ਰਾਜਕੁਮਾਰ ਰਾਓ ਤੇ ਪੱਤਰਲੇਖਾ ਨੇ ਕ੍ਰਿਸ਼ਚਿਅਨ ਰਿਵਾਜ਼ਾਂ ਨਾਲ ਕਰਾਇਆ ਵਿਆਹ, ਤਸਵੀਰਾਂ ਵਾਇਰਲ

ਇਸ ਜੋੜੇ ਨੇ 15 ਨਵੰਬਰ 2021 ਨੂੰ ਚੰਡੀਗੜ੍ਹ ਦੇ ਓਬਰਾਏ ਹੋਟਲ ਵਿੱਚ ਸੱਤ ਫੇਰੇ ਲਏ। ਇਹ ਸ਼ਾਨਦਾਰ ਵੀਆਈਪੀ ਵਿਆਹ ਚੰਡੀਗੜ੍ਹ ਦੇ 5 ਸਿਤਾਰਾ ਹੋਟਲ ਵਿੱਚ ਹਿੰਦੂ ਰੀਤਿ ਰਿਵਾਜ਼ਾਂ ਨਾਲ ਮੁਕੰਮਲ ਹੋਇਆ ਸੀ। ਇਸ ਦੌਰਾਨ ਪੱਤਰਲੇਖਾ ਦੀ ਸਾੜੀ ਵੀ ਖ਼ਾਸਾ ਚਰਚਾ ਦਾ ਵਿਸ਼ਾ ਬਣੀ ਰਹੀ।

ਰਾਜਕੁਮਾਰ ਰਾਓ ਤੇ ਪੱਤਰਲੇਖਾ ਨੇ ਕ੍ਰਿਸ਼ਚਿਅਨ ਰਿਵਾਜ਼ਾਂ ਨਾਲ ਕਰਾਇਆ ਵਿਆਹ, ਤਸਵੀਰਾਂ ਵਾਇਰਲ

ਰਾਜਕੁਮਾਰ ਰਾਓ ਤੇ ਪੱਤਰਲੇਖਾ ਨੇ ਕ੍ਰਿਸ਼ਚਿਅਨ ਰਿਵਾਜ਼ਾਂ ਨਾਲ ਕਰਾਇਆ ਵਿਆਹ, ਤਸਵੀਰਾਂ ਵਾਇਰਲ

 • Share this:
  ਬਾਲੀਵੁੱਡ ਦੇ ਵਿਆਹ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਸਭ ਤੋਂ ਪਹਿਲਾਂ ਬਾਲੀਵੁੱਡ ‘ਚ ਵਿਆਹ ਦੇ ਸੀਜ਼ਨ ਦੀ ਸ਼ੁਰੂਆਤ ਕਰਨ ਵਾਲੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਸਨ। ਇਨ੍ਹਾਂ ਦਾ ਵਿਆਹ ਬੀ ਟਾਊਨ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਚਰਚਾ ਦਾ ਵਿਸ਼ਾ ਰਿਹਾ ਸੀ। ਇਸ ਤੋਂ ਬਾਅਦ ਰਣਵੀਰ ਸਿੰਘ ਤੇ ਦੀਪੀਕਾ ਪਾਦੁਕੋਣ ਦੇ ਵਿਆਹ ਦੀਆਂ ਖ਼ਬਰਾਂ ਨੇ ਖ਼ੂਬ ਸੁਰਖ਼ੀਆਂ ਬਟੋਰੀਆਂ। ਇਸ ਤੋਂ ਬਾਅਦ ਪ੍ਰਿਯੰਕਾ ਚੋਪੜਾ-ਨਿੱਕ ਜੌਨਸ, ਵਰੁਣ ਧਵਨ ਤੇ ਨਤਾਸ਼ਾ ਦਲਾਲ। ਅਤੇ ਹੁਣ ਬੀਟਾਊਨ ਦਾ ਇੱਕ ਹੋਰ ਵਿਆਹ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ। ਜੀ ਹਾਂ, ਇਹ ਵਿਆਹ ਹੈ ਰਾਜਕੁਮਾਰ ਰਾਓ ਤੇ ਪੱਤਰਲੇਖਾ ਦਾ।
  ਦੱਸ ਦਈਏ ਕਿ ਇਸ ਜੋੜੇ ਨੇ 15 ਨਵੰਬਰ 2021 ਨੂੰ ਚੰਡੀਗੜ੍ਹ ਦੇ ਓਬਰਾਏ ਹੋਟਲ ਵਿੱਚ ਸੱਤ ਫੇਰੇ ਲਏ। ਇਹ ਸ਼ਾਨਦਾਰ ਵੀਆਈਪੀ ਵਿਆਹ ਚੰਡੀਗੜ੍ਹ ਦੇ 5 ਸਿਤਾਰਾ ਹੋਟਲ ਵਿੱਚ ਹਿੰਦੂ ਰੀਤਿ ਰਿਵਾਜ਼ਾਂ ਨਾਲ ਮੁਕੰਮਲ ਹੋਇਆ ਸੀ। ਇਸ ਦੌਰਾਨ ਪੱਤਰਲੇਖਾ ਦੀ ਸਾੜੀ ਵੀ ਖ਼ਾਸਾ ਚਰਚਾ ਦਾ ਵਿਸ਼ਾ ਬਣੀ ਰਹੀ। ਆਖ਼ਰ ਸਾੜੀ ਚਰਚਾ ਦਾ ਵਿਸ਼ਾ ਕਿਉਂ ਨਾ ਹੁੰਦੀ? ਇਸ ਨੂੰ ਡਿਜ਼ਾਇਨ ਕੀਤਾ ਸੀ ਬਾਲੀਵੁੱਡ ਦੇ ਮਸ਼ਹੂਰ ਫ਼ੈਸ਼ਨ ਡਿਜ਼ਾਇਨਰ ਸੱਬਿਆਸਾਚੀ ਮੁਖਰਜੀ ਨੇ।

