Home /News /entertainment /

Raju Srivastav Funeral: ਰਾਜੂ ਸ੍ਰੀਵਾਸਤਵ ਪੰਜ ਤੱਤ 'ਚ ਹੋਏ ਵਿਲੀਨ, ਲੋਕਾਂ ਨੇ ਲਾਏ ਇਹ ਨਾਅਰੇ

Raju Srivastav Funeral: ਰਾਜੂ ਸ੍ਰੀਵਾਸਤਵ ਪੰਜ ਤੱਤ 'ਚ ਹੋਏ ਵਿਲੀਨ, ਲੋਕਾਂ ਨੇ ਲਾਏ ਇਹ ਨਾਅਰੇ

Raju Srivastav Funeral: ਰਾਜੂ ਸ੍ਰੀਵਾਸਤਵ ਪੰਜ ਤੱਤ 'ਚ ਹੋਏ ਵਿਲੀਨ, ਲੋਕਾਂ ਨੇ ਲਾਏ ਇਹ ਨਾਅਰੇ

Raju Srivastav Funeral: ਰਾਜੂ ਸ੍ਰੀਵਾਸਤਵ ਪੰਜ ਤੱਤ 'ਚ ਹੋਏ ਵਿਲੀਨ, ਲੋਕਾਂ ਨੇ ਲਾਏ ਇਹ ਨਾਅਰੇ

Raju Srivastav Funeral: ਆਪਣੇ ਹਾਸੇ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਾਜੂ ਸ਼੍ਰੀਵਾਸਤਵ ਪੰਜ ਤੱਤ 'ਚ ਵਿਲੀਨ ਹੋ ਗਏ ਹਨ। ਰਾਜੂ ਸ਼੍ਰੀਵਾਸਤਵ ਦਾ ਦਿੱਲੀ ਦੇ ਨਿਗਮਬੋਧ ਘਾਟ 'ਤੇ ਅੰਤਿਮ ਸੰਸਕਾਰ ਕੀਤਾ ਗਿਆ।

  • Share this:

Raju Srivastav Funeral: ਆਪਣੇ ਹਾਸੇ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਾਜੂ ਸ਼੍ਰੀਵਾਸਤਵ ਪੰਜ ਤੱਤ 'ਚ ਵਿਲੀਨ ਹੋ ਗਏ ਹਨ। ਰਾਜੂ ਸ਼੍ਰੀਵਾਸਤਵ ਦਾ ਦਿੱਲੀ ਦੇ ਨਿਗਮਬੋਧ ਘਾਟ 'ਤੇ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਕਾਮੇਡੀਅਨ ਨੂੰ ਵਿਦਾਈ ਦਿੱਤੀ। ਕੁਝ ਲੋਕਾਂ ਨੇ ਭਾਵੁਕ ਹੁੰਦੇ ਹੋਏ ਰਾਜੂ ਅਮਰ ਰਹੇ... ਦੇ ਨਾਅਰੇ ਵੀ ਲਾਏ। ਹਾਲੇ ਵੀ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਉਹ ਹਮੇਸ਼ਾ ਹੱਸਣ ਵਾਲਾ ਵਿਅਕਤੀ ਅਚਾਨਕ ਸਭ ਨੂੰ ਇਸ ਤਰ੍ਹਾਂ ਰੁਲਾ ਕੇ ਚਲਾ ਗਿਆ।

ਸਦਮੇ ਵਿੱਚ ਪਰਿਵਾਰ

ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਦੇ ਪਰਿਵਾਰਕ ਮੈਂਬਰ ਉੱਥੇ ਹੀ ਮੌਜੂਦ ਹਨ। ਉਸ ਦੇ ਪਰਿਵਾਰਕ ਮੈਂਬਰ ਉਸ ਦੀ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰਿਵਾਰ ਰਾਜੂ ਸ਼੍ਰੀਵਾਸਤਵ ਦੇ ਜਾਣ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਹੈ। ਧਿਆਨ ਯੋਗ ਹੈ ਕਿ ਸਵੇਰੇ ਕਰੀਬ 10.15 ਵਜੇ ਦਵਾਰਕਾ ਸਥਿਤ ਰਾਜੂ ਸ਼੍ਰੀਵਾਸਤਵ ਦੇ ਭਤੀਜੇ ਦੇ ਘਰ ਤੋਂ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ। ਵੱਡੀ ਗਿਣਤੀ ਵਿੱਚ ਲੋਕ ਅੰਤਿਮ ਯਾਤਰਾ ਲਈ ਪੁੱਜੇ ਹੋਏ ਸਨ। ਰਾਜੂ ਸ਼੍ਰੀਵਾਸਤਵ ਦੇ ਖਾਸ ਦੋਸਤ ਸੁਨੀਲ ਪਾਲ ਅਤੇ ਅਹਿਸਾਨ ਕੁਰੈਸ਼ੀ ਵੀ ਆਪਣੇ ਦੋਸਤ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ।

ਨਮ ਅੱਖਾਂ ਨਾਲ ਰਾਜੂ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ

ਦੋਸਤ ਰਾਜੂ ਸ਼੍ਰੀਵਾਸਤਵ ਨੂੰ ਵਿਦਾਈ ਦੇਣ ਆਏ ਸੁਨੀਲ ਪਾਲ ਨੇ ਕਿਹਾ- ਉਹ ਅੱਜ ਦਾ ਚਾਰਲੀ ਚੈਪਲਿਨ ਸੀ।

Published by:Rupinder Kaur Sabherwal
First published:

Tags: Bollywood, Comedian, Entertainment, Entertainment news, Raju