਟ ਪਾਇਆ ਹੋਇਆ ਹੈ ਤੇ ਰੌਕਸਟਾਰ ਵਾਂਗ ਗੂੜ੍ਹੇ ਚਸ਼ਮੇ ਪਾਏ ਹੋਏ ਹਨ। ਜਦਕਿ ਗੁਰੂ ਰੰਧਾਵਾ ਨੇ ਕਾਲੇ ਸਵੈਟਰ ਦੇ ਨਾਲ ਮੈਚਿੰਗ ਕੋਟ ਅਤੇ ਦਸਤਾਨੇ ਪਾਏ ਹੋਏ ਹਨ। ਇਸ ਪੋਸਟਰ ਤੇ ਫੈਨਜ਼ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ। ਇਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਗੁਰੂ ਰੰਧਾਵਾ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਗੀਤਾਂ ਲਈ ਜਾਣੇ ਜਾਂਦੇ ਹਨ। ਹਾਲਾਂਕਿ ਬਹੁਤ ਜਲਦ ਕਲਾਕਾਰ ਬਾਲੀਵੁੱਡ ਫਿਲਮਾਂ ਵਿੱਚ ਵੀ ਦਿਖਾਈ ਦੇਣਗੇ। ਦਰਅਸਲ, ਕਲਾਕਾਰ ਅਦਾਕਾਰਾ ਸਾਈ ਮਾਂਜੇਕਰ ਨਾਲ ਫਿਲਮ ਕੁਛ ਖੱਟਾ ਹੋ ਜਾਏ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਹਾਲ ਗੁਰੂ ਦੇ ਗੀਤ ਅਤੇ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Comedian, Entertainment, Entertainment news, Guru Randhawa, Kapil sharma, Pollywood, Punjabi singer, Singer