Punjabi Singer Satwinder Bitti Shares video picture With Family: ਪੰਜਾਬੀ ਗਾਇਕਾ ਸਤਵਿੰਦਰ ਬਿੱਟੀ (Satwinder Bitti) ਅੱਜ ਭਲੇ ਹੀ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਪਰ ਆਪਣੇ ਸਮੇਂ ਵਿੱਚ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ। ਬਿੱਟੀ ਫਿਲਹਾਲ ਆਪਣਾ ਸਮਾਂ ਪਰਿਵਾਰ ਨਾਲ ਬਤੀਤ ਕਰ ਰਹੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਕਾਰ ਉਨ੍ਹਾਂ ਵੱਲੋਂ ਆਪਣੇ ਬੇਟੇ ਅਤੇ ਪਤੀ ਨਾਲ ਛੋਟਾ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ ਹੈ। ਜਿਸ ਵਿਚ ਉਨ੍ਹਾਂ ਦਾ ਪਿਆਰ ਅਤੇ ਖੁਸ਼ੀ ਚਿਹਰੇ ਉੱਪਰ ਸਾਫ ਝਲਕਦੇ ਹੋਏ ਨਜ਼ਰ ਆ ਰਹੀ ਹੈ।
View this post on Instagram
ਸਤਵਿੰਦਰ ਬਿੱਟੀ ਆਪਣੇ ਸੋਸ਼ਲ ਮੀਡੀਆ `ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਵੀਡੀਓ ਕਲਿੱਪ ਵਿੱਚ ਤੁਸੀ ਦੇਖ ਸਕਦੇ ਹੋ ਕਿ ਗਾਇਕਾ ਨੇ ਗੋਦੀ ਵਿੱਚ ਇੱਕ ਬੱਚੇ ਨੂੰ ਚੁੱਕਿਆ ਹੋਇਆ ਹੈ। ਜਿਸ ਨੂੰ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਇਹ ਗਾਇਕਾ ਦੇ ਬੇਟੇ ਦੀ ਬਚਪਨ ਦੀ ਤਸਵੀਰ ਹੈ।
View this post on Instagram
ਦੱਸ ਦਈਏ ਕਿ ਹਾਲ ਹੀ `ਚ ਬਿੱਟੀ ਪਰਿਵਾਰ ਨਾਲ ਛੁੱਟੀਆਂ ਮਨਾਉਣ ਵਿਦੇਸ਼ ਗਈ ਸੀ। ਜਿਸਦੇ ਖੂਬਸੂਰਤ ਪਲਾਂ ਨੂੰ ਗਾਇਕਾ ਵੱਲੋਂ ਦਰਸ਼ਕਾਂ ਨਾਲ ਵੀ ਸਾਂਝਾ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi industry, Punjabi singer, Singer