Home /News /entertainment /

Sargi Maan: ਸਰਗੀ ਮਾਨ ਦਾ ਨਵਾਂ ਗੀਤ ਸੁਣ ਫੈਨਜ਼ ਨੂੰ ਆਈ ਸੁਰਿੰਦਰ ਕੌਰ ਦੀ ਯਾਦ, ਬੋਲੇ- ਕਮਾਲ ਦੀ ਆਵਾਜ਼

Sargi Maan: ਸਰਗੀ ਮਾਨ ਦਾ ਨਵਾਂ ਗੀਤ ਸੁਣ ਫੈਨਜ਼ ਨੂੰ ਆਈ ਸੁਰਿੰਦਰ ਕੌਰ ਦੀ ਯਾਦ, ਬੋਲੇ- ਕਮਾਲ ਦੀ ਆਵਾਜ਼

sargi maan song chan kithan

sargi maan song chan kithan

Sargi Maan New Song CHANN KITHAN: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਰ ਕਿਸੇ ਲਈ ਪਛਾਣ ਬਣਾਉਣਾ ਆਮ ਗੱਲ ਨਹੀਂ ਹੈ। ਪਰ ਜੇਕਰ ਕੋਈ ਇੱਕ ਵਾਰ ਮਸ਼ਹੂਰ ਹੋ ਜਾਏ ਤਾਂ ਉਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ। ਉਨ੍ਹਾਂ ਵਿੱਚੋਂ ਹੀ ਇੱਕ ਹੈ ਪੰਜਾਬੀ ਗਾਇਕਾ ਸਰਗੀ ਮਾਨ। ਜਿਸਨੇ ਬਹੁਤ ਘੱਟ ਸਮੇਂ ਵਿੱਚ ਪੰਜਾਬੀਆਂ ਸਿਤਾਰਿਆਂ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ।

ਹੋਰ ਪੜ੍ਹੋ ...
  • Share this:

Sargi Maan New Song CHANN KITHAN: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਰ ਕਿਸੇ ਲਈ ਪਛਾਣ ਬਣਾਉਣਾ ਆਮ ਗੱਲ ਨਹੀਂ ਹੈ। ਪਰ ਜੇਕਰ ਕੋਈ ਇੱਕ ਵਾਰ ਮਸ਼ਹੂਰ ਹੋ ਜਾਏ ਤਾਂ ਉਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਹੈ। ਉਨ੍ਹਾਂ ਵਿੱਚੋਂ ਹੀ ਇੱਕ ਹੈ ਪੰਜਾਬੀ ਗਾਇਕਾ ਸਰਗੀ ਮਾਨ। ਜਿਸਨੇ ਬਹੁਤ ਘੱਟ ਸਮੇਂ ਵਿੱਚ ਪੰਜਾਬੀਆਂ ਸਿਤਾਰਿਆਂ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ। ਸਰਗੀ ਮਾਨ ਦੀ ਆਵਾਜ਼ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ। ਹਾਲ ਹੀ ਵਿੱਚ ਸਰਗੀ ਨੇ ਸਵਰਗੀ ਗਾਇਕਾ ਸੁਰਿੰਦਰ ਕੌਰ ਦਾ ਗੀਤ ਚੰਨ ਕਿਦਾਂ ਗੁਜ਼ਾਰੀ... ਗਾਇਆ ਜਿਸ ਵਿੱਚ ਉਨ੍ਹਾਂ ਦੀ ਆਵਾਜ਼ ਨੇ ਫੈਨਜ਼ ਦਾ ਦਿਲ ਜਿੱਤ ਲਿਆ। ਤੁਸੀ ਵੀ ਸੁਣੋ ਇਹ ਗੀਤ...


ਗਾਇਕਾ ਸਰਗੀ ਮਾਨ ਦੇ ਇਸ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇੱਕ ਯੂਜ਼ਰ ਨੇ ਗਾਇਕਾ ਦੀ ਤਾਰੀਫ਼ ਕਰਦੇ ਹੋਏ ਲਿਖਿਆ, ਵਾਹ ਬਹੁਤ ਖ਼ੂਬ , ਪੰਜਾਬ ਦੀ ਕੋਇਲ ਸਵਰਗੀ ਸੁਰਿੰਦਰ ਕੌਰ ਜੀ ਤੋਂ ਬਾਅਦ ਉਹਨਾਂ ਦਾ ਗੀਤ ਬਹੁਤ ਖ਼ੂਬਸੂਰਤ ਗਾਇਆ ਤੁਸੀਂ.... ਇੱਕ ਹੋਰ ਪ੍ਰਸ਼ੰਸ਼ਕ ਨੇ ਕਮੈਂਟ ਕਰ ਕਿਹਾ ਬਹੁਤ ਸੋਹਣਾ...

ਤੀਜ਼ੇ ਨੇ ਤਾਰੀਫ਼ ਕਰਦੇ ਹੋਏ ਲਿਖਿਆ, ਬਹੁਤ ਖੂਬ ਪ੍ਰਮਾਤਮਾ ਮੇਹਰ ਕਰੇ... ਦੱਸ ਦੇਈਏ ਕਿ ਸਰਗੀ ਆਪਣੀ ਆਵਾਜ਼ ਨਾਲ ਸਜ਼ੇ ਕਈ ਗੀਤਾਂ ਨੂੰ ਸੋਸ਼ਲ ਮੀਡੀਆ ਉੱਪਰ ਸਾਂਝੇ ਕਰਦੀ ਰਹਿੰਦੀ ਹੈ।


ਕਾਬਿਲੇਗੌਰ ਹੈ ਕਿ ਸਰਗੀ ਮਾਨ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਨ੍ਹਾਂ ਨੇ ਪੰਜਾਬੀ ਗਾਇਕ ਇੰਦਰਜੀਤ ਨਿੰਕੂ ਦਾ ਗੀਤ ਜਿਸਮਾਂ ਤੋਂ ਪਾਰ ਦੀ ਗੱਲ ਏ... ਗਾਇਆ। ਇਸ ਗੀਤ ਨੂੰ ਨਾ ਸਿਰਫ ਦਰਸ਼ਕਾਂ ਸਗੋਂ ਪੰਜਾਬੀ ਸਿਤਾਰਿਆਂ ਵੱਲੋਂ ਵੀ ਖੂਬ ਪਿਆਰ ਮਿਲਿਆ। ਹੈਪੀ ਰਾਏਕੋਟੀ, ਸਰਗੁਣ ਮਹਿਤਾ ਤੋਂ ਲੈ ਮਿਊਜ਼ਿਕ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸਰਗੀ ਦੀਆਂ ਤਾਰੀਫ਼ਾ ਦੇ ਪੁੁੱਲ ਬੰਨ੍ਹੇ। ਦੱਸ ਦੇਈਏ ਕਿ ਸਰਗੀ ਮਾਨ ਨੇ ਅਦਾਕਾਰਾ ਸਰਗੁਣ ਮਹਿਤਾ ਦੇ ਨਵੇਂ ਟੀਵੀ ਸ਼ੋਅ ਜਨੂਨੀਅਤ ਵਿਚਲੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi singer, Singer