Home /News /entertainment /

Raju Srivastava Net Worth: ਰਾਜੂ ਸ਼੍ਰੀਵਾਸਤਵ ਯਾਨੀ ਗਜੋਧਰ ਭਈਆ ਆਪਣੇ 4 ਦਹਾਕਿਆਂ 'ਚ ਕਮਾ ਸਕੇ ਸਿਰਫ ਇੰਨੀ ਦੌਲਤ

Raju Srivastava aka Gajodhar Bhaiya Net Worth: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਨੇ ਅੱਜ ਯਾਨੀ 21 ਸਤੰਬਰ ਨੂੰ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੀ ਕਾਮੇਡੀ ਅਤੇ ਹਸਾਉਣ ਦੇ ਅੰਦਾਜ਼ ਨੂੰ ਪ੍ਰਸ਼ੰਸ਼ਕਾਂ ਵੱਲੋਂ ਹਮੇਸ਼ਾ ਯਾਦ ਕੀਤਾ ਜਾਏਗਾ। ਆਪਣੀ ਪੀੜ੍ਹੀ ਦੇ ਸਭ ਤੋਂ ਮਸ਼ਹੂਰ ਕਾਮੇਡੀਅਨਾਂ ਵਿੱਚੋਂ ਇੱਕ ਰਾਜੂ ਸ਼੍ਰੀਵਾਸਤਵ ਨੇ 58 ਸਾਲਾ ਦੀ ਘੱਟ ਉਮਰ ਵਿੱਚ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਆਖਰੀ ਸਾਹ ਲਿਆ।

ਹੋਰ ਪੜ੍ਹੋ ...
 • Share this:

  20 ਕਰੋੜ ਰੁਪਏ ਦੇ ਕਰੀਬ ਜਾਇਦਾਦ...

  ਦੱਸ ਦੇਈਏ ਕਿ ਆਪਣੀ ਪ੍ਰਸਿੱਧੀ ਕਾਰਨ ਰਾਜੂ ਸ਼੍ਰੀਵਾਸਤਵ ਇੱਕ ਕਾਮੇਡੀ ਸ਼ੋਅ ਲਈ ਲੱਖਾਂ ਰੁਪਏ ਵਸੂਲਦੇ ਸਨ। ਰਿਪੋਰਟਾਂ ਮੁਤਾਬਕ ਰਾਜੂ ਦੀ ਕੁੱਲ ਜਾਇਦਾਦ 20 ਕਰੋੜ ਰੁਪਏ ਦੇ ਕਰੀਬ ਹੈ। ਉਨ੍ਹਾਂ ਕੋਲ ਕਾਰਾਂ ਦਾ ਕਾਫਲਾ ਸੀ। ਇਨ੍ਹਾਂ ਵਿੱਚ ਮਰਸੀਡੀਜ਼, ਬੀਐਮਡਬਲਿਊ, ਔਡੀ ਅਤੇ ਹੋਰ ਕਾਰਾਂ ਸ਼ਾਮਲ ਸਨ। ਜਦੋਂ ਕਿ ਮੁੰਬਈ ਅਤੇ ਕਾਨਪੁਰ ਵਿੱਚ ਵੀ ਕਾਮੇਡੀਅਨ ਦੀ ਜਾਇਦਾਦ ਸੀ।

  ਬਾਲੀਵੁੱਡ ਫਿਲਮਾਂ ਤੋਂ ਵੀ ਕੀਤੀ ਕਮਾਈ...

  ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੇ ਬਾਲੀਵੁੱਡ ਫਿਲਮ ਮੈਂਨੇ ਪਿਆਰ ਕੀਆ, ਬਾਜ਼ੀਗਰ, ਬਾਂਬੇ ਟੂ ਗੋਆ ਅਤੇ ਆਮਦਨੀ ਅਠੱਨੀ ਖਰਚਾ ਰੁਪਈਆ ਵਿੱਚ ਕੰਮ ਕੀਤਾ ਹੈ। ਉਸਨੇ ਬਿੱਗ ਬੌਸ ਸੀਜ਼ਨ 3 ਅਤੇ ਨੱਚ ਬਲੀਏ 6 ਵਰਗੇ ਰਿਐਲਿਟੀ ਟੀਵੀ ਸ਼ੋਅ ਵਿੱਚ ਵੀ ਹਿੱਸਾ ਲਿਆ। ਰਾਜੂ ਅਕਸਰ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਟ੍ਰੈਂਡਿੰਗ ਵਿਸ਼ਿਆਂ 'ਤੇ ਮਨੋਰੰਜਕ ਵੀਡੀਓ ਸ਼ੇਅਰ ਕਰਦੇ ਸੀ।

  ਸਿਆਸੀ ਹਸਤੀਆਂ ਦੀ ਨਕਲ ਕਰ ਦਰਸ਼ਕਾਂ ਨੂੰ ਹਸਾਇਆ...

  ਇਹੀ ਨਹੀਂ ਬਲਕਿ ਰਾਜੂ ਸ੍ਰੀਵਾਸਤਵ ਕਈ ਸਿਆਸੀ ਹਸਤੀਆਂ ਦੀ ਨਕਲ ਕਰਦੇ ਸਨ। ਇਨ੍ਹਾਂ ਵਿੱਚ ਉਨ੍ਹਾਂ ਨੇ ਮੁਲਾਇਮ ਸਿੰਘ ਯਾਦਵ ਅਤੇ ਲਾਲੂ ਪ੍ਰਸਾਦ ਯਾਦਵ ਦੀ ਨਕਲ ਕਰਕੇ ਦਰਸ਼ਕਾਂ ਨੂੰ ਖੂਬ ਹਸਾਇਆ। ਰਾਜੂ ਨੇ ਇਕ ਵਾਰ ਲਾਲੂ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ 'ਤੇ ਚੁਟਕਲੇ ਸੁਣਾਏ ਸਨ ਕਿ ਸਾਡੇ ਵਰਗੇ ਕਾਮੇਡੀਅਨ ਲਾਲੂ ਯਾਦਵ ਦੇ ਨਾਂ 'ਤੇ ਬਹੁਤ ਪੈਸਾ ਕਮਾ ਰਹੇ ਹਨ। ਲਾਲੂ ਯਾਦਵ ਵੀ ਰਾਜੂ ਦੀਆਂ ਇਨ੍ਹਾਂ ਕਾਮੇਡੀਜ਼ 'ਤੇ ਖੂਬ ਹੱਸਦੇ ਸਨ।

  ਹਾਲ ਹੀ 'ਚ ਜਿਮ 'ਚ ਵਰਕਆਊਟ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ। ਉਦੋਂ ਤੋਂ ਉਨ੍ਹਾਂ ਦੀ ਸਿਹਤ ਅਸਥਿਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਗੰਭੀਰ ਰੂਪ ਨਾਲ ਬਿਮਾਰ ਸਨ ਅਤੇ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਇੱਕ ਮਹਾਨ ਕਲਾਕਾਰ ਨੇ ਸਿਨੇਮਾ ਜਗਤ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।

  Published by:Rupinder Kaur Sabherwal
  First published:

  Tags: Bollywood, Comedian, Entertainment, Entertainment news, Raju