ਪੰਜਾਬੀ ਗਾਇਕ ਜੌਰਡਨ ਸੰਧੂ ਦਾ ਨਵਾਂ ਗੀਤ ‘ਚੰਨ-ਚੰਨ’ ਦਾ ਪ੍ਰੀਮੀਅਰ ਯੂ-ਟਿਊਬ ‘ਤੇ ਹੋ ਚੁੱਕਿਆ ਹੈ। ਤਕਰੀਬਨ 4 ਘੰਟੇ ਪਹਿਲਾਂ ਰਿਲੀਜ਼ ਹੋਏ ਗੀਤ ਨੂੰ ਲੋਕਾਂ ਨੇ ਥੰਮਜ਼ ਅੱਪ ਦੇ ਦਿੱਤਾ ਹੈ। ਜੀ ਹਾਂ ਸਾਡੇ ਕਹਿਣ ਦਾ ਮਤਲਬ ਹੈ ਕਿ ਰਿਲੀਜ਼ ਹੁੰਦੇ ਹੀ ਇਹ ਗੀਤ ਯੂ-ਟਿਊਬ ‘ਤੇ ਧੂੜਾਂ ਪੱਟਦਾ ਨਜ਼ਰ ਆ ਰਿਹਾ ਹੈ। ਮਹਿਜ਼ 4 ਘੰਟੇ ‘ਚ ਇਸ ਗੀਤ ਨੂੰ 4 ਲੱਖ ਦੇ ਕਰੀਬ ਲੋਕਾਂ ਨੇ ਦੇਖ ਲਿਆ ਹੈ। ਯੂ-ਟਿਊਬ ‘ਤੇ ਜੇਕਰ ਤੁਸੀਂ ਕਮੈਂਟਸ ਪੜ੍ਹੋ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਇਹ ਗੀਤ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।
ਗੀਤ ਬਾਰੇ ਗੱਲ ਕੀਤੀ ਜਾਏ ਤਾਂ ਇਸ ਵਿੱਚ ਜੌਰਡਨ ਸੰਧੂ ਤੇ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ। ਜ਼ਰੀਨ ਖ਼ਾਨ ਆਪਣੇ ਮਾਸੂਮ ਚਿਹਰੇ ਤੇ ਖ਼ੂਬਸੂਰਤ ਸਮਾਈਲ ਨਾਲ ਗੀਤ ‘ਚ ਧਮਾਲਾਂ ਪਾਉਂਦੀ ਨਜ਼ਰ ਆ ਰਹੀ ਹੈ। ਗੀਤ ਨੂੰ ਸੁਰਾਂ ਨਾਲ ਸਜਾਇਆ ਹੈ ਜੌਰਡਨ ਸੰਧੂ ਨੇ, ਜਦਕਿ ਗੀਤ ਦੇ ਬੋਲ ਅਰਜੁਨ ਵਿਰਕ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਦੇਸੀ ਕਰੂ ਦਾ ਹੈ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਆਫ਼ੀਸ਼ੀਅਲ ਯੂ-ਟਿਊਣ ਪੇਜ ‘ਤੇ ਰਿਲੀਜ਼ ਕੀਤਾ ਗਿਆ ਹੈ।
ਇਸ ਗੀਤ ਦੇ ਬੋਲ ਜਿੰਨੇ ਪਿਆਰੇ ਹਨ ਉਨ੍ਹਾਂ ਹੀ ਦਿਲਕਸ਼ ਇਸ ਦਾ ਮਿਊਜ਼ਿਕ ਹੈ। ਇਸ ਗੀਤ ਵਿੱਚ ਤੁਹਾਨੂੰ ਕੋਈ ਰੌਲੇ ਰੱਪੇ ਵਾਲਾ ਸੰਗੀਤ ਸੁਣਨ ਨੂੰ ਨਹੀਂ ਮਿਲੇਗਾ। ਇਸ ਗੀਤ ਨੂੰ ਯੂ-ਟਿਊਬ ਦੇ ਨਾਲ ਨਾਲ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ, ਜਿੱਥੇ ਲੋਕਾਂ ਨੇ ਆਪਣੇ ਕਮੈਂਟਸ ਨਾਲ ਉਨ੍ਹਾਂ ਨੂੰ ਖ਼ੂਬ ਪਿਆਰ ਦਿੱਤਾ।
ਕਾਬਿਲੇਗ਼ੌਰ ਹੈ ਕਿ ਕਾਫ਼ੀ ਸਮੇਂ ਤੋਂ ਜੌਰਡਨ ਸੰਧੂ ਦੇ ਗੀਤ ਦੀ ਚਰਚਾ ਸੀ ਅਤੇ ਫ਼ੈਨਜ਼ ਵੀ ਉਨ੍ਹਾਂ ਦੇ ਇਸ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਸੀ। ਹਥਿਆਰ, ਨਸ਼ਿਆਂ ਤੇ ਭੜਕਾਊ ਲਿਰੀਕਸ (ਬੋਲ) ਤੋਂ ਹਟ ਕੇ ਬਣਾਏ ਗਏ ਇਸ ਗੀਤ ਨੂੰ ਜੌਰਡਨ ਸੰਧੂ ਦੇ ਫ਼ੈਨਜ਼ ਖ਼ੂਬ ਪਿਆਰ ਦੇ ਰਹੇ ਹਨ। ਤਾਂ ਹੀ ਇਹ ਗੀਤ ਰਿਲੀਜ਼ ਹੁੰਦੇ ਹੀ ਟਰੈਂਡਿੰਗ ‘ਚ ਆ ਗਿਆ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।