The Kapil Sharma Show: ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦਾ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਬਾਲੀਵੁੱਡ ਦੇ ਨਾਲ-ਨਾਲ ਹੁਣ ਪੰਜਾਬੀ ਸਿਤਾਰਿਆਂ ਦੀ ਮਹਫਿਲ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਰਿਐਲਿਟੀ ਸ਼ੋਅ ਨੂੰ ਪਸੰਦ ਕਰਨ ਵਾਲੇ ਨਾ ਸਿਰਫ ਦੇਸ਼ ਸਗੋ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਵਾਰ ਤੁਸੀ ਸ਼ੋਅ ਵਿੱਚ ਗੁਰਦਾਸ ਮਾਨ ਅਤੇ ਗੁਰੂ ਰੰਧਾਵਾ ਨੂੰ ਮਸਤੀ ਕਰਦੇ ਹੋਏ ਦੇਖੋਗੇ। ਕਪਿਲ ਸ਼ਰਮਾ ਆਪਣੇ ਮਜ਼ਾਕਿਆ ਅੰਦਾਜ਼ ਵਿੱਚ ਗੁਰੂ ਰੰਧਾਵਾ ਨਾਲ ਕਲੋਲਾਂ ਕਰਦੇ ਹੋਏ ਦਿਖਾਈ ਦੇਣਗੇ। ਇਸ ਦੌਰਾਨ ਅਦਾਕਾਰਾ ਯੋਗਿਤਾ ਬਿਹਾਨੀ ਵੀ ਨਜ਼ਰ ਆਵੇਗੀ।
View this post on Instagram
ਦਰਅਸਲ, ਸੋਨੀ ਟੀਵੀ ਵੱਲੋਂ ਸ਼ੋਅ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਕਪਿਲ ਕਹਿੰਦੇ ਹਨ, 'ਗੁਰੂ ਨੂੰ ਕਈ ਥਾਵਾਂ 'ਤੇ ਇਹ ਕਹਿੰਦੇ ਸੁਣਿਆ ਗਿਆ ਹੈ ਕਿ ਮਾਨ ਸਾਬ੍ਹ ਮੇਰੀ ਪ੍ਰੇਰਨਾ ਹਨ। ਪਰ ਜੇਕਰ ਤੁਸੀਂ ਉਸਦਾ ਗੀਤ ਦੇਖੋਗੇ ਤਾਂ 3 ਮਿੰਟ ਦੇ ਗੀਤ ਵਿੱਚ 12 ਕੁੜੀਆਂ ਨਜ਼ਰ ਆਉਣਗੀਆਂ ਅਤੇ ਮਾਨ ਸਾਬ੍ਹ ਦੇ 12 ਮਿੰਟ ਦੇ ਗੀਤ ਵਿੱਚ 2 ਕੁੜੀਆਂ ਵੀ ਨਜ਼ਰ ਨਹੀਂ ਆਉਂਦੀਆਂ। ਇਸ ਤੋਂ ਬਾਅਦ ਕੀ ਹੋਇਆ ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਇਸ ਦੌਰਾਨ ਕੀਕੂ ਸ਼ਾਰਦਾ ਵੀ ਗੁਰੂ ਰੰਧਾਵਾ 'ਤੇ ਚੁਟਕੀ ਲੈਂਦਾ ਨਜ਼ਰ ਆਏ। ਵੀਡੀਓ ਵਿੱਚ ਉਨ੍ਹਾਂ ਦੀ ਮਸਤੀ ਦੇਖ ਪ੍ਰਸ਼ੰਸ਼ਕ ਵੀ ਹੱਸ-ਹੱਸ ਲੋਟ-ਪੋਟ ਹੋ ਰਹੇ ਹਨ। ਵਰਕਫਰੰਟ ਦੀ ਗੱਲ ਕਰਿਏ ਤਾਂ ਕਪਿਲ ਸ਼ਰਮਾ ਦਾ ਗੁਰੂ ਰੰਧਾਵਾ ਨਾਲ ਗੀਤ ਅਲੋਨ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਰਾਹੀਂ ਦੋਵਾਂ ਕਲਾਕਾਰ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Guru Randhawa, Pollywood, Punjabi singer, Singer