ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਨ੍ਹਾਂ ਗਿਣੇ ਚੁਣੇ ਗਾਇਕਾਂ ਵਿਚੋਂ ਇੱਕ ਹਨ, ਜੋ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਸਾਫ਼ ਸੁਥਰੀ ਗਾਇਕੀ, ਮਿੱਠੀ ਆਵਾਜ਼ ਤੇ ਉਨ੍ਹਾਂ ਦੇ ਗੀਤਾਂ ਦੇ ਬੋਲ ਸਿੱਧਾ ਦਿਲ ‘ਚ ਉੱਤਰ ਜਾਂਦੇ ਹਨ। ਸਭ ਜਾਣਦੇ ਹਨ ਕਿ ਸਤਿੰਦਰ ਸਰਤਾਜ ਕਲਾ ਦੇ ਧਨੀ ਹੋਣ ਦੇ ਨਾਲ ਨਾਲ ਬੇਹੱਦ ਸ਼ਰਮੀਲੇ ਵੀ ਹਨ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਹੀ ਰੱਖਣਾ ਪਸੰਦ ਕਰਦੇ ਹਨ।
ਵੀਰਵਾਰ ਨੂੰ ਸਤਿੰਦਰ ਸਰਤਾਜ ਦੇ ਵਿਆਹ ਦੀ 11ਵੀਂ ਵਰ੍ਹੇਗੰਢ ਸੀ। ਇਸ ਮੌਕੇ ਇੰਸਟਾਗ੍ਰਾਮ ‘ਤੇ ਉਨ੍ਹਾਂ ਦਾ ਇੱਕ ਫ਼ੈਨਪੇਜ ਹੈ, ਜਿਸ ‘ਤੇ ਸਰਤਾਜ ਦੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਗਈ। ਜਿਸ ਨੇ ਵੀ ਇਸ ਫ਼ੋਟੋ ਨੂੰ ਦੇਖਿਆ, ਉਸ ਨੇ ਸਰਤਾਜ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਬਾਦ ਦਿਤੀ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਇਸ ਤਸਵੀਰ ਨੂੰ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੀ ਇਸ ਤਸਵੀਰ ਨੂੰ ਕਾਫ਼ੀ ਸ਼ੇਅਰ ਵੀ ਕੀਤਾ ਜਾ ਰਿਹਾ ਹੈ।
ਇਸ ਤਸਵੀਰ ‘ਚ ਸਰਤਾਜ ਆਪਣੀ ਪਤਨੀ ਨਾਲ ਸਟੇਜ ‘ਤੇ ਬੈਠੇ ਹਨ ਅਤੇ ਮੁਸਕਰਾ ਰਹੇ ਹਨ। ਸਤਿੰਦਰ ਤੇ ਉਨ੍ਹਾਂ ਦੀ ਹਮਸਫ਼ਰ ਇਸ ਤਸਵੀਰ ‘ਚ ਬੇਹੱਦ ਪਿਆਰੇ ਲੱਗ ਰਹੇ ਹਨ ਅਤੇ ਨਾਲ ਇੱਕ ਦੂਜੇ ਨਾਲ ਬੇਹੱਦ ਖ਼ੁਸ਼ ਵੀ ਨਜ਼ਰ ਆ ਰਹੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।