Home /News /entertainment /

ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਦਾ ਤਲਾਕ, ਇੱਕ ਕਰੋੜ 'ਚ ਹੋਇਆ ਸਮਝੌਤਾ

ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਦਾ ਤਲਾਕ, ਇੱਕ ਕਰੋੜ 'ਚ ਹੋਇਆ ਸਮਝੌਤਾ

ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਦਾ ਤਲਾਕ, ਇੱਕ ਕਰੋੜ 'ਚ ਹੋਇਆ ਸਮਝੌਤਾ (file photo)

ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਦਾ ਤਲਾਕ, ਇੱਕ ਕਰੋੜ 'ਚ ਹੋਇਆ ਸਮਝੌਤਾ (file photo)

ਯੋ ਯੋ ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ ਵਿਚਾਲੇ ਹੋਏ ਜਵਾਬੀ ਦੋਸ਼ਾਂ ਤੋਂ ਬਾਅਦ ਅਦਾਲਤ 'ਚ ਮਾਮਲਾ ਸੁਲਝ ਗਿਆ ਹੈ, ਜਿਸ ਤੋਂ ਬਾਅਦ ਦੋਵਾਂ ਵਿਚਾਲੇ 1 ਕਰੋੜ ਦੀ ਭੱਤੇ 'ਤੇ ਸਮਝੌਤਾ ਹੋਇਆ ਹੈ।

  • Share this:

    ਨਵੀਂ ਦਿੱਲੀ- ਆਖਰ 11 ਸਾਲ ਬਾਅਦ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਅਤੇ ਪਤਨੀ ਸ਼ਾਲਿਨੀ ਤਲਵਾਰ ਦੋਵੇਂ ਵੱਖ ਹੋ ਗਏ ਹਨ। ਅੱਜ ਉਨ੍ਹਾਂ ਤਲਾਕ ਹੋ ਗਿਆ ਹੈ। ਦਿੱਲੀ ਦੀ ਸਾਕੇਤ ਜ਼ਿਲ੍ਹਾ ਅਦਾਲਤ ਦੀ ਫੈਮਿਲੀ ਕੋਰਟ ਦੇ ਜੱਜ ਵਿਨੋਦ ਕੁਮਾਰ ਦੀ ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ ਇਹ ਫੈਸਲਾ ਸੁਣਾਇਆ। ਹਨੀ ਸਿੰਘ ਨੇ ਇੱਕ ਸੀਲਬੰਦ ਲਿਫਾਫੇ ਵਿੱਚ ਸ਼ਾਲਿਨੀ ਤਲਵਾਰ ਨੂੰ ਗੁਜਾਰੇ ਭੱਤੇ ਵਜੋਂ 1 ਕਰੋੜ ਰੁਪਏ ਦਾ ਚੈੱਕ ਦਿੱਤਾ ਹੈ। ਖਬਰਾਂ ਮੁਤਾਬਕ ਸ਼ਾਲਿਨੀ ਨੇ ਆਪਣੇ ਪਤੀ ਤੋਂ ਤਲਾਕ ਦੇ ਬਦਲੇ ਕਰੀਬ 10 ਕਰੋੜ ਰੁਪਏ ਦਾ ਗੁਜਾਰਾ ਭੱਤਾ ਮੰਗਿਆ ਸੀ ਪਰ ਉਸ ਨੂੰ ਸਿਰਫ 1 ਕਰੋੜ ਨਾਲ ਹੀ ਸੰਤੁਸ਼ਟ ਹੋਣਾ ਪਿਆ।

    ਯੋ ਯੋ ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ ਵਿਚਾਲੇ ਹੋਏ ਜਵਾਬੀ ਦੋਸ਼ਾਂ ਤੋਂ ਬਾਅਦ ਅਦਾਲਤ 'ਚ ਮਾਮਲਾ ਸੁਲਝ ਗਿਆ ਹੈ, ਜਿਸ ਤੋਂ ਬਾਅਦ ਦੋਵਾਂ ਵਿਚਾਲੇ 1 ਕਰੋੜ ਦੀ ਭੱਤੇ 'ਤੇ ਸਮਝੌਤਾ ਹੋਇਆ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਮਾਰਚ 2023 ਨੂੰ ਹੋਵੇਗੀ, ਜਿਸ 'ਚ ਅਗਲੀ ਸੁਣਵਾਈ ਹੋਵੇਗੀ।

    ਦੱਸ ਦੇਈਏ ਕਿ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਪਤੀ 'ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਸਮੇਤ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਤਲਾਕ ਦਾਇਰ ਕੀਤਾ ਸੀ।


    ਕਾਬਲੇਗੌਰ ਹੈ ਕਿ ਜੋੜੇ ਦਾ ਵਿਆਹ 23 ਜਨਵਰੀ 2011 ਨੂੰ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਗੁਰਦੁਆਰੇ ਵਿੱਚ ਹੋਇਆ ਸੀ। ਹਾਲਾਂਕਿ ਹਨੀ ਸਿੰਘ ਨੇ ਕਰੀਬ 4 ਸਾਲ ਤੱਕ ਆਪਣੇ ਵਿਆਹ ਨੂੰ ਗੁਪਤ ਰੱਖਿਆ ਸੀ। ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਨੇ ਵਿਆਹ ਤੋਂ ਪਹਿਲਾਂ ਕਰੀਬ 10 ਸਾਲ ਇੱਕ ਦੂਜੇ ਨੂੰ ਡੇਟ ਕੀਤਾ ਸੀ। ਜੋੜੇ ਦੀ ਮੁਲਾਕਾਤ ਸਕੂਲ ਵਿੱਚ ਪੜ੍ਹਦੇ ਸਮੇਂ ਹੋਈ ਸੀ। ਇੱਥੋਂ ਹੀ ਦੋਵਾਂ ਦੀ ਦੋਸਤੀ ਸ਼ੁਰੂ ਹੋਈ ਅਤੇ ਫਿਰ ਇਹ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। 

    Published by:Ashish Sharma
    First published:

    Tags: Delhi, Divorce, Yo Yo Honey Singh