Rajinikanth’s daughter Aishwaryaa Rajinikanth: ਬਾਲੀਵੁੱਡ ਗਾਇਕ ਸੋਨੂੰ ਨਿਗਮ ਦੇ ਪਿਤਾ ਅਗਮ ਕੁਮਾਰ ਨਿਗਮ ਦੇ ਘਰੋਂ 70 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਸਾਉਥ ਸਟਾਰ ਰਜਨੀਕਾਂਤ ਦੀ ਬੇਟੀ ਅਤੇ ਫਿਲਮ ਨਿਰਮਾਤਾ ਐਸ਼ਵਰਿਆ ਰਜਨੀਕਾਂਤ ਦੇ ਘਰੋਂ ਵੀ ਸੋਨੇ ਦੇ ਗਹਿਣੇ ਚੋਰੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਦੋਵਾਂ ਖਬਰਾਂ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਘਰ ਵਿੱਚ ਕੰਮ ਕਰਨ ਵਾਲੇ ਨੌਕਰ ਹੀ ਇਸ ਕੰਮ ਨੂੰ ਅੰਜ਼ਾਮ ਦਿੱਤਾ ਹੈ। ਐਸ਼ਵਰਿਆ ਦੇ ਘਰੋਂ ਸੋਨੇ ਦੇ ਗਹਿਣੇ ਚੋਰੀ ਹੋਣ ਤੇ ਨੌਕਰਾਣੀ ਤੇ ਡਰਾਈਵਰ ਨੂੰ ਕਾਬੂ ਕੀਤਾ ਗਿਆ ਹੈ।
ਡਰਾਈਵਰ ਦੇ ਕਹਿਣ ਤੇ ਨੌਕਰਾਣੀ ਨੇ ਹੱਥ ਕੀਤਾ ਸਾਫ...
ਦਰਅਸਲ, ਐਸ਼ਵਰਿਆ ਰਜਨੀਕਾਂਤ ਦੀ ਨੌਕਰਾਣੀ ਅਤੇ ਕਾਰ ਡਰਾਈਵਰ ਨੂੰ ਮੰਗਲਵਾਰ ਨੂੰ ਮਸ਼ਹੂਰ ਹਸਤੀ ਦੇ ਘਰ ਤੋਂ ਸੋਨੇ ਅਤੇ ਹੀਰੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਡਰਾਈਵਰ ਵੈਂਕਟੇਸ਼ਨ ਦੇ ਕਹਿਣ 'ਤੇ ਨੌਕਰਾਣੀ ਈਸ਼ਵਰੀ ਨੇ ਕਰੀਬ 100 ਤੋਲੇ ਸੋਨੇ ਦੇ ਗਹਿਣੇ, 30 ਗ੍ਰਾਮ ਹੀਰੇ ਦੇ ਗਹਿਣੇ ਅਤੇ ਚਾਰ ਕਿਲੋ ਚਾਂਦੀ ਦੇ ਗਹਿਣੇ ਚੋਰੀ ਕਰ ਲਏ। 18 ਸਾਲਾਂ ਤੋਂ ਨੌਕਰਾਣੀ ਦਾ ਕੰਮ ਕਰਨ ਵਾਲੀ ਈਸ਼ਵਰੀ ਨੂੰ ਐਸ਼ਵਰਿਆ ਰਜਨੀਕਾਂਤ ਦੇ ਘਰ ਦਾ ਪਤਾ ਸੀ ਅਤੇ ਕਈ ਵਾਰ ਲਾਕਰ ਖੋਲ੍ਹ ਕੇ ਚੋਰੀ ਕੀਤੀ।
ਨੌਕਰਾਣੀ ਨੂੰ ਸੀ ਸਾਰੀ ਖਬਰ...
