Home /News /entertainment /

ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਪੰਜਾਬੀ ਗਾਇਕ ਨੇ ਜਾਨ ਨੂੰ ਖਤਰਾ ਭਾਂਪਦਿਆਂ ਪੰਜਾਬ ਪੁਲਿਸ ਤੋਂ ਮੰਗੀ ਹੋਰ ਸਿਕਿਓਰਿਟੀ

ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਪੰਜਾਬੀ ਗਾਇਕ ਨੇ ਜਾਨ ਨੂੰ ਖਤਰਾ ਭਾਂਪਦਿਆਂ ਪੰਜਾਬ ਪੁਲਿਸ ਤੋਂ ਮੰਗੀ ਹੋਰ ਸਿਕਿਓਰਿਟੀ

ਮਨਕੀਰਤ ਔਲਖ ਸਣੇ ਚਾਰ ਪੰਜਾਬੀ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ 'ਤੇ, ਸੂਤਰਾਂ ਨੇ ਕੀਤਾ ਖੁਲਾਸਾ..

ਮਨਕੀਰਤ ਔਲਖ ਸਣੇ ਚਾਰ ਪੰਜਾਬੀ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ 'ਤੇ, ਸੂਤਰਾਂ ਨੇ ਕੀਤਾ ਖੁਲਾਸਾ..

ਦੋ ਦਿਨ ਪਹਿਲਾਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala Murder) ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ, ਜਿਸ ਨਾਲ ਗੈਂਗਵਾਰ ਦਾ ਖਦਸ਼ਾ ਵੱਧ ਗਿਆ ਹੈ। ਇਸ ਸਾਰੇ ਘਟਨਾਕ੍ਰਮ ਦੇ ਮੱਦੇਨਜ਼ਰ ਅਤੇ ਆਪਣੀ ਜਾਨ ਨੂੰ ਖਤਰਾ ਵੇਖਦੇ ਹੋਏ ਗਾਇਕ ਮਨਕੀਰਤ ਔਲਖ (Mankirt Aulakh) ਨੇ ਪੰਜਾਬ ਪੁਲਿਸ (Punjab police) ਕੋਲੋਂ ਹੋਰ ਸਿਕਿਓਰਟੀ (Aulakh Demands More Security) ਦੀ ਮੰਗ ਕੀਤੀ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: ਪੰਜਾਬੀ ਗਾਇਕਾਂ (Punjabi Singer) 'ਤੇ ਇਸ ਸਮੇਂ ਗੈਂਗਵਾਰ ਦੇ ਬੱਦਲ ਛਾਏ ਹੋਏ ਹਨ। ਕਿਸੇ ਨਾ ਕਿਸੇ ਗਾਇਕ ਦਾ ਨਾਂਅ ਗੈਂਗਸਟਰਾਂ ਨਾਲ ਜੁੜ ਰਿਹਾ ਹੈ ਜਾਂ ਕਿਸੇ ਨੂੰ ਗੈਂਗਸਟਰਾਂ (Gangster) ਵੱਲੋਂ ਕਤਲ ਕੀਤਾ ਜਾ ਰਿਹਾ ਹੈ। ਦੋ ਦਿਨ ਪਹਿਲਾਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala Murder) ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ, ਜਿਸ ਨਾਲ ਗੈਂਗਵਾਰ ਦਾ ਖਦਸ਼ਾ ਵੱਧ ਗਿਆ ਹੈ। ਇਸ ਸਾਰੇ ਘਟਨਾਕ੍ਰਮ ਦੇ ਮੱਦੇਨਜ਼ਰ ਅਤੇ ਆਪਣੀ ਜਾਨ ਨੂੰ ਖਤਰਾ ਵੇਖਦੇ ਹੋਏ ਗਾਇਕ ਮਨਕੀਰਤ ਔਲਖ (Mankirt Aulakh) ਨੇ ਪੰਜਾਬ ਪੁਲਿਸ (Punjab police) ਕੋਲੋਂ ਹੋਰ ਸਿਕਿਓਰਟੀ (Aulakh Demands More Security) ਦੀ ਮੰਗ ਕੀਤੀ ਹੈ।

    ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਖੁੱਲ੍ਹੇ ਰੂਪ ਵਿੱਚ ਪੋਸਟਾਂ ਪਾ ਕੇ ਉਕਤ ਗਰੁੱਪਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ ਗਿਆ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ ਇਸਤੋਂ ਪਹਿਲਾਂ ਵੀ ਮਨਕੀਰਤ ਔਲਖ ਨੂੰ ਧਮਕੀਆਂ ਮਿਲੀਆਂ ਸਨ।

    ਉਧਰ, ਹੁਣ ਮਨਕੀਰਤ ਔਲਖ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਕੋਲੋਂ ਹੋਰ ਸੁਰੱਖਿਆ ਦੀ ਮੰਗ ਕੀਤੀ ਹੈ। ਉਸ ਨੇ ਪੰਜਾਬ ਪੁਲਿਸ ਨੂੰ ਆਪਣੀ ਜਾਨ ਨੂੰ ਗੈਂਗਸਟਰਾਂ ਕੋਲੋਂ ਖਤਰਾ ਦੱਸਦਿਆਂ ਸੁਰੱਖਿਆ ਵਧਾਉਣ ਲਈ ਕਿਹਾ ਹੈ।

    ਇਹ ਜਾਣਕਾਰੀ ਪੁਲਿਸ ਸੂਤਰਾਂ ਨੇ ਦਿੱਤੀ ਹੈ। ਪੁਲਿਸ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਗਾਇਕ ਮਨਕੀਰਤ ਔਲਖ ਹੁਣ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹੈ।

    ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲਏ ਜਾਣ ਤੋਂ ਬਾਅਦ ਬੰਬੀਹਾ ਗਰੁੱਪ ਅਤੇ ਗੌਂਡਰ ਗਰੁੱਪ ਨੇ ਇਸਦਾ ਬਦਲਾ ਲੈਣ ਬਾਰੇ ਕਿਹਾ ਹੈ ਅਤੇ ਮਨਕੀਰਤ ਔਲਖ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ।
    Published by:Krishan Sharma
    First published:

    Tags: Bhagwant Mann, Gangsters, Mankirt Aulakh, Punjab government, Punjab Police, Sidhu Moosewala

    ਅਗਲੀ ਖਬਰ