Home /News /entertainment /

Nora Fatehi- Guru Randhawa: ਗੁਰੂ ਰੰਧਾਵਾ ਨੇ ਨੌਰਾ ਫ਼ਤੇਹੀ ਦਾ ਜਨਮਦਿਨ ਬਣਾਇਆ ਖਾਸ, ਇਸ ਅੰਦਾਜ਼ 'ਚ ਕੀਤਾ Wish

Nora Fatehi- Guru Randhawa: ਗੁਰੂ ਰੰਧਾਵਾ ਨੇ ਨੌਰਾ ਫ਼ਤੇਹੀ ਦਾ ਜਨਮਦਿਨ ਬਣਾਇਆ ਖਾਸ, ਇਸ ਅੰਦਾਜ਼ 'ਚ ਕੀਤਾ Wish

Nora Fatehi- Guru Randhawa

Nora Fatehi- Guru Randhawa

Guru Randhawa On Nora Fatehi Birthday: ਪੰਜਾਬੀ ਅਤੇ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਗੁਰੂ ਰੰਧਾਵਾ (Guru Randhawa) ਨੇ ਖੂਬ ਨਾਮ ਕਮਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਦੋਸਤ ਵੀ ਬਣਾਏ ਹਨ। ਦੱਸ ਦੇਈਏ ਕਿ ਕਲਾਕਾਰ ਨੇ ਆਪਣੀ ਦੋਸਤ ਨੋਰਾ ਫਤੇਹੀ (Nora Fatehi) ਨੂੰ ਖਾਸ ਅੰਦਾਜ਼ ਵਿੱਚ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਹੋਰ ਪੜ੍ਹੋ ...
  • Share this:

Guru Randhawa On Nora Fatehi Birthday: ਪੰਜਾਬੀ ਅਤੇ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਗੁਰੂ ਰੰਧਾਵਾ (Guru Randhawa) ਨੇ ਖੂਬ ਨਾਮ ਕਮਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਦੋਸਤ ਵੀ ਬਣਾਏ ਹਨ। ਦੱਸ ਦੇਈਏ ਕਿ ਕਲਾਕਾਰ ਨੇ ਆਪਣੀ ਦੋਸਤ ਨੋਰਾ ਫਤੇਹੀ (Nora Fatehi) ਨੂੰ ਖਾਸ ਅੰਦਾਜ਼ ਵਿੱਚ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਹ ਦੋਵੇਂ ਬੇਹੱਦ ਖਾਸ ਦੋਸਤ ਹਨ, ਜੋ ਇਕ-ਦੂਜੇ ਨਾਲ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ। ਅੱਜ ਰੰਧਾਵਾ ਨੇ ਨੋਰਾ ਫਤੇਹੀ ਦੇ ਜਨਮਦਿਨ ਮੌਕੇ ਫਿਰ ਤੋਂ ਆਪਣੇ ਦੋਵਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗੁਰੂ ਨੇ ਨੋਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਤੁਸੀ ਵੀ ਵੇਖੋ ਇਹ ਖਾਸ ਪੋਸਟ...


ਦਰਅਸਲ, ਰੰਧਾਵਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਨੌਰਾ ਫ਼ਤੇਹੀ ਨਾਲ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਨੌਰਾ ❤️

ਮੁਸਕਰਾਉਂਦੇ ਰਹੋ ਤੇ ਐਵਰੀ ਡੇ ਗ੍ਰੇਟ ਮੂਵਜ਼ ਕਰਦੇ ਰਹੋ💥ਇਹ ਤੁਹਾਡੀ ਦੁਨੀਆ ਹੈ ❤️🚀 @norafatehi...

ਇਸ ਪੋਸਟ ਉੱਪਰ ਇੱਕ ਯੂਜ਼ਰ ਨੇ ਮਜ਼ਾਕੀਆ ਕਮੈਂਟ ਕਰਦੇ ਹੋਏ ਲਿਖਿਆ, ਨੋਰਾ ਦੇ ਜਵਾਬ ਦੀ ਉਡੀਕ ਕਰੋ... ਬਹੁਤ-ਬਹੁਤ ਧੰਨਵਾਦ ਬਾਬੂ... ਦੂਜੇ ਯੂਜ਼ਰ ਨੇ ਲਿਖਦੇ ਹੋਏ ਕਿਹਾ ਅੱਗ ਲਗਾ ਦਿੱਤੀ ਇੰਸਟਾ ਤੇ... ਇੱਕ ਹੋਰ ਨੇ ਕਿਹਾ ਸੇਮ ਪੋਜ਼ ਵਾਹ। ਕਾਬਿਲੇਗੌਰ ਹੈ ਕਿ ਇਹ ਦੋਵੇਂ ਸਿਤਾਰੇ ਕਈ ਗੀਤਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਦੋਵਾਂ ਦੀ ਧਮਾਕੇਦਾਰ ਕੈਮਿਸਟਰੀ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ।


ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰੂ ਰੰਧਾਵਾ ਬਹੁਤ ਜਲਦ ਕਾਮੇਡੀਅਨ ਕਪਿਲ ਸ਼ਰਮਾ ਨਾਲ ਆਪਣਾ ਨਵਾਂ ਗੀਤ ਅਲੋਨ ਲੈ ਕੇ ਪੇਸ਼ ਹੋਣਗੇ। ਇਸ ਗੀਤ ਰਾਹੀਂ ਕਪਿਲ ਦਰਸ਼ਕਾਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।

Published by:Rupinder Kaur Sabherwal
First published:

Tags: Birthday special, Entertainment, Entertainment news, Guru, Guru Randhawa, Nora Fathei, Punjabi singer, Singer