ਸੋਸ਼ਲ ਮੀਡਿਆ ਤੇ ਲੱਗੀ ਰਾਜ ਕੁੰਦਰਾ-ਸ਼ਿਲਪਾ ਸ਼ੈੱਟੀ ਦੀ ਕਲਾਸ, ਫੈਂਸ ਨੇ ਕੀਤਾ ਮੀਮਜ਼ ਬਣਾਕੇ ਟ੍ਰੋਲ

ਸੋਸ਼ਲ ਮੀਡਿਆ ਤੇ ਲੱਗੀ ਰਾਜ ਕੁੰਦਰਾ-ਸ਼ਿਲਪਾ ਸ਼ੈੱਟੀ ਦੀ ਕਲਾਸ, ਫੈਂਸ ਨੇ ਕੀਤਾ ਮੀਮਜ਼ ਬਣਾਕੇ ਟ੍ਰੋਲ

ਸੋਸ਼ਲ ਮੀਡਿਆ ਤੇ ਲੱਗੀ ਰਾਜ ਕੁੰਦਰਾ-ਸ਼ਿਲਪਾ ਸ਼ੈੱਟੀ ਦੀ ਕਲਾਸ, ਫੈਂਸ ਨੇ ਕੀਤਾ ਮੀਮਜ਼ ਬਣਾਕੇ ਟ੍ਰੋਲ

  • Share this:
ਬਿਜ਼ਨੇਸਮੈਨ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਵੀ ਲਗਾਤਾਰ ਸੁਰਖੀਆਂ ਵਿੱਚ ਰਹੀ ਹੈ। ਉਹ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਵੱਖ-ਵੱਖ ਐਪਸ ਰਾਹੀਂ ਅਪਲੋਡ ਕਰਨ ਲਈ ਨਿਆਂਇਕ ਹਿਰਾਸਤ ਵਿਚ ਹੈ। ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੋਵਾਂ ਨੂੰ ਲੈ ਕੇ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਸੋਸ਼ਲ ਮੀਡਿਆ ਤੇ ਫੈਂਸ ਇਹਨਾਂ ਦੋਵਾਂ ਨੂੰ ਲੈ ਕੇ ਕਾਫੀ ਮੀਮਸ ਬਣਾ ਰਹੇ ਹਨ ਅਤੇ ਦੋਵਾਂ ਨੂੰ ਖੂਬ ਟ੍ਰੋਲ ਵੀ ਕਰ ਰਹੇ ਹਨ।

ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਵਿੱਚ ਅਸ਼ਲੀਲਤਾ ਜਾਂ ਅਸ਼ਲੀਲ ਸਮੱਗਰੀ ਸਬੰਧੀ ਮੌਜੂਦਾ ਕਾਨੂੰਨਾਂ ਨੂੰ ਲੈ ਕੇ ਵੀ ਚਰਚਾ ਕਾਫੀ ਤੇਜ਼ ਹੋ ਗਈ ਹੈ। ਹੁਣ ਇਹ ਸਵਾਲ ਵੀ ਚੁੱਕੇ ਜਾ ਰਹੇ ਹਨ ਕਿ ਆਖ਼ਿਰ ਮੌਜੂਦਾ ਕਾਨੂੰਨਾਂ ਦੇ ਰਾਹੀਂ ਇਸ ਉੱਤੇ ਰੋਕ ਲੱਗ ਸਕੇਗੀ? ਇਹ ਸਵਾਲ ਵੀ ਉੱਠ ਰਹੇ ਹਨ ਕਿ ਕੀ ਮੌਜੂਦਾ ਕਾਨੂੰਨ ਸਖ਼ਤ ਹਨ? ਕੀ ਇਸ ਕੰਮ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ਼ ਸਖਤ ਕਾਰਵਾਈ ਹੋ ਸਕੇਗੀ?


ਰਾਜ ਕੁੰਦਰਾ ਨੂੰ ਜਿਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ਸਬੰਧੀ ਐੱਫਆਈਆਰ ਇਸੇ ਸਾਲ ਫਰਵਰੀ ਵਿੱਚ ਦਰਜ ਕੀਤੀ ਗਈ ਸੀ। ਇਹ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਇੱਕ ਮਾਡਲ ਨੇ ਵੀਡੀਓ ਜਾਰੀ ਕੀਤਾ ਸੀ ਅਤੇ ਉਹ ਵਾਇਰਲ ਹੋ ਗਿਆ ਸੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਕੇਸ ਅੱਗੇ ਚਲ ਕੇ ਕਿਹੜਾ ਨਵਾਂ ਮੋੜ ਲੈਂਦਾ ਹੈ, ਪਰ ਸੋਸ਼ਲ ਮੀਡਿਆ ਯੂਜ਼ਰਸ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਬੇਜੱਤੀ ਕਰਨ ਵਿਚ ਕੋਈ ਕਸਸਰ ਨਹੀਂ ਛੱਡ ਰਹੇ ਹਨ।

ਲੋਕ ਕਾਰੋਬਾਰੀ ਰਾਜ ਕੁੰਦਰਾ ਦਾ ਲਗਾਤਾਰ ਮਜ਼ਾਕ ਉਡਾ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁਝ ਲੋਕ ਅਭਿਨੇਤਰੀ ਨੂੰ ਹਿੰਮਤ ਰੱਖਣ ਦੀ ਸਲਾਹ ਦੇ ਰਹੇ ਹਨ। ਆਉ ਦੇਖਦੇ ਹਾਂ ਕਿ ਯੂਜ਼ਰਸ ਕਿਵੇਂ ਦੋਵਾਂ ਨੂੰ ਟ੍ਰੋਲ ਕਰ ਰਹੇ ਹਨ।
Published by:Ramanpreet Kaur
First published: