Home /News /entertainment /

Simar Doraha: ਸਿਮਰ ਦੋਰਾਹਾ ਦੀਆਂ 'Rose Day' ਤੇ ਅੱਖਾਂ ਹੋਈਆਂ ਨਮ, ਗਰਲਫਰੈਡ ਲਈ ਸਾਂਝੀ ਕੀਤੀ ਪੋਸਟ

Simar Doraha: ਸਿਮਰ ਦੋਰਾਹਾ ਦੀਆਂ 'Rose Day' ਤੇ ਅੱਖਾਂ ਹੋਈਆਂ ਨਮ, ਗਰਲਫਰੈਡ ਲਈ ਸਾਂਝੀ ਕੀਤੀ ਪੋਸਟ

Simar Doraha On Rose day

Simar Doraha On Rose day

Simar Doraha Shared Emotional Post On Rose Day: ਪੰਜਾਬੀ ਗਾਇਕ ਸਿਮਰ ਦੋਰਾਹਾ (Simar Doraha) ਨੇ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਗਾਇਕੀ ਨਾਲ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਬੈਠੇ ਸਰੋਤਿਆਂ ਦਾ ਵੀ ਬੇਹੱਦ ਪਿਆਰ ਮਿਲਦਾ ਹੈ। ਦੱਸ ਦੇਈਏ ਕਿ ਕਲਾਕਾਰ ਅਕਸਰ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਬਟੋਰਦੇ ਹਨ।

ਹੋਰ ਪੜ੍ਹੋ ...
  • Share this:

Simar Doraha Shared Emotional Post On Rose Day: ਪੰਜਾਬੀ ਗਾਇਕ ਸਿਮਰ ਦੋਰਾਹਾ (Simar Doraha) ਨੇ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਗਾਇਕੀ ਨਾਲ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਬੈਠੇ ਸਰੋਤਿਆਂ ਦਾ ਵੀ ਬੇਹੱਦ ਪਿਆਰ ਮਿਲਦਾ ਹੈ। ਦੱਸ ਦੇਈਏ ਕਿ ਕਲਾਕਾਰ ਅਕਸਰ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਬਟੋਰਦੇ ਹਨ। ਜਿਵੇਂ ਕਿ ਅੱਜ ਦੁਨੀਆ ਭਰ ਵਿੱਚ ਰੋਜ਼ ਡੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿਮਰ ਦੋਰਾਹਾ ਆਪਣੀ ਪ੍ਰੇਮਿਕਾ ਨੂੰ ਯਾਦ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸਿਮਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੂੰ ਪੜ੍ਹ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ।


ਸਿਮਰ ਦੋਰਾਹਾ ਨੇ ਵੀਡੀਓ ਸਾਂਝੀ ਕਰਦੇ ਹੋਏ ਭਾਵੁਕ ਨੋਟ ਲਿਖਿਆ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ... ਸੱਚੀ ਯਾਰਾ ਅੱਜ ਸਵੇਰੇ ਉੱਠਦੇ ਸਾਰ ਨਵੀ ਕਹਿੰਦਾ ਬਾਈ ਵੈਲਨਟਾਈਨ ਡੇ ਵੀਕ ਚੱਲ ਰਿਹਾ ਕਿਹਨੂੰ ਦੇਣਾ ਗੁਲਾਬ, ਮੈਂ ਹੱਸਕੇ ਕਿਹਾ...ਯਾਰਾ ਹੁਣ ਤਾਂ ਬਾਗ ਹੀ ਉਜੜ ਗਏ। ਕਿਹੜੇ ਗੁਲਾਬ ਤੇ ਕਿਹੜੇ ਵੈਲਨਟਾਈਨ... ਸੱਚੀ ਯਾਰਾ ਜੇ ਤੂੰ ਨਾ ਛੱਡ ਦੀ... ਮੈਂ ਵੀ ਆਮ ਜ਼ਿੰਦਗੀ ਜਿਉਂਦਾ... ਨਾ ਮਸ਼ਹੂਰ ਹੁੰਦਾ ਐਨਾ ਨਾ ਕੋਈ ਮੈਨੂੰ ਤੰਗ ਕਰਦਾ ਨਛੇੜੀ ਕਹਿਕੇ... ਕਿਉਂਕਿ ਫਿਰ ਤਾਂ ਮੈਂ ਇਨ੍ਹਾਂ ਟੁੱਟਿਆ ਹੀ ਨਾ ਹੁੰਦਾ... ਜਿਹਨੂੰ ਲੋਕ ਕਈ ਵਾਰ ਵੇਹਮ ਨਾਲ ਨਛੇੜੀ ਦਾ ਰੁਤਬਾ ਦੇ ਦਿੰਦੇ... ਅੱਗੇ ਕਲਾਕਾਰ ਨੇ ਕੀ ਲਿਖਿਆ ਦੇਖੋ ਇਹ ਪੋਸਟ...

ਇਸ ਪੋਸਟ ਉੱਪਰ ਪ੍ਰਸ਼ੰਸ਼ਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਅੱਜ ਤਾਂ ਚਰਚਾ 'ਚ ਆ ਪੂਰਾ😂... ਦੂਜੇ ਯੂਜ਼ਰ ਨੇ ਕਿਹਾ ਜਾਨ ਆਪਣੀ ਜਿਉਂਦੀ ਰਹੇ ਬਾਈ ਤੂੰ ਛੱਡ ਪਰਾਂ...


ਦੱਸ ਦੇਈਏ ਕਿ ਇਸ ਵਿਚਕਾਰ ਸਿਮਰ ਦੋਰਾਹਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਉਹ ਇੱਕ ਦੁਕਾਨ ਵਾਲੇ ਨੂੰ ਗਾਲਾਂ ਕੱਢਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਪੂਰਾ ਮਾਮਲਾ ਕੀ ਹੈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi industry, Punjabi singer, Singer