ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਰਣਜੀਤ ਬਾਵਾ ਕਰਨਗੇ ਧਮਾਕਾ

ਰਣਜੀਤ ਬਾਵਾ ਨੇ ਆਪਣੇ ਅਕਾਉਂਟ ਉੱਤੇ ਇੰਸਟਾਗ੍ਰਾਮ ਦੀ ਇੱਕ ਸਟੋਰੀ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਸਪੀਡ ਰਿਕਾਰਡਸ ਵਾਲੀ ਐਲਬਮ ਬਾਰੇ ਦੱਸਿਆ ਸੀ। ਜਿਸ ਤੋਂ ਬਾਅਦ ਹੁਣ ਬਾਵਾ ਨੇ ਆਪਣੇ ਅਧਿਕਾਰਤ ਅਕਾਉਂਟ ਤੋਂ ਇਸ ਐਲਬਮ ਦਾ ਐਲਾਨ ਕੀਤਾ ਹੈ।

ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਰਣਜੀਤ ਬਾਵਾ ਕਰਨਗੇ ਧਮਾਕਾ

ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਰਣਜੀਤ ਬਾਵਾ ਕਰਨਗੇ ਧਮਾਕਾ

  • Share this:
ਪੰਜਾਬੀ ਗਾਇਕ ਰਣਜੀਤ ਬਾਵਾ ਜਿਨ੍ਹਾਂ  ਨੇ  ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ  ਐਲਬਮ  "L.O.U.D" ਦਾ ਐਲਾਨ ਕੀਤਾ ਹੈ। ਦਿਲਜੀਤ ਦੋਸਾਂਝ ਦੀ GOAT ਐਲਬਮ ਤੋਂ ਬਾਅਦ ਹੁਣ ਬਾਵਾ ਕਰਨਗੇ ਆਪਣੇ ਦਰਸ਼ਕਾਂ ਨੂੰ ਖੁਸ਼ ,, ਐਲਬਮ ਬਾਰੇ ਕੁਝ ਦਿਨ ਪਹਿਲਾਂ ਹੀ ਰਣਜੀਤ ਬਾਵਾ ਨੇ ਹਿੰਟ ਦਿੱਤਾ ਸੀ ਤੇ ਰਣਜੀਤ ਬਾਵਾ ਨੇ ਆਪਣੇ ਅਕਾਉਂਟ ਉੱਤੇ ਇੰਸਟਾਗ੍ਰਾਮ ਦੀ ਇੱਕ ਸਟੋਰੀ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਸਪੀਡ ਰਿਕਾਰਡਸ ਵਾਲੀ ਐਲਬਮ ਬਾਰੇ ਦੱਸਿਆ ਸੀ। ਜਿਸ ਤੋਂ ਬਾਅਦ ਹੁਣ ਬਾਵਾ ਨੇ ਆਪਣੇ ਅਧਿਕਾਰਤ ਅਕਾਉਂਟ ਤੋਂ ਇਸ ਐਲਬਮ ਦਾ ਐਲਾਨ ਕੀਤਾ ਹੈ। 'ਬਾਵਾ' ਅਤੇ 'ਇੱਕ ਤਾਰੀ ਵਾਲਾ' ਤੋਂ ਬਾਅਦ ਰਣਜੀਤ ਬਾਵਾ ਦੀ ਇਹ ਤੀਜੀ ਐਲਬਮ ਹੋਵੇਗੀ।

