ਪੰਜਾਬੀ ਸਿੰਗਰ ਮਲਕੀਤ ਸਿੰਘ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ਹੈਕ

ਪੰਜਾਬੀ ਸਿੰਗਰ ਮਲਕੀਤ ਸਿੰਘ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ਹੈਕ

ਪੰਜਾਬੀ ਸਿੰਗਰ ਮਲਕੀਤ ਸਿੰਘ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ਹੈਕ

  • Share this:
    ਇੰਗਲੈਂਡ ਸਥਿਤ ਪ੍ਰਸਿੱਧ ਪੰਜਾਬੀ ਗਾਇਕ ਮਲਕੀਤ ਸਿੰਘ ਇਸ ਸਮੇਂ ਮੁਸੀਬਤ ਵਿਚ ਹੈ। ਕਿਉਂਕਿ ਉਸ ਦੇ ਸੋਸ਼ਲ ਮੀਡੀਆ ਅਕਾਉਂਟਸ (ਫੇਸਬੁੱਕ ਅਤੇ ਇੰਸਟਾਗ੍ਰਾਮ) ਨੂੰ ਹੈਕ ਕਰ ਦਿੱਤਾ ਗਿਆ ਹੈ।ਗਾਇਕ ਨੇ ਮੰਗਲਵਾਰ ਨੂੰ ਇਕ ਵੀਡੀਓ ਅਪਲੋਡ ਕਰਕੇ ਇਸ ਦੀ ਜਾਣਕਾਰੀ ਦਿੱਤੀ। ਆਪਣੀ ਵੀਡੀਓ ਵਿਚ, ਉਸਨੇ ਕਿਹਾ, “ਮੇਰੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਉਂਟ ਕਿਸੇ ਨੇ ਹੈਕ ਕੀਤੇ ਹਨ। ਮੈਂ ਸਾਈਬਰ ਸੈੱਲ ਨੂੰ ਇਸ ਸੰਬੰਧ ਵਿਚ ਸ਼ਿਕਾਇਤ ਵੀ ਦਿੱਤੀ ਹੈ।

    ਮਲਕੀਤ ਸਿੰਘ ਨੇ ਇਹ ਵੀ ਅਪੀਲ ਕੀਤੀ, “ਕਿਰਪਾ ਕਰਕੇ ਮੇਰੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਭੇਜੀ ਗਈ ਕਿਸੇ ਵੀ ਪੋਸਟ ਜਾਂ ਸੰਦੇਸ਼ ਦਾ ਜੁਆਬ ਨਾ ਦਿਓ ਕਿਉਂਕਿ ਮੈਂ ਇਸ ਸਮੇਂ ਆਪਣੇ ਖਾਤੇ ਨਹੀਂ ਵਰਤ ਰਿਹਾ ਹਾਂ। ਜਦੋਂ ਉਹ ਬਹਾਲ ਹੋ ਜਾਂਦੇ ਹਨ, ਮੈਂ ਤੁਹਾਨੂੰ ਅਪਡੇਟ ਕਰਨ ਲਈ ਇੱਕ ਲਾਈਵ ਵੀਡੀਓ ਪੋਸਟ ਕਰਾਂਗਾ। ਅੱਜ ਕੱਲ ਸਾਈਬਰ ਅਪਰਾਧ ਵੱਧ ਰਹੇ ਹਨ, ਇਸ ਲਈ ਇਨ੍ਹਾਂ ਤੋਂ ਸਾਵਧਾਨ ਰਹੋ। ”
    Published by:Ramanpreet Kaur
    First published: