Home /News /entertainment /

Punjabi Singer Hans Raj Hans: ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਤੇ ਜਤਾਇਆ ਸੋਗ

Hans Raj Hans On Raju Srivastav Death: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦਾ 58 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕਮੇਡੀਅਨ ਨੇ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਆਖਰੀ ਸਾਹ ਲਿਆ। ਰਾਜੂ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਨਾਲ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਉੱਪਰ ਪੰਜਾਬੀ ਸਿੰਗਰ ਹੰਸ ਰਾਜ ਹੰਸ (Hans Raj Hans) ਵੱਲੋਂ ਸੋਗ ਜਤਾਇਆ ਗਿਆ ਹੈ।

ਹੋਰ ਪੜ੍ਹੋ ...
  • Share this:

 ਕਾਬਿਲੇਗੌਰ ਹੈ ਕਿ ਰਾਜੂ ਸ਼੍ਰੀਵਾਸਤਵ ਨੇ ਆਪਣੇ ਸਟੈਂਡ-ਅੱਪ ਕਾਮੇਡੀ ਅਤੇ ਚੁਟਕਲਿਆਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਪਹਿਲੇ ਸਟੈਂਡ-ਅੱਪ ਕਾਮੇਡੀ ਟੇਲੇਂਟ ਹੰਟ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਨਾਲ ਦੁਨੀਆ ਭਰ ਵਿੱਚ ਨਾਮ ਕਮਾਇਆ। ਜਿਸ ਦੇ ਪਹਿਲੇ ਸੀਜ਼ਨ ਦੇ ਪ੍ਰੀਮੀਅਰ ਸਾਲ 2005 ਵਿੱਚ ਹੋਇਆ ਸੀ। ਉਹ ਹਿੰਦੀ ਫਿਲਮਾਂ ਜਿਵੇਂ ਕਿ "ਮੈਨੇ ਪਿਆਰ ਕੀਆ", "ਬਾਜ਼ੀਗਰ", "ਬੰਬੇ ਟੂ ਗੋਆ" (ਰੀਮੇਕ) ਅਤੇ "ਆਮਦਨੀ ਅਠਨੀ ਖਰਚਾ ਰੁਪਈਆ" ਵਿੱਚ ਨਜ਼ਰ ਆਏ। ਉਹ "ਬਿੱਗ ਬੌਸ" ਸੀਜ਼ਨ 3 ਦੇ ਪ੍ਰਤੀਯੋਗੀਆਂ ਵਿੱਚੋਂ ਇੱਕ ਸੀ। ਉਹ ਉੱਤਰ ਪ੍ਰਦੇਸ਼ ਫਿਲਮ ਵਿਕਾਸ ਕੌਂਸਲ ਦੇ ਚੇਅਰਮੈਨ ਵੀ ਸਨ। ਕਲਾਕਾਰ ਦਾ 58 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਸਿਨੇਮਾ ਜਗਤ ਲਈ ਬਹੁਤ ਦੁੱਖਦ ਖਬਰ ਹੈ।

Published by:Rupinder Kaur Sabherwal
First published:

Tags: Bollywood, Entertainment, Entertainment news, Hans raj hans, Pollywood, Raju