Home /News /entertainment /

Harrdy Sandhu: ਹਾਰਡੀ ਸੰਧੂ ਨੇ ਪਰਿਣੀਤੀ ਚੋਪੜਾ- ਰਾਘਵ ਚੱਢਾ ਦੇ ਵਿਆਹ ਦੀ ਕੀਤੀ ਪੁਸ਼ਟੀ, ਗਾਇਕ ਨੇ ਕਹੀ ਇਹ ਗੱਲ

Harrdy Sandhu: ਹਾਰਡੀ ਸੰਧੂ ਨੇ ਪਰਿਣੀਤੀ ਚੋਪੜਾ- ਰਾਘਵ ਚੱਢਾ ਦੇ ਵਿਆਹ ਦੀ ਕੀਤੀ ਪੁਸ਼ਟੀ, ਗਾਇਕ ਨੇ ਕਹੀ ਇਹ ਗੱਲ

Hardy Sandhuon Speaks About parineeti chopra and raghav chadha marriage

Hardy Sandhuon Speaks About parineeti chopra and raghav chadha marriage

Parineeti Chopra and Raghav Chadha Marriage: ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ (Parineeti Chopra) ਇਨ੍ਹੀਂ ਦਿਨੀਂ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਬਾਲੀਵੁੱਡ ਗਲਿਆਰਿਆਂ 'ਚ ਕਾਫੀ ਸੁਰਖੀਆਂ ਬਟੋਰ ਰਹੀ ਹੈ। ਜਦੋਂ ਤੋਂ ਪਰਿਣੀਤੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਦੇ ਨਾਲ ਡਿਨਰ ਡੇਟ 'ਤੇ ਨਜ਼ਰ ਆਈ ਹੈ, ਉਸ ਤੋਂ ਬਾਅਦ ਉਹ ਲਗਾਤਾਰ ਪ੍ਰਸ਼ੰਸ਼ਕਾਂ ਦੀਆਂ ਨਜ਼ਰਾਂ ਵਿੱਚ ਹੈ।

ਹੋਰ ਪੜ੍ਹੋ ...
  • Share this:

Parineeti Chopra and Raghav Chadha Marriage: ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ (Parineeti Chopra) ਇਨ੍ਹੀਂ ਦਿਨੀਂ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਬਾਲੀਵੁੱਡ ਗਲਿਆਰਿਆਂ 'ਚ ਕਾਫੀ ਸੁਰਖੀਆਂ ਬਟੋਰ ਰਹੀ ਹੈ। ਜਦੋਂ ਤੋਂ ਪਰਿਣੀਤੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਦੇ ਨਾਲ ਡਿਨਰ ਡੇਟ 'ਤੇ ਨਜ਼ਰ ਆਈ ਹੈ, ਉਸ ਤੋਂ ਬਾਅਦ ਉਹ ਲਗਾਤਾਰ ਪ੍ਰਸ਼ੰਸ਼ਕਾਂ ਦੀਆਂ ਨਜ਼ਰਾਂ ਵਿੱਚ ਹੈ। ਹਾਲਾਂਕਿ ਦੋਵਾਂ ਵੱਲੋਂ ਆਪਣੇ ਰਿਸ਼ਤੇ ਦਾ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁਲਾਕਾਤ ਦੇ ਕੁਝ ਦਿਨਾਂ ਬਾਅਦ ਪਰਿਣੀਤੀ ਨੂੰ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਸਪਾਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਚਰਚਾਵਾਂ ਆਮ ਹੋ ਗਈਆਂ। ਹੁਣ ਦੋਹਾਂ ਦੇ ਵਿਆਹ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਗਾਇਕ ਹਾਰਡੀ ਸੰਧੂ ਨੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀ ਪੁਸ਼ਟੀ ਕੀਤੀ ਹੈ।

ਦਰਅਸਲ, ਅਦਾਕਾਰ ਤੇ ਗਾਇਕ ਹਾਰਡੀ ਸੰਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਅਭਿਨੇਤਰੀ ਹੁਣ ਆਪਣੀ ਜ਼ਿੰਦਗੀ 'ਚ ਸੈਟਲ ਹੋ ਕੇ ਆਪਣਾ ਘਰ ਬਸਾਉਣ ਜਾ ਰਹੀ ਹੈ। ਉਨ੍ਹਾਂ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਪਰਿਣੀਤੀ ਚੋਪੜਾ ਆਖਿਰਕਾਰ ਜ਼ਿੰਦਗੀ 'ਚ ਸੈਟਲ ਹੋ ਰਹੀ ਹੈ। ਗਾਇਕ ਨੇ ਕਿਹਾ, 'ਮੈਂ ਬਹੁਤ ਖੁਸ਼ ਹਾਂ ਕਿ ਆਖਰਕਾਰ ਅਜਿਹਾ ਹੋ ਰਿਹਾ ਹੈ। ਮੈਂ ਉਸਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਹਾਰਡੀ ਸੰਧੂ ਨੇ ਪਰਿਣੀਤੀ ਨੂੰ ਇੰਝ ਦਿੱਤੀ ਵਧਾਈ...