ਨੌਕਰਾਣੀ ਨੂੰ ਪਤਾ ਸੀ ਕਿ ਚਾਬੀ ਕਿੱਥੇ ਰੱਖੀ ਗਈ ਸੀ। ਉਹ ਅਕਸਰ ਲਾਕਰ ਖੋਲ੍ਹਣ ਲਈ ਇਸਦੀ ਵਰਤੋਂ ਕਰਦੀ ਸੀ। ਪੁਲਸ ਨੇ ਦੱਸਿਆ ਕਿ ਉਸ ਨੇ ਕੁਝ ਸਮੇਂ ਲਈ ਗਹਿਣੇ ਅਤੇ ਹੋਰ ਸਾਮਾਨ ਚੋਰੀ ਕੀਤਾ ਸੀ। ਨੌਕਰਾਣੀ ਨੇ ਘਰ ਖਰੀਦਣ ਲਈ ਗਹਿਣਿਆਂ ਦੀ ਵਰਤੋਂ ਕੀਤੀ। ਉਸ ਕੋਲੋਂ ਮਕਾਨ ਦੀ ਖਰੀਦਦਾਰੀ ਨਾਲ ਸਬੰਧਤ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਇਹ ਕਾਰਵਾਈ ਅਭਿਨੇਤਾ ਰਜਨੀਕਾਂਤ ਦੀ ਧੀ ਐਸ਼ਵਰਿਆ ਦੀ ਪੁਲਿਸ ਨੂੰ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਉਸ ਤੋਂ ਬਾਅਦ ਚੋਰੀ ਬਾਰੇ ਪਤਾ ਲੱਗਣ 'ਤੇ ਐਸ਼ਵਰਿਆ ਨੇ ਪਿਛਲੇ ਮਹੀਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ ਐਸ਼ਵਰਿਆ ਨੇ ਕਿਹਾ ਕਿ ਉਸਨੇ ਆਖਰੀ ਵਾਰ ਇਹ ਗਹਿਣੇ 2019 ਵਿੱਚ ਆਪਣੀ ਭੈਣ ਸੌਂਦਰਿਆ ਦੇ ਵਿਆਹ ਵਿੱਚ ਪਹਿਨੇ ਸਨ। ਚੋਰੀ ਹੋਏ ਗਹਿਣਿਆਂ ਵਿੱਚ ਹੀਰਿਆਂ ਦੇ ਸੈੱਟ, ਪੁਰਾਣੇ ਸੋਨੇ ਦੇ ਗਹਿਣੇ, ਨਵਰਤਨ ਸੈੱਟ, ਹਾਰ ਅਤੇ ਚੂੜੀਆਂ ਸ਼ਾਮਲ ਹਨ। ਭੈਣ ਦੇ ਵਿਆਹ 'ਚ ਗਹਿਣੇ ਪਾਉਣ ਤੋਂ ਬਾਅਦ ਇਸ ਨੂੰ ਲਾਕਰ 'ਚ ਰੱਖਿਆ ਗਿਆ ਸੀ। ਪਰ ਜਦੋਂ 10 ਫਰਵਰੀ ਨੂੰ ਦੇਖਿਆ ਤਾਂ ਗਹਿਣੇ ਨਹੀਂ ਸਨ। ਜਾਣਕਾਰੀ ਮੁਤਾਬਕ ਐਸ਼ਵਰਿਆ ਨੇ ਫਰਵਰੀ 'ਚ ਜਦੋਂ ਲਾਕਰ ਖੋਲ੍ਹਿਆ ਤਾਂ ਗਹਿਣੇ ਗਾਇਬ ਹੋਣ ਕਾਰਨ ਉਹ ਹੈਰਾਨ ਰਹਿ ਗਈ। ਜਿਸ ਤੋਂ ਬਾਅਦ ਉਸ ਨੇ ਘਰ ਦੇ ਕੁਝ ਨੌਕਰਾਂ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ:- Sonu Nigam: ਸੋਨੂੰ ਨਿਗਮ ਦੇ ਪਿਤਾ ਦੇ ਘਰ ਮੱਚਿਆ ਹੜਕੰਪ, ਚੋਰ 70 ਲੱਖ ਰੁਪਏ ਲੈ ਹੋਇਆ ਫਰਾਰ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, South, South Star