Home /News /entertainment /

Inderjit Nikku: ਇੰਦਰਜੀਤ ਨਿੱਕੂ ਬੋਲੇ- ਮੂਸੇਵਾਲਾ ਨੂੰ ਸਰੀਰਕ ਤੌਰ ‘ਤੇ ਤਾਂ ਮਾਰ ਦਿੱਤਾ, 'ਪਰ ਤੂੰ ਗਾਣਿਆਂ ਰਾਹੀਂ ਅਮਰ ਰਹੂ'

Inderjit Nikku: ਇੰਦਰਜੀਤ ਨਿੱਕੂ ਬੋਲੇ- ਮੂਸੇਵਾਲਾ ਨੂੰ ਸਰੀਰਕ ਤੌਰ ‘ਤੇ ਤਾਂ ਮਾਰ ਦਿੱਤਾ, 'ਪਰ ਤੂੰ ਗਾਣਿਆਂ ਰਾਹੀਂ ਅਮਰ ਰਹੂ'

 Sidhu Moosewala

Inderjit Nikku

Sidhu Moosewala Inderjit Nikku

Inderjit Nikku On Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਗੀਤਾਂ ਨੇ ਕਲਾਕਾਰ ਨੂੰ ਪ੍ਰਸ਼ੰਸ਼ਕਾਂ ਵਿਚਕਾਰ ਹਾਲੇ ਵੀ ਜ਼ਿੰਦਾ ਰੱਖਿਆ ਹੋਇਆ ਹੈ। ਮੂਸੇਵਾਲਾ ਦੀ ਮੌਤ ਨੂੰ ਪੰਜ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਉਨ੍ਹਾਂ ਦੇ ਕਰੀਬੀ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ। ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਅਕਸਰ ਸਿੱਧੂ ਨੂੰ ਯਾਦ ਕਰਦੇ ਹਨ ਇਸ ਵਿਚਕਾਰ ਮਸ਼ਹੂਰ ਗਾਇਕ ਇੰਦਰਜੀਤ ਨਿੱਕੂ (Inderjit Nikku) ਵੱਲੋਂ ਮੂਸੇਵਾਲਾ ਦੀ ਇੱਕ ਤਸਵੀਰ ਸ਼ੇਅਰ ਕਰ ਭਾਵੁਕ ਗੱਲ ਕਹੀ ਗਈ ਹੈ।

ਹੋਰ ਪੜ੍ਹੋ ...
  • Share this:

ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰ ਭਾਵੁਕ ਨੋਟ ਲਿਖਿਆ ਹੈ। ਮੂਸੇਵਾਲਾ ਦੀ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਨਿੱਕੂ ਨੇ ਲਿਖਿਆ, “ਛੋਟੀ ਜਿਹੀ ਉਮਰ ‘ਚ ਕਿੰਨਾ ਕੁੱਝ ਗਾ ਗਿਆ ਤੇ ਹਾਲੇ ਹੋਰ ਕਿੰਨਾ ਕੁੱਝ ਗਾਉਣਾ ਸੀ ਤੂੰ ਭਰਾ। ਤੈਨੂੰ ਸਰੀਰਕ ਤੌਰ ‘ਤੇ ਤਾਂ ਜ਼ਰੂਰ ਮਾਰ ਦਿੱਤਾ, ਪਰ ਤੂੰ ਤੇ ਤੇਰੀ ਸੋਚ ਤੇਰੇ ਗਾਣਿਆਂ ਰਾਹੀਂ ਹਮੇਸ਼ਾ ਅਮਰ ਰਹੂ।”

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’ ਗੁਰਪੁਰਬ ਮੌਕੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਲੈ ਕੇ ਵਿਵਾਦ ਵੀ ਹੋਇਆ। ਹਾਲਾਂਕਿ ਇਹ ਵਿਵਾਦ ਹੁਣ ਸੁਲਝ ਚੁੱਕਿਆ ਹੈ। ਦਰਅਸਲ, ਗੀਤ ਵਿੱਚ ਮੁਹੰਮਦ ਦਾ ਜ਼ਿਕਰ ਕਰਨ ਵਾਲੀ ਲਾਈਨ ਉੱਪਰ ਵਿਵਾਦ ਹੋਇਆ ਸੀ। ਪਰ ਹੁਣ ਇਸ ਤੇ ਵਿਵਾਦ ਸੁਲ਼ਝ ਚੁੱਕਿਆ ਹੈ। ਇਸ ਵਿਵਾਦ ਉੱਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Singh Sidhu) ਨੇ ਆਪਣੀ ਗੱਲ ਸਪਸ਼ਟ ਕੀਤੀ ਹੈ। ਜਿਸ ਤੋਂ ਸਭ ਸਹਿਮਤ ਵੀ ਹੋਏ ਹਨ।

Published by:Rupinder Kaur Sabherwal
First published:

Tags: Entertainment, Entertainment news, Inderjit Singh Nikku, Pollywood, Punjabi singer, Sidhu Moosewala, Sidhu moosewala news update, Singer