Raj Kundra Case : ਗੂਗਲ ਪਲੇ ਸਟੋਰ ਤੋਂ ਹਟਾਈ ਗਈ ਰਾਜ ਕੁੰਦਰਾ ਦੀ ਐਪ "hotshot", ਇਕ ਹੋਰ ਐਪ ਲਾਂਚ ਕਰਨ ਦੀ ਤਿਆਰੀ ਸੀ

Raj Kundra Case : ਗੂਗਲ ਪਲੇ ਸਟੋਰ ਤੋਂ ਹਟਾਈ ਗਈ ਰਾਜ ਕੁੰਦਰਾ ਦੀ ਐਪ "hotshot", ਇਕ ਹੋਰ ਐਪ ਲਾਂਚ ਕਰਨ ਦੀ ਤਿਆਰੀ ਸੀ

Raj Kundra Case : ਗੂਗਲ ਪਲੇ ਸਟੋਰ ਤੋਂ ਹਟਾਈ ਗਈ ਰਾਜ ਕੁੰਦਰਾ ਦੀ ਐਪ "hotshot", ਇਕ ਹੋਰ ਐਪ ਲਾਂਚ ਕਰਨ ਦੀ ਤਿਆਰੀ ਸੀ

  • Share this:
ਮੁੰਬਈ : ਅਸ਼ਲੀਲ ਫਿਲਮਾਂ ਬਣਾਉਣ ਅਤੇ ਪ੍ਰਸਾਰਣ ਕਰਨ ਲਈ ਗ੍ਰਿਫਤਾਰ ਕੀਤੇ ਗਏ ਕਾਰੋਬਾਰੀ ਰਾਜ ਕੁੰਦਰਾ ਨੇ ਗੂਗਲ ਪਲੇ ਸਟੋਰ ਦੁਆਰਾ ਨੀਤੀ ਉਲੰਘਣਾ ਕਰ ਕੇ ਓਟੀਟੀ ਐਪ 'ਹੌਟ ਸ਼ਾਟ' ਨੂੰ ਰੋਕਣ ਤੋਂ ਬਾਅਦ ਇਕ ਹੋਰ ਯੋਜਨਾ ਤਿਆਰ ਕੀਤੀ ਸੀ। ਰਾਜ ਕੁੰਦਰਾ ਤੇ ਉਸਦੇ ਸਮੂਹ ਦੇ ਹੋਰ ਮੈਂਬਰਾਂ ਦਰਮਿਆਨ ਵਟਸਐਪ ਉੱਤੇ ਹੋਈ ਗੱਲਬਾਤ ਤੋਂ ਇਹ ਸੰਕੇਤ ਮਿਲਦਾ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ‘ਪਲਾਨ ਬੀ’ ਤਹਿਤ ਅਸ਼ਲੀਲ ਸਮੱਗਰੀ ਦੇ ਨਿਰਮਾਣ ਅਤੇ ਪ੍ਰਸਾਰ ਦੇ ਗੈਰਕਾਨੂੰਨੀ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਨਵੀਂ ਐਪ ਲਾਂਚ ਕੀਤੀ ਜਾਣੀ ਸੀ। ਸੋਮਵਾਰ ਦੀ ਰਾਤ ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁਝ ਐਪਸ ਰਾਹੀਂ ਪ੍ਰਸਾਰਿਤ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਕੁੰਦਰਾ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਹੈ। ਸੂਤਰਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਵਟਸਐਪ ਗੱਲਬਾਤ ਦੇ ਚਾਰ ਸਕ੍ਰੀਨ ਸ਼ਾਟ ਸਾਹਮਣੇ ਆਏ ਹਨ, ਜਿਸ ਵਿਚ ਕੁੰਦਰਾ 'ਐਚ ਅਕਾਊਂਟ' ਸਮੂਹ ਦੇ ਇਕ ਹੋਰ ਮੈਂਬਰ ਨਾਲ 'ਪਲਾਨ ਬੀ' 'ਤੇ ਵਿਚਾਰ ਵਟਾਂਦਰੇ ਕਰ ਰਿਹਾ ਸੀ।

ਰਾਜ ਕੁੰਦਰਾ ਨੇ ਇਹ ਜਵਾਬ ਦਿੱਤਾ
ਸਮੂਹ ਦੇ ਇੱਕ ਮੈਂਬਰ ਨੇ ਐਪ ਦੀ ਸਥਿਤੀ (ਹਾਟ ਸ਼ਾਟ) ਬਾਰੇ ਗੂਗਲ ਪਲੇ ਟੀਮ ਦੁਆਰਾ ਭੇਜੀ ਗਈ ਮੇਲ ਦਾ ਇੱਕ ਸਕ੍ਰੀਨਸ਼ਾਟ ਸਾਂਝਾ ਕੀਤਾ। ਇਸ ਬਾਰੇ ਰਾਜ ਕੁੰਦਰਾ ਨੇ ਕਥਿਤ ਤੌਰ 'ਤੇ ਜਵਾਬ ਦਿੱਤਾ, 'ਪਲਾਨ ਬੀ ਦੇ ਤਹਿਤ ਘੱਟੋ ਘੱਟ ਦੋ-ਤਿੰਨ ਹਫਤਿਆਂ 'ਚ ਲਾਈਵ ਆਈਓਐਸ ਅਤੇ ਐਂਡਰਾਇਡ 'ਤੇ ਇਕ ਨਵਾਂ ਐਪ ਲਾਂਚ ਕੀਤਾ ਜਾਵੇਗਾ। 'ਇਸ ਗੱਲਬਾਤ ਦੌਰਾਨ, ਰੋਬ ਡਿਜੀਟਲ ਮਾਰਕੀਟਿੰਗ ਹੌਟਸ਼ਾਟ ਨਾਮ ਦੇ ਇਕ ਮੈਂਬਰ ਨੇ ਕੁੰਦਰਾ ਨੂੰ ਪੁੱਛਿਆ, 'ਉਦੋਂ ਤੱਕ ਕੀ ਅਸੀਂ ਸਾਰੀਆਂ ਬੋਲਡ ਫਿਲਮਾਂ ਨੂੰ ਰੋਕ ਦੇਵਾਂਗੇ ਅਤੇ ਦੁਬਾਰਾ ਪਲੇ ਸਟੋਰ 'ਤੇ ਅਪੀਲ ਕਰਾਂਗੇ।'

ਮੁੰਬਈ ਪੁਲਿਸ ਨੇ ਸੋਮਵਾਰ ਨੂੰ ਮਲਵਾਨੀ ਥਾਣੇ ਵਿਚ 4 ਫਰਵਰੀ ਨੂੰ ਦਰਜ ਕੀਤੇ ਕੇਸ ਵਿਚ ਰਾਜ ਕੁੰਦਰਾ ਨੂੰ “ਮੁੱਖ ਸਾਜ਼ਿਸ਼ਕਰਤਾ” ਵਜੋਂ ਨਾਮਜ਼ਦ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Published by:Ramanpreet Kaur
First published: