Home /News /entertainment /

Raju Srivastava Health Update: ਰਾਜੂ ਸ਼੍ਰੀਵਾਸਤਵ ਬਾਰ-ਬਾਰ ਹੋ ਰਹੇ ਬਿਮਾਰ, ਲਗਾਤਾਰ ਚੱਲ ਰਿਹਾ ਇਲਾਜ

Raju Srivastava Health Update: ਰਾਜੂ ਸ਼੍ਰੀਵਾਸਤਵ ਬਾਰ-ਬਾਰ ਹੋ ਰਹੇ ਬਿਮਾਰ, ਲਗਾਤਾਰ ਚੱਲ ਰਿਹਾ ਇਲਾਜ

Raju Srivastava Health Update: ਰਾਜੂ ਸ਼੍ਰੀਵਾਸਤਵ ਬਾਰ-ਬਾਰ ਹੋ ਰਹੇ ਬਿਮਾਰ, ਲਗਾਤਾਰ ਚੱਲ ਰਿਹਾ ਇਲਾਜ

Raju Srivastava Health Update: ਰਾਜੂ ਸ਼੍ਰੀਵਾਸਤਵ ਬਾਰ-ਬਾਰ ਹੋ ਰਹੇ ਬਿਮਾਰ, ਲਗਾਤਾਰ ਚੱਲ ਰਿਹਾ ਇਲਾਜ

Raju Srivastava Health Update: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ। ਦੱਸ ਦੇਈਏ ਕਿ 10 ਅਗਸਤ ਨੂੰ ਵਰਕਆਊਟ ਦੌਰਾਨ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹ ਹਸਪਤਾਲ ਵਿੱਚ ਬੇਹੋਸ਼ ਹੋ ਗਏ ਸੀ। ਉਨ੍ਹਾਂ ਦਾ ਇਲਾਜ ਦਿੱਲੀ ਦੇ ਏਮਜ਼ 'ਚ ਚੱਲ ਰਿਹਾ ਹੈ। ਵੈਂਟੀਲੇਟਰ 'ਤੇ ਰਾਜੂ ਹਾਲੇ ਵੀ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਸੀ। ਇਸ ਵਿਚਕਾਰ ਕਾਮੇਡੀਅਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ।

ਹੋਰ ਪੜ੍ਹੋ ...
  • Share this:

    Raju Srivastava Health Update: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ। ਦੱਸ ਦੇਈਏ ਕਿ 10 ਅਗਸਤ ਨੂੰ ਵਰਕਆਊਟ ਦੌਰਾਨ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹ ਹਸਪਤਾਲ ਵਿੱਚ ਬੇਹੋਸ਼ ਹੋ ਗਏ ਸੀ। ਉਨ੍ਹਾਂ ਦਾ ਇਲਾਜ ਦਿੱਲੀ ਦੇ ਏਮਜ਼ 'ਚ ਚੱਲ ਰਿਹਾ ਹੈ। ਵੈਂਟੀਲੇਟਰ 'ਤੇ ਰਾਜੂ ਹਾਲੇ ਵੀ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਇਸ ਵਿਚਕਾਰ ਕਾਮੇਡੀਅਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ।

    ਰਾਜੂ ਸ਼੍ਰੀਵਾਸਤਵ ਨੂੰ ਨਹੀਂ ਆ ਰਿਹਾ ਹੋਸ਼

    ਦੱਸਿਆ ਜਾ ਰਿਹਾ ਹੈ ਕਿ ਰਾਜੂ ਦਾ ਏਮਜ਼ ਦੇ ਆਈਸੀਯੂ ਵਾਰਡ ਵਿੱਚ ਪਿਛਲੇ 30 ਦਿਨਾਂ ਤੋਂ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਇਸ ਦੌਰਾਨ ਕਈ ਵਾਰ ਵੈਂਟੀਲੇਟਰ ਨੂੰ ਹਟਾਉਣ ਬਾਰੇ ਸੋਚਿਆ ਹੈ। ਹਾਲਾਂਕਿ ਵਾਰ-ਵਾਰ ਬੁਖਾਰ ਹੋਣ ਕਾਰਨ ਰਾਜੂ ਦਾ ਵੈਂਟੀਲੇਟਰ ਸਪੋਰਟ ਨਹੀਂ ਹਟਾਇਆ ਗਿਆ। ਦੱਸ ਦੇਈਏ ਕਿ ਪਿਛਲੇ 1 ਮਹੀਨੇ ਵਿੱਚ ਰਾਜੂ ਨੂੰ 4 ਵਾਰ ਬੁਖਾਰ ਹੋ ਚੁੱਕਾ ਹੈ। ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਰਾਜੂ ਨੂੰ ਹੋਸ਼ ਨਹੀਂ ਆ ਰਿਹਾ ਹੈ ਕਿਉਂਕਿ ਆਕਸੀਜਨ ਦੀ ਸਪਲਾਈ ਉਸ ਦੇ ਦਿਮਾਗ ਦੇ ਉਪਰਲੇ ਸਿਰ ਤੱਕ ਨਹੀਂ ਪਹੁੰਚ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ ਆਕਸੀਜਨ ਦੀ ਸਪਲਾਈ ਲਈ ਨਿਊਰੋਫਿਜ਼ੀਓਥੈਰੇਪੀ ਦਾ ਸਹਾਰਾ ਲੈ ਰਹੇ ਹਨ।

    ਦੱਸ ਦੇਈਏ ਕਿ ਕਾਮੇਡੀਅਨ ਲਈ ਨਾ ਸਿਰਫ ਉਨ੍ਹਾਂ ਦਾ ਪਰਿਵਾਰ ਬਲਕਿ ਪ੍ਰਸ਼ੰਸ਼ਕ ਵੀ ਪ੍ਰਾਥਨਾ ਕਰ ਰਹੇ ਹਨ। ਇਸ ਤੋਂ ਪਹਿਲਾਂ ਰਾਜੂ ਸ਼੍ਰੀਵਾਸਤਵ ਦੇ ਦੋਸਤ ਅਤੇ ਕਾਮੇਡੀਅਨ ਸੁਨੀਲ ਪਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਉੱਪਰ ਵੀਡੀਓ ਸ਼ੇਅਰ ਕਰ ਕਲਾਕਾਰ ਦੇ ਹੋਸ਼ ਵਿੱਚ ਆਉਣ ਦੀ ਜਾਣਕਾਰੀ ਸ਼ੇਅਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ- ਗੁੱਡ ਨਿਊਜ਼ ਦੋਸਤੋ ਗੁੱਡ ਨਿਊਜ਼ ਰਾਜੂ ਭਾਈ ਨੂੰ ਹੋਸ਼ ਆ ਗਿਆ ਹੈ। ਫਿਲਹਾਲ ਇੱਕ ਬਾਰ ਫਿਰ ਤੋਂ ਕਾਮੇਡੀਅਨ ਰਾਜੂ ਬੇਹੋਸ਼ੀ ਦੀ ਹਾਲਤ ਵਿੱਚ ਵਾਪਸ ਜਾ ਰਹੇ ਹਨ।

    Published by:Rupinder Kaur Sabherwal
    First published:

    Tags: Bollywood, Comedian, Entertainment, Entertainment news, Raju