ਸਿੰਗਰ ਦੀਆਂ ਪਿਛਲੀਆਂ ਦੋਵੇਂ ਐਲਬਮਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ ਜਿਸ ਤੋਂ ਮਗਰੋਂ ਇਹ ਬਹੁਤ ਵੱਡੀਆਂ ਹਿੱਟ ਸਾਬਤ ਹੋਈਆਂ। ਮਿੱਟੀ ਦਾ ਬਾਵਾ ਨੂੰ ਵਿਸ਼ੇਸ਼ ਤੌਰ 'ਤੇ ਕਾਫੀ ਚੰਗਾ ਹੁੰਗਾਰਾ ਮਿਲਿਆ। ਰਣਜੀਤ ਤੋਂ ਉਸ ਦੀ ਆਉਣ ਵਾਲੀ ਐਲਬਮ ਨਾਲ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ ਅਤੇ ਸਾਨੂੰ ਯਕੀਨ ਹੈ ਕਿ ਉਹ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਗੇ ।ਐਲਬਮ ਦਾ ਸੰਗੀਤ ਦੇਸੀ ਕਰੂ ਨੇ ਤਿਆਰ ਕੀਤਾ ਗਿਆ ਹੈ ਅਤੇ ਮਸ਼ਹੂਰ ਕਲਾਕਾਰਾਂ ਜਿਵੇਂ ਨਰਿੰਦਰ ਬਾਠ, ਅਮ੍ਰਿਤ ਮਾਨ, ਬੰਟੀ ਬੈਂਸ, ਬੱਬੂ, ਮਨਦੀਪ ਮਾਵੀ, ਰੋਨੀ ਅਜਨਾਲੀ ਅਤੇ ਗਿੱਲ ਮਛਰਾਈ ਨੇ ਐਲਬਮ ਨੂੰ ਆਪਣੇ ਬੋਲ ਸੌਂਪੇ ਹਨ।

ਇਸ ਤੋਂ ਇਲਾਵਾ ਰਣਜੀਤ ਬਾਵਾ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪੂਰਾ ਸਮਰਥਨ ਦਿੱਤਾ ਸੀ। ਇਸ ਦੌਰਾਨ ਬਾਵਾ ਦਾ ਬਾਲੀਵੁੱਡ ਐਕਟਰਸ ਕੰਗਨਾ ਰਣੌਤ ਨਾਲ ਵੀ ਪੰਗਾ ਪਿਆ ਅਤੇ ਟਵਿੱਟਰ 'ਤੇ ਬਹਿਸ ਸ਼ੂਰੁ ਹੋਈ ਜਿਸ ਮਗਰੋਂ ਕੰਗਨਾ ਨੇ ਰਣਜੀਤ ਨੂੰ ਬਲੌਕ ਕਰਕੇ ਆਪਣਾ ਖਹਿੜਾ ਛੁੱਡਵਾਇਆ।ਪੰਜਾਬੀ ਗਾਇਕ ਰਣਜੀਤ ਬਾਵਾ ਦੇ ਜੇਕਰ ਗੀਤ ਦੀ ਗੱਲ ਕਰੀਏ ਤਾਂ ਬਾਵੇ ਦੇ ਗੀਤ ਤੇ ਯੂਥ ਬਹੁਤ ਜ਼ਿਆਦਾ ਰੀਲਸ ਵੀਡਿਓਜ਼ ਬਣਾ ਕੇ ਪਾਉਂਦਾ ਹੈ ਗੀਤ ਹਿੱਟ ਅੱਜ ਕਲ ਜਲਦੀ ਹੁੰਦੇ ਨੇ ਕਿਉਂ ਕੇ ਹਰ ਕੋਈ ਸੋਸ਼ਲ ਮੀਡੀਆ  ਤੇ ਲਗਾਤਾਰ ਸਰਗਰਮ ਹੈ।

ਰਣਜੀਤ ਬਾਵਾ ਅਕਸਰ ਬੇਬਾਕੀ ਨਾਲ ਬੋਲਦੇ ਨਜ਼ਰ ਆਉਂਦੇ ਨੇ ਕਯੀ ਵਾਰ ਓਹਨਾ ਨੂੰ ਚਰਚਾ ਵਿਚ ਦੇਖਿਆ ਹੈ ਬਾਵੇ ਉਹ ਕਿਸਾਨੀ ਮੁੱਦਾ  ਹੋਵੇ ਜਾ ਕੋਈ ਹੋਰ , ਬਾਕਮਾਲ ਅਦਾਕਾਰੀ ਦੇ ਮਲਿਕ ਰਣਜੀਤ  ਬਾਵਾ ਦੀ ਆਉਣ ਵਾਲੀ ਫਿਲਮ ਕਿਹੜੀ  ਹੋਵੇਗੀ ਇਸਦੀ  ਕੋਈ ਖਬਰ ਹਜੇ ਬਾਵੇ ਵਲੋਂ ਸਾਂਝੀ ਨਹੀਂ ਕੀਤੀ ਗਈ
Published by:Sukhwinder Singh
First published: