R nait New Album: ਪੰਜਾਬੀ ਗਾਇਕ ਆਰਨੈਟ (R Nait) ਹੁਣ ਤੱਕ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਉਨ੍ਹਾਂ ਦੁਆਰਾ ਗਾਏ ਹਰ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਆਰਨੈਟ ਦਰਸ਼ਕਾਂ ਵਿੱਚ ਆਪਣਾ ਨਵਾਂ ਗੀਤ ਲੈ ਕੇ ਪੇਸ਼ ਹੋਣ ਲਈ ਤਿਆਰ ਹਨ। ਦਰਅਸਲ, ਆਰਨੈਟ ਨੇ ਆਪਣੇ ਨਵੇਂ ਗੀਤ ਬਿਗ ਮੈਨ (Big Men) ਦੀ ਜਾਣਕਾਰੀ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ।
ਆਰਨੈਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਐਲਬਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਐਲਬਮ ਦਾ ਪਹਿਲਾ ਗੀਤ ‘ਵੱਡੇ ਬੰਦੇ’ ਰਿਲੀਜ਼ ਹੋ ਗਿਆ ਹੈ। ਯੂ-ਟਿਊਬ 'ਤੇ ਪ੍ਰਸ਼ੰਸਕ ਆਰਨੈਟ ਦੇ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ਵਿੱਚ ਗੁਰਲੇਜ ਅਖਤਰ ਨੇ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ, ਅਤੇ ਗੀਤ ਵਿੱਚ ਮੁੱਖ ਭੂਮਿਕਾ 'ਚ ਸ੍ਰਿਸ਼ਟੀ ਮਾਨ ਨਜ਼ਰ ਆ ਰਹੀ ਹੈ। ਹੁਣ ਤੱਕ ਇਸ ਗੀਤ ਨੂੰ ਕਈ ਵਿਊਜ਼ ਮਿਲ ਚੁੱਕੇ ਹਨ। ਦਰਸ਼ਕ ਇਸ ਗੀਤ ਨੂੰ ਖੂਬ ਪਸੰਦ ਕਰ ਰਹੇ ਹਨ।
ਇੰਸਟਾਗ੍ਰਾਮ 'ਤੇ ਪੋਸਟ ਨੂੰ ਸਾਂਝਾ ਕਰਦੇ ਹੋਏ, ਆਰਨੈਟ ਕੈਪਸ਼ਨ ਵਿੱਚ ਲਿਖਿਆ, "ਜੋ ਵੀ ਪਿੰਡੇ ਤੇ ਹੰਢਾਉਂਦਾ ਮੁੰਡਾ ਉਹੀ ਲਿਖਦਾ ਗਾਣਿਆਂ ਦੀ ਯਾਰ ਤੇਰਾ ਕੱਢੇ ਲੰਬ ਨੀ, ਸੁਣ ਲਈ ਰਕਾਨੇ ਲਲਕਾਰੇ ਵੱਜਦੇ ਮੇਰੀ ਪਰ੍ਹੇ ਹੋਜੋ ਪਰ੍ਹੇ ਹੋਜੋ ਆਖੇ ਐਲਬੰਬ ਨੀ। ਜਾਣਕਾਰੀ ਲਈ ਦੱਸ ਦੇਈਏ ਕਿ ਆਰਨੈਟ ਦੀ ਇਸ ਐਲਬਮ ਵਿੱਚ ਸੱਤ ਗੀਤ ਹਨ। ਵੱਡੇ ਬੰਦੇ, ਲਫੜਾ, ਈਗੋ, ਨੇਗਟਿਵ ਵਾਇਬ, ਪੱਥਰ ਦੇ ਸ਼ਹਿਰ ਵਾਲੀਏ, ਯਾਰ ਹੀ ਖੜਣੇ ਆ, ਔਖਾ ਏ ਵਰਗੇ ਗੀਤ ਵੀ ਜਲਦੀ ਹੀ ਰਿਲੀਜ਼ ਕੀਤੇ ਜਾਣਗੇ।
ਇਸ ਐਲਬਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਗਾਇਕ ਤੇ ਬੋਲ (Lyrics) ਕੰਪੋਜ਼ਰ ਆਰਨੈਟ ਅਤੇ ਫੀਮੇਲ ਵੋਕਲ ਗੁਰਲੇਜ ਅਖਤਰ ਫੀਮੇਲ, ਲੀਡ ਈਸ਼ਾ ਸ਼ਰਮਾ ਦਾ ਸੰਗੀਤ ਲਾਡੀ ਸਿੰਘ ਨੇ ਦਿੱਤਾ ਹੈ। ਇਹ ਪ੍ਰੋਜੈਕਟ ਸਤਕਰਨਵੀਰ ਖੋਸਾ ਅਤੇ ਵਰਿੰਦਰ ਸਿੰਘ ਕਾਕੂ ਨੇ ਪਬਲੀਸਿਟੀ ਇੰਪ੍ਰੇਸਿਵ ਡਿਜ਼ਾਈਨ ਸਟੂਡੀਓ ਦੁਆਰਾ ਤਿਆਰ ਕੀਤੀ ਗਈ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਰਨੈਟ ਇੱਕ ਮਸ਼ਹੂਰ ਨਾਮ ਹੈ। ਪੰਜਾਬੀ ਗਾਇਕ ਆਰਨੈਟ ਆਪਣੇ ਪ੍ਰਸ਼ੰਸ਼ਕਾਂ ਨੂੰ ਇਸ ਐਲਬਮ ਦੇ ਜ਼ਰਿਏ ਇੱਕ ਵਾਰ ਫਿਰ ਤੋਂ ਪ੍ਰਭਾਵਿਤ ਕਰਨਗੇ। ਇਸ ਐਲਬਮ ਵਿੱਚ ਗੀਤਾਂ ਦੇ ਨਾਮ ਤੇ ਪੋਸਟ ਦੀ ਕੈਪਸ਼ਨ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਸ ਵਾਰ ਆਰਨੈਟ ਆਪਣੇ ਫੈਨਜ਼ ਲਈ ਕੁੱਝ ਵੱਖਰਾ ਤੇ ਖਾਸ ਲੈ ਕੇ ਆ ਰਹੇ ਹਨ। ਜਿਸ ਨੂੰ ਬਹੁਤ ਪਸੰਦ ਕੀਤਾ ਜਾਵੇਗਾ। ਫੈਨਜ਼ ਐਲਬਮ ਦੇ ਗੀਤਾਂ ਦਾ ਰਿਲੀਜ਼ ਹੋਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।