Home /News /entertainment /

Veet Baljit- Shipra Goyal: ਸ਼ਿਪਰਾ ਗੋਇਲ ਨੇ ਕੀਤਾ ਨਵੇਂ ਗੀਤ ਦਾ ਐਲਾਨ, ਗਾਇਕ ਵੀਤ ਬਲਜੀਤ ਨੇ ਲਿਖੇ ਬੋਲ

Veet Baljit- Shipra Goyal: ਸ਼ਿਪਰਾ ਗੋਇਲ ਨੇ ਕੀਤਾ ਨਵੇਂ ਗੀਤ ਦਾ ਐਲਾਨ, ਗਾਇਕ ਵੀਤ ਬਲਜੀਤ ਨੇ ਲਿਖੇ ਬੋਲ

Shipra Goyal Veet Baljit Song Baba Maar Geda

Shipra Goyal Veet Baljit Song Baba Maar Geda

Veet Baljit- Shipra Goyal: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸ਼ਿਪਰਾ ਗੋਇਲ ਨੇ ਆਪਣੇ ਦਮ ਤੇ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਗੀਤਾਂ ਨੂੰ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਪੰਜਾਬੀਆਂ ਦਾ ਵੀ ਖੂਬ ਪਿਆਰ ਮਿਲਦਾ ਹੈ। ਦੱਸ ਦੇਈਏ ਕਿ ਗਾਇਕਾ ਵੱਲੋਂ ਆਪਣੇ ਨਵੇਂ ਗੀਤ ਬਾਬਾ ਮਾਰ ਗੇੜਾ ਦਾ ਐਲਾਨ ਕੀਤਾ ਗਿਆ ਹੈ। ਇਸ ਗੀਤ ਨੂੰ ਗਾਇਕ ਵੀਤ ਬਲਜੀਤ ਨੇ ਲਿਖਿਆ ਹੈ।

ਹੋਰ ਪੜ੍ਹੋ ...
  • Share this:

Veet Baljit- Shipra Goyal: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸ਼ਿਪਰਾ ਗੋਇਲ ਨੇ ਆਪਣੇ ਦਮ ਤੇ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਗੀਤਾਂ ਨੂੰ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਪੰਜਾਬੀਆਂ ਦਾ ਵੀ ਖੂਬ ਪਿਆਰ ਮਿਲਦਾ ਹੈ। ਦੱਸ ਦੇਈਏ ਕਿ ਗਾਇਕਾ ਵੱਲੋਂ ਆਪਣੇ ਨਵੇਂ ਗੀਤ ਬਾਬਾ ਮਾਰ ਗੇੜਾ ਦਾ ਐਲਾਨ ਕੀਤਾ ਗਿਆ ਹੈ। ਇਸ ਗੀਤ ਨੂੰ ਗਾਇਕ ਵੀਤ ਬਲਜੀਤ ਨੇ ਲਿਖਿਆ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਵੀਤ ਬਲਜੀਤ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ ਜੋ ਆਪਣੀ ਗਾਇਕੀ ਦੇ ਨਾਲ-ਨਾਲ ਲਿਖਣੀ ਰਾਹੀਂ ਵੀ ਪ੍ਰਸ਼ੰਸ਼ਕਾਂ ਨੂੰ ਦੀਵਾਨਾ ਬਣਾਉਂਦੇ ਆ ਰਹੇ ਹਨ। ਉਨ੍ਹਾਂ ਦੇ ਕਈ ਸੁਪਰਹਿੱਟ ਗੀਤਾਂ ਨੂੰ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਆਪਣੀ ਆਵਾਜ਼ ਦੇ ਚੁੱਕੇ ਹਨ। ਫਿਲਹਾਲ ਦੇਖੋ ਨਵੇਂ ਗੀਤ ਦਾ ਸ਼ਾਨਦਾਰ ਪੋਸਟਰ...


ਗਾਇਕਾ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਵੀ ਕੀਤਾ ਹੈ। ਪੋਸਟਰ ਦੇ ਕੈਪਸ਼ਨ ਵਿੱਚ ਸ਼ਿਪਰਾ ਨੇ ਲਿਖਿਆ, Baba Maar Geda | 27 March 🌾 ... ਕਲ੍ਹਜੁਗੱ ਸਿਖਰੀਂ ਆਇਆ ☝🏻... ਸ਼ਿਪਰਾ ਦੇ ਇਸ ਗੀਤ ਨੂੰ ਲੈ ਪ੍ਰਸ਼ੰਸ਼ਕ ਬੇਹੱਦ ਉਤਸ਼ਾਹਿਤ ਹਨ।


ਪੰਜਾਬੀ ਗਾਇਕਾ ਸ਼ਿਪਰਾ ਗੋਇਲ ਮਿਊਜ਼ਿਕ ਇੰਡਸਟਰੀ ਨੂੰ ਆਪਣੇ ਕਈ ਸਿੰਗਲ ਟ੍ਰੇਕ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਮਸ਼ਹੂਰ ਸਿਤਾਰਿਆਂ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਚੁੱਕੀ ਹੈ। ਸ਼ਿਪਰਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਅਕਸਰ ਪ੍ਰਸ਼ੰਸ਼ਕਾਂ ਨਾਲ ਜੁੜੀ ਰਹਿੰਦੀ ਹੈ। ਉਹ ਨਾ ਸਿਰਫ ਆਪਣੀ ਆਵਾਜ਼ ਸਗੋਂ ਖੂਬਸੂਰਤੀ ਨਾਲ ਵੀ ਸਭ ਦਾ ਧਿਆਨ ਆਪਣੇ ਵੱਲ਼ ਖਿੱਚਦੀ ਹੈ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi singer, Singer