Jasmine Sandlas Dance With Family: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਇਨ੍ਹੀਂ ਦਿਨੀਂ ਪੰਜਾਬ ਵਿੱਚ ਆਨੰਦ ਮਾਣ ਰਹੀ ਹੈ। ਇਸ ਦੌਰਾਨ ਉਹ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੀ ਹੈ। ਗਾਇਕਾ ਵੱਲੋਂ ਆਪਣੇ ਇੰਸਟਾਗ੍ਰਾਮ ਸਟੋਰੀ ਵਿੱਚ ਵਿਆਹ ਉੱਪਰ ਭੰਗੜਾ ਪਾਉਂਦੇ ਹੋਏ ਸ਼ਾਨਦਾਰ ਮਸਤੀ ਭਰੇ ਵੀਡੀਓਜ਼ ਸਾਂਝੇ ਕੀਤੇ ਗਏ ਹਨ।
ਇਨ੍ਹਾਂ ਵੀਡੀਓਜ਼ ਵਿੱਚ ਤੁਸੀ ਜੈਸਮੀਨ ਦੀ ਖੁਸ਼ੀ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਪਰਿਵਾਰ ਨਾਲ ਖਾਸ ਪਲਾਂ ਦਾ ਆਨੰਦ ਮਾਣ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
ਜੈਸਮੀਨ ਵੱਲੋਂ ਇਹ ਵੀਡੀਓ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀਆਂ ਗਈਆਂ ਹਨ। ਜਿਸ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ। ਇਸ ਦੌਰਾਨ ਜੈਸਮੀਨ ਦੀ ਮਾਂ ਵੀ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆਈ।
ਕਾਬਿਲੇਗੌਰ ਹੈ ਕਿ ਜੈਸਮੀਨ ਸੈਂਡਲਾਸ ਆਪਣੇ ਗੀਤ ਜੀ ਜਿਹਾ ਕਰਦਾ ਨੂੰ ਲੈ ਸੁਰਖੀਆਂ ਵਿੱਚ ਰਹੀ। ਹਾਲਾਂਕਿ ਇਸ ਗੀਤ ਵਿੱਚ ਉਸਦੀ ਲੁੱਕ ਦੀ ਪ੍ਰਸ਼ੰਸ਼ਕਾਂ ਵੱਲੋਂ ਆਲੋਚਨਾ ਕੀਤੀ ਗਈ। ਜਿਸਦਾ ਜਵਾਬ ਗਾਇਕਾ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Jasmine Sandlas, Pollywood, Punjabi industry, Punjabi singer, Singer