  ਇਹ ਸਾੜੀ ਦੀ ਕਾਫ਼ੀ ਚਰਚਾ ਹੋਈ, ਕਿਉਂਕਿ ਇੱਕ ਤਾਂ ਇਸ ਸਾੜੀ ਨੂੰ ਸੱਬਿਆਸਾਚੀ ਨੇ ਬੇਹੱਦ ਸਾਦਗ਼ੀ ਤੇ ਖ਼ੂਬਸੂਰਤੀ ਨਾਲ ਡਿਜ਼ਾਇਨ ਕੀਤਾ ਸੀ। ਦੂਜਾ ਇਸ ‘ਤੇ ਜੋ ਸ਼ਬਦ ਲਿਖੇ ਗਏ ਸੀ ਉਨ੍ਹਾਂ ਕਰਕੇ ਇਸ ਸਾੜੀ ਦੀ ਖ਼ਾਸੀ ਚਰਚਾ ਹੋਈ। ਪੱਤਰਲੇਖਾ ਦੇ ਵਿਆਹ ਦੇ ਜੋੜੇ ‘ਤੇ ਉਸ ਨੇ ਬੰਗਾਲੀ ਭਾਸ਼ਾ ਵਿੱਚ ਲਿਖਵਾਇਆ ਸੀ, “ਅੱਜ ਤੋਂ ਮੇਰਾ ਵਾਅਦਾ, ਮੇਰਾ ਪਿਆਰ ਸਦਾ ਲਈ ਤੇਰਾ”। ਸਾੜੀ ‘ਤੇ ਲਿਖੇ ਪਿਆਰ ਭਰੇ ਅਲਫ਼ਾਜ਼ਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ।

  ਹੁਣ ਇਸ ਜੋੜੇ ਨੇ ਕ੍ਰਿਸ਼ਚਿਅਨ ਰਿਵਾਜ਼ਾਂ ਨਾਲ ਚਰਚ ਵਿੱਚ ਵਿਆਹ ਕੀਤਾ, ਇਸ ਦੌਰਾਨ ਪੱਤਰਲੇਖਾ ਤੇ ਰਾਜਕੁਮਾਰ ਰਾਓ ਦਾ ਲੁੱਕ ਕਾਫ਼ੀ ਚਰਚਾ ਵਿੱਚ ਰਿਹਾ। ਖ਼ਾਸ ਕਰਕੇ ਪੱਤਰਲੇਖਾ ਦਾ ਸਫ਼ੇਦ ਤੇ ਸਿਵਰ ਰੰਗ ਦਾ ਗਾਊਨ। ਪੱਤਰਲੇਖਾ ਨੇ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ, ਜੋ ਮਿੰਟਾਂ ‘ਚ ਵਾਇਰਲ ਹੋ ਗਈਆਂ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਸਫ਼ੇਦ ਰੰਗ ਦੇ ਵਿਆਹ ਦੇ ਗਾਊਨ ‘ਚ ਪੱਤਰਲੇਖਾ ਕਿੰਨੀ ਖ਼ੂਬਸੂਰਤ ਲੱਗ ਰਹੀ ਹੈ।
  Published by:Amelia Punjabi
  First published: