Home /News /entertainment /

Sidhu Moose Wala Last Song: ਸਿੱਧੂ ਮੂਸੇ ਵਾਲਾ ਨੇ ਆਖਰੀ ਗੀਤ 'ਚ ਕਿਹਾ ਸੀ- ਉੱਠੇਗਾ ਜਵਾਨੀ 'ਚ ਜਨਾਜ਼ਾ ਮਿੱਠੀਏ, ਦੋ ਹਫ਼ਤਿਆਂ ਬਾਅਦ ਹੋਇਆ ਸੱਚ

Sidhu Moose Wala Last Song: ਸਿੱਧੂ ਮੂਸੇ ਵਾਲਾ ਨੇ ਆਖਰੀ ਗੀਤ 'ਚ ਕਿਹਾ ਸੀ- ਉੱਠੇਗਾ ਜਵਾਨੀ 'ਚ ਜਨਾਜ਼ਾ ਮਿੱਠੀਏ, ਦੋ ਹਫ਼ਤਿਆਂ ਬਾਅਦ ਹੋਇਆ ਸੱਚ

Sidhu Moose Wala Last Song: ਸਿੱਧੂ ਮੂਸੇ ਵਾਲਾ ਨੇ ਆਖਰੀ ਗੀਤ 'ਚ ਕਿਹਾ- ਉੱਠੇਗਾ ਜਵਾਨੀ 'ਚ ਜਨਾਜ਼ਾ ਮਿੱਠੀਏ, ਦੋ ਹਫ਼ਤਿਆਂ ਬਾਅਦ ਹੋਇਆ ਸੱਚ

Sidhu Moose Wala Last Song: ਸਿੱਧੂ ਮੂਸੇ ਵਾਲਾ ਨੇ ਆਖਰੀ ਗੀਤ 'ਚ ਕਿਹਾ- ਉੱਠੇਗਾ ਜਵਾਨੀ 'ਚ ਜਨਾਜ਼ਾ ਮਿੱਠੀਏ, ਦੋ ਹਫ਼ਤਿਆਂ ਬਾਅਦ ਹੋਇਆ ਸੱਚ

Sidhu Moose Wala Last Song: ਓਹ ਚੌਬਰ ਦੇ ਚਿਹਰੇ ਉੱਤੇ ਨੂਰ ਦੱਸਦਾ, ਉੱਠੇਗਾ ਜਵਾਨੀ ਵਿੱਚ ਜਨਾਜ਼ਾ ਮਿੱਠੀਏ... ਇਹ ਗੀਤ ਸਿੱਧੂ ਮੂਸੇਵਾਲਾ (Sidhu Moose Wala) ਨੇ 15 ਮਈ ਨੂੰ ਵਜ਼ੀਰ ਰੈਪਰ ਦੇ ਸਹਿਯੋਗ ਨਾਲ ਰਿਲੀਜ਼ ਕੀਤਾ ਸੀ, ਸ਼ਾਇਦ ਉਸਨੂੰ ਨਹੀਂ ਪਤਾ ਸੀ ਕਿ ਇਹ ਉਸਦੀ ਜ਼ਿੰਦਗੀ ਦਾ ਆਖਰੀ ਗੀਤ ਹੈ ਅਤੇ ਗੀਤ ਦੇ ਬੋਲ ਸੱਚ ਹੋਣ ਵਾਲੇ ਹਨ। ਦੋ ਹਫ਼ਤੇ ਬਾਅਦ ਹੀ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੱਧੂ ਨੇ ਇਹ ਗੀਤ ਆਪਣੇ ਆਪ 'ਤੇ ਗਾਇਆ, ਜਿਸ 'ਚ ਉਨ੍ਹਾਂ ਦਾ ਕਹਿਣਾ ਹੈ ਕਿ 'ਚੌਬਰ ਯਾਨੀ ਗੱਬਰੂ ਜਵਾਨ' ਦੇ ਚਿਹਰੇ 'ਤੇ ਕਾਫੀ ਨੂਰ ਹੈ ਅਤੇ ਇਸ ਦਾ ਜਨਾਜ਼ਾ ਜਵਾਨੀ 'ਚ ਹੀ ਨਿਕਲਣਾ ਹੈ।

ਹੋਰ ਪੜ੍ਹੋ ...
  • Share this:

