HOME » NEWS » Films

ਰਾਧਿਕਾ ਆਪਟੇ ਦਾ “ਲੀਕਡ ਨਿਊਡ ਵੀਡੀਓ” ਤੇ ਛਲਕਿਆ ਦਰਦ,ਬੋਲੀ –ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ

News18 Punjabi | TRENDING DESK
Updated: May 21, 2021, 1:25 PM IST
share image
ਰਾਧਿਕਾ ਆਪਟੇ ਦਾ “ਲੀਕਡ ਨਿਊਡ ਵੀਡੀਓ” ਤੇ ਛਲਕਿਆ ਦਰਦ,ਬੋਲੀ –ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ
ਰਾਧਿਕਾ ਆਪਟੇ ਦਾ “ਲੀਕਡ ਨਿਊਡ ਵੀਡੀਓ” ਤੇ ਛਲਕਿਆ ਦਰਦ,ਬੋਲੀ –ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਰਾਧਿਕਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੋਲਡ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਉਹ ਇੰਡਸਟਰੀ ਦੀਆਂ ਬੋਲਡ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ । ਰਾਧਿਕਾ ਆਪਟੇ ਨੇ ਹੁਣ ਤੱਕ ਆਪਣੇ ਕਰੀਅਰ ਵਿਚ ਕਈ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ, ਜਿਸ ਦੇ ਜ਼ਰੀਏ ਉਸਨੇ ਇੰਡਸਟਰੀ ਵਿਚ ਆਪਣੀ ਖਾਸ ਜਗ੍ਹਾ ਬਣਾਈ ਹੈ । ਇਸ ਸਭ ਦੇ ਵਿਚਕਾਰ, ਉਹ ਕਈ ਵਾਰ ਵਿਵਾਦਾਂ ਵਿੱਚ ਵੀ ਰਹੀ ਹੈ । ਰਾਧਿਕਾ ਆਪਟੇ ਲੀਕ ਨਿਊਡ ਵੀਡੀਓ ਤੋਂ ਬਾਅਦ ਕਾਫ਼ੀ ਟ੍ਰੋਲ ਹੋਈ, ਜਿਸ 'ਤੇ ਅਭਿਨੇਤਰੀ ਨੇ ਹੁਣ ਖੁੱਲ੍ਹ ਕੇ ਬੋਲਿਆ ਹੈ। ਗ੍ਰੈਜ਼ੀਆ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਰਾਧਿਕਾ ਆਪਟੇ ਨੇ ਇਸ ਵੀਡੀਓ ਬਾਰੇ ਗੱਲ ਕੀਤੀ ਅਤੇ ਵੀਡੀਓ ਲੀਕ ਹੋਣ ਤੋਂ ਬਾਅਦ ਉਸ ਲਈ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ। ਅਦਾਕਾਰਾ ਨੇ ਦੱਸਿਆ ਕਿ ਫਿਲਮ 'ਕਲੀਨ ਸ਼ੇਵ' ਦਾ ਇਕ ਵੀਡੀਓ ਲੀਕ ਹੋਇਆ ਸੀ। ਜਿਸਦਾ ਉਸ ਉੱਤੇ ਬਹੁਤ ਬੁਰਾ ਪ੍ਰਭਾਵ ਪਿਆ। ਉਸਨੇ ਕਿਹਾ- ‘ਮੇਰੇ ਚੌਕੀਦਾਰ ਅਤੇ ਡਰਾਈਵਰ ਨੇ ਵੀ ਮੈਨੂੰ ਪਛਾਣ ਲਿਆ। ਵੀਡੀਓ ਲੀਕ ਹੋਣ ਤੋਂ ਬਾਅਦ ਮੇਰੇ ਲਈ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਸੀ । ਮੈਂ ਚਾਰ ਦਿਨਾਂ ਤੋਂ ਘਰੋਂ ਬਾਹਰ ਨਹੀਂ ਆਈ ।

ਅਦਾਕਾਰਾ ਨੇ ਅੱਗੇ ਕਿਹਾ- 'ਹਾਲਾਂਕਿ, ਕੋਈ ਵੀ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਦੱਸ ਸਕਦਾ ਸੀ ਕਿ ਇਸ ਵਿਚ ਉਹ ਲੜਕੀ ਨਹੀਂ ਸੀ।' ਵੀਡੀਓ ਅਦਾਕਾਰਾ ਦੀ ਫਿਲਮ ਕਲੀਨ ਸ਼ੇਵ ਦਾ ਸੀ। ਪਰ, ਰਾਧਿਕਾ ਦੇ ਅਨੁਸਾਰ, ਵੀਡੀਓ ਵਿੱਚ ਉਹ ਲੜਕੀ ਨਹੀਂ ਸੀ। ਇਸਦੇ ਨਾਲ, ਉਸਨੇ 'ਪਾਰਚੇਡ' ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਉਸਨੂੰ ਇਹ ਭੂਮਿਕਾ ਸਿਰਫ ਉਦੋਂ ਮਿਲੀ ਜਦੋਂ ਉਸਦੀ ਜ਼ਰੂਰਤ ਸੀ ।

'ਪਾਰਚੇਡ' ਵਿਚ ਆਪਣੀ ਭੂਮਿਕਾ ਬਾਰੇ ਰਾਧਿਕਾ ਨੇ ਕਿਹਾ- 'ਮੈਨੂੰ ਸੱਚਮੁੱਚ ਇਸ ਤਰ੍ਹਾਂ ਦੀ ਭੂਮਿਕਾ ਦੀ ਜ਼ਰੂਰਤ ਸੀ, ਕਿਉਂਕਿ ਜਦੋਂ ਤੁਸੀਂ ਬਾਲੀਵੁੱਡ ਵਿਚ ਹੁੰਦੇ ਹੋ, ਤਾਂ ਤੁਹਾਨੂੰ ਲਗਾਤਾਰ ਦੱਸਿਆ ਜਾਂਦਾ ਹੈ ਕਿ ਤੁਸੀਂ ਆਪਣੇ ਸਰੀਰ ਨਾਲ ਕੀ ਕਰਨਾ ਹੈ ਅਤੇ ਮੈਂ ਹਮੇਸ਼ਾ ਇਹ ਸੋਚਿਆ ਜਾਂਦਾ ਸੀ ਕਿ ਮੈਂ ਆਪਣੀਬਾਡੀ ਨਾਲ਼ ਅਜਿਹਾ ਕੁਝ ਨਹੀਂ ਕਰਾਂਗੀ । ਨਿਊਡ ਸੀਨ ਦੇਣਾ ਥੋੜਾ ਡਰਾਉਣਾ ਸੀ ਕਿਉਂਕਿ ਮੈਂ ਉਨ੍ਹਾਂ ਦਿਨਾਂ ਵਿਚ ਆਪਣੀ ਬਾੱਡੀ ਇਮੇਜ ਨਾਲ ਜੂਝ ਰਹੀ ਸੀ । ਸਕ੍ਰੀਨ 'ਤੇ ਨਿਊਡ ਹੋਣਾ ਥੋੜਾ ਡਰਾਉਣਾ ਸੀ।
Published by: Ramanpreet Kaur
First published: May 21, 2021, 1:24 PM IST
ਹੋਰ ਪੜ੍ਹੋ
ਅਗਲੀ ਖ਼ਬਰ