Home /News /entertainment /

Karan Aujla: ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਪੰਜਾਬ ਦੀਆਂ ਮਾਵਾਂ ਨੂੰ ਲੈ ਕਹੀ ਇਹ ਗੱਲ

Karan Aujla: ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਪੰਜਾਬ ਦੀਆਂ ਮਾਵਾਂ ਨੂੰ ਲੈ ਕਹੀ ਇਹ ਗੱਲ

Punjabi Singer Karan Aujla

Punjabi Singer Karan Aujla

Karan Aujla shared an emotional post: ਪੰਜਾਬੀ ਗਾਇਕ ਕਰਨ ਔਜਲਾਂ ਆਪਣੇ ਗੀਤਾਂ ਦੇ ਨਾਲ-ਨਾਲ ਖੁਸ਼ਮਿਜ਼ਾਜ਼ ਸੁਭਾਅ ਦੇ ਚੱਲਦੇ ਦਰਸ਼ਕਾਂ ਦੇ ਪਸੰਦੀਦਾ ਕਲਾਕਾਰਾਂ ਵਿੱਚੋਂ ਇੱਕ ਹਨ।

  • Share this:

Karan Aujla shared an emotional post: ਪੰਜਾਬੀ ਗਾਇਕ ਕਰਨ ਔਜਲਾਂ ਆਪਣੇ ਗੀਤਾਂ ਦੇ ਨਾਲ-ਨਾਲ ਖੁਸ਼ਮਿਜ਼ਾਜ਼ ਸੁਭਾਅ ਦੇ ਚੱਲਦੇ ਦਰਸ਼ਕਾਂ ਦੇ ਪਸੰਦੀਦਾ ਕਲਾਕਾਰਾਂ ਵਿੱਚੋਂ ਇੱਕ ਹਨ। ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਹੀਆਂ ਵੀਡੀਓ ਨੂੰ ਦੇਖ ਤੁਸੀ ਔਜਲਾ ਪ੍ਰਤਿ ਉਨ੍ਹਾਂ ਦੇ ਪਿਆਰ ਨੂੰ ਦੇਖ ਸਕਦੇ ਹੋ। ਹਾਲ ਹੀ ਵਿੱਚ ਕਰਨ ਔਜਲਾ ਨੇ ਪੰਜਾਬ ਅਤੇ ਪੰਜਾਬ ਦੀਆਂ ਮਾਵਾਂ ਬਾਰੇ ਇੱਕ ਖਾਸ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਪੜ੍ਹ ਤੁਸੀ ਵੀ ਭਾਵੁਕ ਹੋ ਜਾਵੋਗੇ...

karan aujla
karan aujla

ਦਰਅਸਲ, ਇਸ ਪੋਸਟ ਰਾਹੀਂ ਕਰਨ ਔਜਲਾ ਨੇ ਪੰਜਾਬ ਅਤੇ ਪੰਜਾਬ ਦੀਆਂ ਮਾਵਾਂ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਲਾਕਾਰ ਨੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ, ਬਿਨਾਂ ਸੋਚੇ ਤੁਰੀਆ ਨੂੰ ਨੇੜੇ ਕੀ ਤੇ ਦੂਰ ਕੀ... ਪਹਿਲਾਂ ਦੁੱਖ ਭੁੱਲਿਆ ਨੀ, ਹੋਰ ਹੋਣਾ ਚੂਰ ਕੀ... ਉਨੂੰ ਹੀ ਪਤਾ ਹੁੰਦਾ ਜਿਹੜਾ ਹੁੰਦਾ, ਮਜ਼ਬੂਰ ਕੀ... ਪੰਜਾਬ ਤੇ ਪੰਜਾਬ ਦੀਆਂ ਮਾਵਾਂ ਦਾ ਕਸੂਰ ਕੀ ?



ਕਰਨ ਔਜਲਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਆਪਣੇ ਗੀਤਾਂ ਦੇ ਨਾਲ-ਨਾਲ ਵਿਆਹ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਕਲਾਕਾਰ ਹੁਣ ਤੱਕ ਦਰਸ਼ਕਾਂ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਹਾਲ ਹੀ ਵਿੱਚ ਔਜਲਾ ਦੀ ਈਪੀ Four You ਰਿਲੀਜ਼ ਹੋਈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਕਰਨ ਨੇ ਆਪਣੀ ਗੀਤ YEAH NAAH ਰਿਲੀਜਡ ਕੀਤਾ ਜੋ ਕਿ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ।

Published by:Rupinder Kaur Sabherwal
First published:

Tags: Entertainment, Entertainment news, Karan Aujla, Pollywood, Punjabi singer, Singer