    Sidhu Moose Wala Last Song: ਓਹ ਚੌਬਰ ਦੇ ਚਿਹਰੇ ਉੱਤੇ ਨੂਰ ਦੱਸਦਾ, ਉੱਠੇਗਾ ਜਵਾਨੀ ਵਿੱਚ ਜਨਾਜ਼ਾ ਮਿੱਠੀਏ... ਇਹ ਗੀਤ ਸਿੱਧੂ ਮੂਸੇਵਾਲਾ (Sidhu Moose Wala) ਨੇ 15 ਮਈ ਨੂੰ ਵਜ਼ੀਰ ਰੈਪਰ ਦੇ ਸਹਿਯੋਗ ਨਾਲ ਰਿਲੀਜ਼ ਕੀਤਾ ਸੀ, ਸ਼ਾਇਦ ਉਸਨੂੰ ਨਹੀਂ ਪਤਾ ਸੀ ਕਿ ਇਹ ਉਸਦੀ ਜ਼ਿੰਦਗੀ ਦਾ ਆਖਰੀ ਗੀਤ ਹੈ ਅਤੇ ਗੀਤ ਦੇ ਬੋਲ ਸੱਚ ਹੋਣ ਵਾਲੇ ਹਨ। ਦੋ ਹਫ਼ਤੇ ਬਾਅਦ ਹੀ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੱਧੂ ਨੇ ਇਹ ਗੀਤ ਆਪਣੇ ਆਪ 'ਤੇ ਗਾਇਆ, ਜਿਸ 'ਚ ਉਨ੍ਹਾਂ ਦਾ ਕਹਿਣਾ ਹੈ ਕਿ 'ਚੌਬਰ ਯਾਨੀ ਗੱਬਰੂ ਜਵਾਨ' ਦੇ ਚਿਹਰੇ 'ਤੇ ਕਾਫੀ ਨੂਰ ਹੈ ਅਤੇ ਇਸ ਦਾ ਜਨਾਜ਼ਾ ਜਵਾਨੀ 'ਚ ਹੀ ਨਿਕਲਣਾ ਹੈ। ਇਹ ਗੀਤ ਦੋ ਹਫ਼ਤਿਆਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ ਅਤੇ ਸਰੋਤਿਆਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਸੀ। ਐਤਵਾਰ ਨੂੰ ਇਹ ਗੀਤ ਹਕੀਕਤ ਵਿੱਚ ਬਦਲ ਗਿਆ ਅਤੇ ਸਿੱਧੂ ਮੂਸੇਵਾਲਾ ਸਦਾ ਲਈ ਗੂੜ੍ਹੀ ਨੀਂਦ ਵਿੱਚ ਸੌਂ ਗਿਆ।



    ਕਾਬਿਲੇਗ਼ੌਰ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ (Congress) ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Musewala) ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੇ 2 ਸਾਥੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ ਇੱਕ ਹੋਰ ਸਾਥੀ ਨੇ ਦਮ ਤੋੜ ਦਿੱਤਾ ਹੈ। ਗੋਲੀਬਾਰੀ ਵਿੱਚ ਸਿੱਧੂ ਮੂਸੇਵਾਲਾ, ਜੋ ਖੁਦ ਡਰਾਈਵਿੰਗ ਸੀਟ 'ਤੇ ਬੈਠਾ ਸੀ, ਦੇ 7 ਗੋਲੀਆਂ ਵੱਜੀਆਂ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।


    ਮੂਸੇਵਾਲਾ ਦਾ ਵਿਵਾਦਤ ਨਾਲ ਸੀ ਢੂੰਘਾ ਰਿਸ਼ਤਾ

    ਸਿੱਧੂ ਮੂਸੇਵਾਲਾ ਨੇ ਆਪਣੇ ਗਾਇਕੀ ਦੇ ਕਰੀਅਰ `ਚ ਜ਼ਬਰਦਸਤ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਵਿਵਾਦਾਂ ਦਾ ਵੀ ਨਾਤਾ ਰਿਹਾ ਹੈ। ਸਿੱਧੂ ਮੂਸੇਵਾਲਾ `ਤੇ ਅਕਸਰ ਇਹ ਇਲਜ਼ਾਮ ਲਗਦੇ ਰਹੇ ਕਿ ਉਹ ਆਪਣੇ ਗੀਤਾਂ ਵਿੱਚ ਗੰਨ ਕਲਚਰ ਨੂੰ ਹੱਲਾਸ਼ੇਰੀ ਦਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਗੀਤ `ਸੰਜੂ` ਗਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮਾਮਲਾ ਤਾਂ ਦਰਜ ਹੋਇਆ ਹੀ ਸੀ, ਪਰ ਨਾਲ ਹੀ ਉਨ੍ਹਾਂ ਦੀ ਖ਼ੂਬ ਨਿੰਦਾ ਵੀ ਹੋਈ ਸੀ। ਹਾਲਾਂਕਿ ਇਸ ਕਤਲ ਦੇ ਪਿੱਛੇ ਕਿਸਦਾ ਹੱਥ ਹੈ ਇਸ ਬਾਰੇ ਪੁਲਿਸ ਜਾਂਚ ਵਿੱਚ ਜੁਟ ਗਈ ਹੈ।

    Published by:rupinderkaursab
    First published:

    Tags: Dead, Entertainment news, Pollywood, Punjabi industry, Punjabi singer, Sidhu Moose Wala