ਡੀਐਨਏ ਨਾਲ ਗੱਲਬਾਤ ਵਿੱਚ, ਹਾਰਡੀ ਸੰਧੂ ਨੇ ਸਾਂਝਾ ਕੀਤਾ ਕਿ ਜਦੋਂ ਉਹ ਆਪਣੀ 2022 ਦੀ ਜਾਸੂਸੀ-ਥ੍ਰਿਲਰ ਫਿਲਮ 'ਕੋਡ ਨੇਮ: ਤਿਰੰਗਾ' ਦੀ ਸ਼ੂਟਿੰਗ ਕਰ ਰਹੇ ਸਨ, ਤਾਂ ਉਨ੍ਹਾਂ ਦੇ ਵਿਆਹ ਬਾਰੇ ਗੱਲਬਾਤ ਹੋਈ ਸੀ। ਗਾਇਕ ਨੇ ਦੱਸਿਆ, 'ਜਦੋਂ ਅਸੀਂ ਕੋਡ ਨੇਮ: ਤਿਰੰਗਾ ਦੀ ਸ਼ੂਟਿੰਗ ਕਰ ਰਹੇ ਸੀ, ਅਸੀਂ ਵਿਆਹ ਬਾਰੇ ਚਰਚਾ ਕਰਦੇ ਸੀ ਅਤੇ ਫਿਰ ਉਹ ਕਹਿੰਦੀ ਸੀ, 'ਮੈਂ ਉਦੋਂ ਹੀ ਵਿਆਹ ਕਰਾਂਗੀ ਜਦੋਂ ਮੈਨੂੰ ਲੱਗੇਗਾ ਕਿ ਮੈਨੂੰ ਸਹੀ ਮੁੰਡਾ ਮਿਲ ਗਿਆ ਹੈ।' ਗਾਇਕ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਉਹ ਨੇ ਪਰਿਣੀਤੀ ਨਾਲ ਗੱਲ ਕੀਤੀ ਹੈ ਅਤੇ ਉਸ ਨੂੰ ਫੋਨ 'ਤੇ ਵਧਾਈ ਦਿੱਤੀ ਹੈ।

ਆਮ ਆਦਮੀ ਪਾਰਟੀ ਆਗੂ ਸੰਜੀਵ ਅਰੋੜਾ ਨੇ ਵੀ ਦਿੱਤੀ ਵਧਾਈ...

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾ ਸੰਜੀਵ ਅਰੋੜਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, 'ਮੈਂ ਰਾਘਵ ਅਤੇ ਪਰਿਣੀਤੀ ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਹਨਾਂ ਦੇ ਮਿਲਾਪ ਨੂੰ ਬਹੁਤ ਸਾਰੇ ਪਿਆਰ, ਖੁਸ਼ੀਆਂ ਅਤੇ ਸਮਰਥਨ ਦੀ ਬਖਸ਼ਿਸ਼ ਹੋਵੇ। ਮੇਰੀਆਂ ਸ਼ੁਭਕਾਮਨਾਵਾਂ!!!'

ਹੋਰ ਪੜ੍ਹੋ:- Raghav-Parineeti: ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਰਿਸ਼ਤਾ Confirm, 'ਆਪ' MP Sanjeev Arora ਨੇ ਦਿੱਤੀ ਵਧਾਈ

ਹੋਰ ਪੜ੍ਹੋ:-  Raghav- Parineeti: ਪਰਿਣੀਤੀ-ਰਾਘਵ ਚੱਡਾ ਜਲਦ ਲੈਣਗੇ ਲਾਵਾ! ਵਿਆਹ ਦੇ ਸਵਾਲ ਤੇ ਇੰਝ ਸ਼ਰਮਾਈ ਅਦਾਕਾਰਾ

ਹੋਰ ਪੜ੍ਹੋ:-  Raghav- Parineeti: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਮੁਲਾਕਾਤ ਦਾ ਨਹੀਂ ਥਮ ਰਿਹਾ ਤੂਫਾਨ, ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਖਬਰਾਂ ਵਾਈਰਲ

Published by:Rupinder Kaur Sabherwal
First published:

Tags: Entertainment, Entertainment news, Pollywood, Punjabi singer, Raghav, Raghav Chadha, Singer