'ਅਸੀਂ ਪਿੰਡ 'ਚੋਂ ਨਸ਼ਾ ਖਤਮ ਕਰਾਂਗੇ': ਸਿੱਧੂ ਮੂਸੇਵਾਲਾ


Updated: December 28, 2018, 11:53 AM IST
'ਅਸੀਂ ਪਿੰਡ 'ਚੋਂ ਨਸ਼ਾ ਖਤਮ ਕਰਾਂਗੇ': ਸਿੱਧੂ ਮੂਸੇਵਾਲਾ

Updated: December 28, 2018, 11:53 AM IST
ਸਿੱਧੂ ਮੂਸੇ ਵਾਲਾ ਇਨ੍ਹੀਂ ਦਿਨੀਂ ਆਪਣੇ ਪਿੰਡ ਮੂਸਾ ਵਿਖੇ ਆਪਣੀ ਮਾਤਾ ਜੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਦਰਅਸਲ ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਸਰਪੰਚੀ ਦੀਆਂ ਚੋਣਾਂ 'ਚ ਖੜ੍ਹੇ ਹਨ। ਸਿੱਧੂ ਮੂਸੇ ਵਾਲਾ ਨੂੰ ਆਪਣੀ ਮਾਤਾ ਜੀ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸੇ ਸਿਲਸਿਲੇ 'ਚ ਸਾਡੇ ਪ੍ਰਤੀਨਿਧੀ ਵਲੋਂ ਉਸ ਨਾਲ ਗੱਲਬਾਤ ਕੀਤੀ ਗਈ।

ਸਿੱਧੂ ਨੇ ਕਿਹਾ, 'ਮੈਂ ਮੇਰੇ ਪਿੰਡ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜਿਹੜਾ ਨਸ਼ਿਆਂ ਦੇ ਖਿਲਾਫ ਹੈ। ਅਸੀਂ ਤਾਂ ਬਸ ਹਾਂ ਦਾ ਨਾਅਰਾ ਮਾਰਿਆ ਹੈ। ਅਸੀਂ ਨਸ਼ਿਆਂ ਦੇ ਖਿਲਾਫ ਹਾਂ, ਇਸੇ ਕਰਕੇ ਪਿੰਡ ਦਾ ਪੱਧਰ ਉੱਚਾ ਚੁੱਕਣ ਲਈ ਤੇ ਸੁਧਾਰ ਕਰਨ ਲਈ ਚੋਣ ਮੈਦਾਨ 'ਚ ਉਤਰੇ ਹਾਂ। ਪਿੰਡ ਦਾ ਵੀ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਸ਼ਰਾਬ ਤੇ ਯੂਰੇਨੀਅਮ ਵਾਲਾ ਪਾਣੀ ਸਾਡੇ ਮੁੱਖ ਮੁੱਦੇ ਹਨ।'
ਉਥੇ ਜਦੋਂ ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ, 'ਅਸੀਂ ਪਿੰਡ ਦਾ ਵਿਕਾਸ ਕਰਨਾ ਹੈ। ਪਿੰਡ 'ਚੋਂ ਨਸ਼ਾ ਖਤਮ ਕਰਨਾ ਹੈ ਤੇ ਸਾਫ ਪਾਣੀ ਲਿਆਉਣਾ ਹੈ ਤੇ ਗੰਦਾ ਪਾਣੀ ਬਾਹਰ ਕੱਢਣਾ ਹੈ। ਇਹੀ ਨਹੀਂ ਸਾਨੂੰ ਸਰਕਾਰ ਵਲੋਂ ਜਿੰਨੀ ਵੀ ਗ੍ਰਾਂਟ ਮਿਲੇਗੀ, ਉਹ ਸਾਰੀ ਵਿਕਾਸ ਕੰਮਾਂ 'ਤੇ ਹੀ ਲਗਾਉਣੀ ਹੈ।'
First published: December 28, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