Jasmine Sandlas- Himanshi Khurana celebrated Holi: ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਆਮ ਜਨਤਾ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਹੋਲੀ ਦੇ ਰੰਗਾਂ ਵਿੱਚ ਰੰਗੇ ਹੋਏ ਨਜ਼ਰ ਆਏ। ਗੱਲ ਜੇਕਰ ਜੈਸਮੀਨ ਸੈਂਡਲਾਸ ਅਤੇ ਹਿਮਾਂਸ਼ੀ ਖੁਰਾਣਾ ਦੀ ਕਰਿਏ ਤਾਂ ਉਨ੍ਹਾਂ ਨੇ ਹੋਲੀ ਦਾ ਤਿਉਹਾਰ ਬੇਹੱਦ ਸ਼ਾਨਦਾਰ ਅਤੇ ਮਸਤੀ ਭਰੇ ਤਰੀਕੇ ਨਾਲ ਮਨਾਇਆ। ਦੋਵਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਅਤੇ ਵੀਡੀਓ ਵੀ ਸਾਂਝੇ ਕੀਤੇ ਗਏ। ਤੁਸੀ ਵੀ ਵੇਖੋ ਹਿਮਾਂਸ਼ੀ ਖੁਰਾਣਾ ਅਤੇ ਜੈਸਮੀਨ ਸੈਂਡਲਾਸ ਦਾ ਇਹ ਰੰਗੀਲਾ ਲੁੱਕ...
View this post on Instagram
ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਗਾਇਕਾ ਨੇ ਲਿਖਿਆ, ਹੈਪੀ ਹੋਲੀ... ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਰੈਪਰ ਬਾਦਸ਼ਾਹ ਦਾ ਗੀਤ ਸ਼ੰਕ ਚੱਲ ਰਿਹਾ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਕਈ ਮਜ਼ਾਕੀਆ ਕਮੈਂਟ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਅੱਛਾ ਇੱਕ ਚੀਜ਼ ਸਮਝ ਗਿਆ... ਚਾਹੇ ਜਿੰਨੇ ਵੀ ਵੱਡੇ ਸੈਲਿਬ੍ਰਿਟੀ ਹੋਣ ਹੋਲੀ ਵਿੱਚ ਪੁਰਾਣੇ ਕੱਪੜੇ ਹੀ ਪਾਉਂਦੇ ਹੈ...
View this post on Instagram
ਜੈਸਮੀਨ ਨੇ ਆਪਣਾ ਵੀਡੀਓ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝਾ ਕੀਤਾ ਹੈ। ਇਸ ਦੌਰਾਨ ਗਾਇਕਾ ਨੇ ਆਪਣੇ ਗੀਤ ਇੱਤਰ ਬਾਰੇ ਵੀ ਗੱਲ ਕੀਤੀ। ਦੱਸ ਦੇਈਏ ਕਿ ਹਾਲ ਹੀ ਵਿੱਚ ਜੈਸਮੀਨ ਦਾ ਗੀਤ ਇਤੱਰ ਰਿਲੀਜ਼ ਹੋਇਆ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਹਿਮਾਸ਼ੀ ਦੀ ਗੱਲ ਕਰਿਏ ਤਾਂ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Himanshi khurana, Jasmine Sandlas, Pollywood, Punjabi singer, Singer