Home /News /entertainment /

ਗਾਇਕੀ ਦੇ ਮਿਆਰ ਨੂੰ ਉੱਚਾ ਚੁੱਕਣ ਵਾਲਾ ਕਹਿ ਗਿਆ ਸੰਸਾਰ ਨੂੰ ਅਲਵਿਦਾ

ਗਾਇਕੀ ਦੇ ਮਿਆਰ ਨੂੰ ਉੱਚਾ ਚੁੱਕਣ ਵਾਲਾ ਕਹਿ ਗਿਆ ਸੰਸਾਰ ਨੂੰ ਅਲਵਿਦਾ

 • Share this:

  ਪਿਆਰੇ ਲਾਲ ਵਡਾਲੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ


  'ਵਡਾਲੀ ਬ੍ਰਦਰਜ਼' ਉਹ ਤਿਗੜੀ ਸੀ, ਤਿੰਨ ਭਰਾਵਾਂ ਪੂਰਨ ਚੰਦ ਵਡਾਲੀ, ਪਿਆਰੇ ਲਾਲ ਵਡਾਲੀ ਤੇ ਲਖਵਿੰਦਰ ਵਡਾਲੀ ਦੀ ਜੋੜੀ ਜਿਨ੍ਹਾਂ ਨੇ ਹਮੇਸ਼ਾ ਸੂਫ਼ੀ ਸਾਫ-ਸੁਥਰੀ ਗਾਇਕੀ ਦੇ ਹੱਕ ਵਿੱਚ ਪਹਿਰਾ ਦਿੱਤਾ ਪਰ ਅੱਜ ਇਸ ਤਿਗੜੀ ਵਿੱਚੋਂ ਪਿਆਰੇ ਲਾਲ ਵਡਾਲੀ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਸਵੇਰੇ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਉਹਨਾਂ ਦਾ ਦਿਲ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਪਿਆਰੇ ਲਾਲ ਵਡਾਲੀ ਜੀ 75 ਸਾਲਾਂ ਦੇ ਸਨ ਤੇ ਉਹਨਾਂ ਨੇ ਹਮੇਸ਼ਾ ਗਾਇਕੀ ਦੇ ਮਿਆਰ ਨੂੰ ਉੱਚਾ ਚੁੱਕਿਆ।


  ਉਹਨਾਂ ਦੇ ਪਰਿਵਾਰ ਵਿੱਚ 3 ਬੇਟੀਆਂ ਤੇ 2 ਬੇਟੇ ਤੇ ਪਤਨੀ ਹਨ।


  ਓਹਨਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਰਾਜਕੀ ਸਨਮਾਨ ਨਾਲ ਉਹਨਾਂ ਦੇ ਜੱਦੀ ਪਿੰਡ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਕਿੱਤਾ ਜਾਵੇਗਾ।


  ਵਡਾਲੀ ਭਰਾ- ਲਖਵਿੰਦਰ ਵਡਾਲੀ, ਪੂਰਨ ਚੰਦ ਵਡਾਲੀ ਤੇ ਪਿਆਰੇ ਲਾਲ ਵਡਾਲੀ


  ਪਿਆਰੇ ਲਾਲ ਵਡਾਲੀ ਅੰਮ੍ਰਿਤਸਰ ਦੇ ਨੇੜੇ ਪਿੰਡ ਵਡਾਲੀ ਡੋਗਰਾਂ ਰਹਿੰਦੇ ਸੀ ਜਿੱਥੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।


   


  First published:

  Tags: Dead, Lal, Pyare, Wadali