Punjabi Singer Karan Aujla Support This BB16 Contestant: ਰਿਐਲਿਟੀ ਸ਼ੋਅ 'ਬਿੱਗ ਬੌਸ 16' ਦੋ ਦਿਨ ਬਾਅਦ ਆਪਣੇ ਆਖਰੀ ਪੜਾਅ ਉੱਪਰ ਪੁੱਜਣ ਵਾਲਾ ਹੈ। ਇਸ ਵਿਚਕਾਰ ਸ਼ੋਅ ਨੂੰ ਉਸਦੇ ਪੰਜ ਫਾਈਨਲਿਸਟ ਮਿਲ ਗਏ ਹਨ। ਜਿਸ ਵਿੱਚ ਪ੍ਰਿਯੰਕਾ ਚਾਹਰ ਚੌਧਰੀ, ਸ਼ਿਵ ਠਾਕਰੇ, ਸ਼ਾਲੀਨ ਭਨੋਟ, ਐਮਸੀ ਸਟੈਨ ਅਤੇ ਅਰਚਨਾ ਗੌਤਮ ਪੰਜ ਪ੍ਰਤੀਯੋਗੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਵਿਚਾਲੇ ਅਕਸਰ ਲੜਾਈ ਦੇਖਣ ਨੂੰ ਮਿਲਦੀ ਹੈ। ਪਰ ਇਸ ਲੜਾਈ ਵਿਚਕਾਰ ਕਿਸ ਨੂੰ ਬਿੱਗ ਬੌਸ 16 ਦੀ ਟਰਾਫੀ ਹਾਸਿਲ ਹੁੰਦੀ ਹੈ। ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ।
ਦਰਸ਼ਕਾਂ ਦੇ ਨਾਲ- ਨਾਲ ਕਈ ਫਿਲਮੀ ਅਤੇ ਟੈਲੀਵਿਜ਼ਨ ਸਿਤਾਰਿਆਂ ਦਾ ਇਨ੍ਹਾਂ ਪ੍ਰਤੀਯੋਗੀਆਂ ਨੂੰ ਸਮਰਥਨ ਮਿਲ ਰਿਹਾ ਹੈ। ਗੱਲ ਜੇਕਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਦੀ ਕਰਿਏ ਤਾਂ ਉਹ ਵੀ ਬਿੱਗ ਬੌਸ ਦੇ ਇੱਕ ਪ੍ਰਤੀਯੋਗੀ ਦਾ ਸਮਰਥਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਜਾਣੋ ਇਹ Contestant ਕੌਣ ਹੈ...
ਦਰਅਸਲ, ਪੰਜਾਬੀ ਗਾਇਕ ਕਰਨ ਔਜਲਾ ਬਿੱਗ ਬੌਸ 16 ਦੇ ਐਮਸੀ ਸਟੇਨ ਦਾ ਸਮਰਥਨ ਕਰ ਰਹੇ ਹਨ। ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਐਮਸੀ ਸਟੇਨ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਮੇਰਾ ਸਾਰਾ ਪੰਜਾਬ ਪਰਿਵਾਰ ਸਮਰਥਨ ਕਰਦਾ ਹੈ। ਫਿਲਹਾਲ ਬਿੱਗ ਬੌਸ 16 ਦੀ ਟਰਾਫੀ ਕਿਹੜਾ ਪ੍ਰਤੀਯੋਗੀ ਆਪਣੇ ਨਾਅ ਕਰਦਾ ਹੈ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਕਰਨ ਔਜਲਾ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਕਲਾਕਾਰ ਦੇ ਵਿਆਹ ਦੀਆਂ ਖਬਰਾਂ ਚਰਚਾ ਵਿੱਚ ਰਹੀਆਂ। ਜਿਸ ਲਈ ਵੀਡੀਓ ਸਾਂਝੀ ਕਰ ਕਰਨ ਨੇ ਉਨ੍ਹਾਂ ਉੱਪਰ ਵਿਰਾਮ ਲਗਾਇਆ। ਫਿਲਹਾਲ ਕਲਾਕਾਰ ਦੀ ਈਪੀ Four You ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 16, Bollywood, Entertainment, Entertainment news, Karan Aujla, Pollywood, Punjabi singer, Singer