Bilal Saeed- Ninja 'No Boundaries' Event: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਅਤੇ ਪਾਕਿਸਤਾਨੀ ਸਟਾਰ ਬਿਬਾਲ ਸਈਦ ਨੇ ਦਰਸ਼ਕਾਂ ਲਈ ਧਮਾਕੇਦਾਰ ਤੋਹਫ਼ੇ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਦੋਵੇਂ ਕਲਾਕਾਰ ਬਹੁਤ ਜਲਦ ਨੋ ਬਾਉਂਡਰੀਜ਼ 'No Boundaries' ਈਵੈਂਟ ਵਿੱਚ ਧਮਾਲ ਮਚਾਉਂਦੇ ਹੋਏ ਦਿਖਾਈ ਦੇਣਗੇ। ਇਸ ਈਵੈਂਟ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਗਾਇਕ ਨਿੰਜਾ ਨੇ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਦੇਖ ਪ੍ਰਸ਼ੰਸ਼ਕ ਵੀ ਬੇਹੱਦ ਖੁਸ਼ ਹੋ ਰਹੇ ਹਨ। ਇਸਦੇ ਨਾਲ ਹੀ ਉਹ ਆਪਣੀ ਖੁਸ਼ੀ ਨੂੰ ਕਮੈਂਟਸ ਰਾਹੀਂ ਜ਼ਾਹਿਰ ਕਰ ਰਹੇ ਹਨ।
View this post on Instagram
ਪੰਜਾਬੀ ਗਾਇਕ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਈਵੈਂਟ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, 'ਨੋ ਬਾਉਂਡਰੀਜ਼' - ਇੱਕ ਦੁਰਲੱਭ ਸੰਗੀਤਕ ਸਮਾਗਮ ਦੇ ਗਵਾਹ ਬਣੋ ਜਿੱਥੇ ਸਰਹੱਦ ਦੇ ਦੋਵੇਂ ਪਾਸਿਆਂ ਤੋਂ ਪੰਜਾਬ ਦੇ ਪੁੱਤਰ ਇੱਕਜੁੱਟ ਹੋਣਗੇ। ਇਸ ਨੂੰ ਨਾ ਭੁੱਲਣ ਵਾਲਾ ਸਮਾਗਮ ਬਣਾਓ... ਇਸ ਉੱਪਰ ਪ੍ਰਸ਼ੰਸ਼ਕ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਪੋਸਟਰ ਉੱਪਰ ਪ੍ਰਸ਼ੰਸ਼ਕਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, ਦੋਵਾਂ ਦੇਸ਼ਾਂ ਦੇ 2 ਸਭ ਤੋਂ ਪ੍ਰਤਿਭਾਸ਼ਾਲੀ ਅਤੇ ਮੇਰੇ ਪਸੰਦੀਦਾ ਕਲਾਕਾਰਾਂ ਵਿਚਕਾਰ ਇਸ ਸਹਿਯੋਗ ਨੂੰ ਦੇਖ ਕੇ ਬਹੁਤ ਖੁਸ਼ ਹਾਂ ❤️ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ...🙏🌟🧿...
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਦੋਵੇਂ ਕਲਾਕਾਰ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਦਾ ਆ ਰਿਹਾ ਹੈ। ਦੱਸ ਦੇਈਏ ਕਿ ਦੋਵੇਂ ਕਲਾਕਾਰ ਆਪਣੇ ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਉਹ ਨਾ ਸਿਰਫ ਆਪਣੀ ਆਵਾਜ਼ ਸਗੋਂ ਸਟਾਈਲਿਸ਼ ਲੁੱਕ ਦੇ ਚੱਲਦੇ ਵੀ ਦੇਸ਼ ਹੀ ਨਹੀਂ ਸਗੋ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਜਿੱਤਦੇ ਆ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ninja, Pollywood, Punjabi, Punjabi singer, Punjabi Singer Ninja Pics, Singer