Home /News /entertainment /

Raju Srivastava: ਰਾਜੂ ਸ਼੍ਰੀਵਾਸਤਵ ਨੇ ਆਖਰੀ ਇੰਸਟਾਗ੍ਰਾਮ ਪੋਸਟ 'ਚ ਫੈਨਜ਼ ਨੂੰ ਕਹੀ ਸੀ ਇਹ ਗੱਲ, ਦੇਖੋ Video

Raju Srivastava: ਰਾਜੂ ਸ਼੍ਰੀਵਾਸਤਵ ਨੇ ਆਖਰੀ ਇੰਸਟਾਗ੍ਰਾਮ ਪੋਸਟ 'ਚ ਫੈਨਜ਼ ਨੂੰ ਕਹੀ ਸੀ ਇਹ ਗੱਲ, ਦੇਖੋ Video

Raju Srivastava: ਰਾਜੂ ਸ਼੍ਰੀਵਾਸਤਵ ਨੇ ਆਖਰੀ ਪੋਸਟ 'ਚ ਕਹੀ ਸੀ ਇਹ ਗੱਲ, ਦੇਖੋ Video

Raju Srivastava: ਰਾਜੂ ਸ਼੍ਰੀਵਾਸਤਵ ਨੇ ਆਖਰੀ ਪੋਸਟ 'ਚ ਕਹੀ ਸੀ ਇਹ ਗੱਲ, ਦੇਖੋ Video

Raju Srivastava Last Insta Post: ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਨੂੰ ਲੱਖ ਕੋਸ਼ਿਸ਼ਾਂ ਅਤੇ ਦੁਆਵਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 10 ਅਗਸਤ ਨੂੰ ਰਾਜੂ ਨੂੰ ਜਿਮ ਵਿਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ। ਹਰ ਗੁਜ਼ਰਦੇ ਦਿਨ ਦੇ ਨਾਲ ਉਸ ਦੇ ਜਲਦੀ ਠੀਕ ਹੋਣ ਦੀ ਪ੍ਰਸ਼ੰਸ਼ਕਾਂ ਵੱਲੋਂ ਕਾਮਨਾ ਕੀਤੀ ਗਈ।

ਹੋਰ ਪੜ੍ਹੋ ...
 • Share this:

  Raju Srivastava Last Insta Post: ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਨੂੰ ਲੱਖ ਕੋਸ਼ਿਸ਼ਾਂ ਅਤੇ ਦੁਆਵਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 10 ਅਗਸਤ ਨੂੰ ਰਾਜੂ ਨੂੰ ਜਿਮ ਵਿਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ। ਹਰ ਗੁਜ਼ਰਦੇ ਦਿਨ ਦੇ ਨਾਲ ਉਸ ਦੇ ਜਲਦੀ ਠੀਕ ਹੋਣ ਦੀ ਪ੍ਰਸ਼ੰਸ਼ਕਾਂ ਵੱਲੋਂ ਕਾਮਨਾ ਕੀਤੀ ਗਈ। ਜਦੋਂ ਤੋਂ ਰਾਜੂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਉਦੋਂ ਤੋਂ ਹੀ ਉਸ ਦੇ ਪਰਿਵਾਰਕ ਮੈਂਬਰ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਕਾਮੇਡੀਅਨ ਦੀ ਸਿਹਤ ਨਾਲ ਜੁੜੀ ਅਪਡੇਟ ਦੇ ਰਹੇ ਸਨ ਪਰ ਰਾਜੂ ਨੇ ਭਰਤੀ ਹੋਣ ਤੋਂ ਇਕ ਦਿਨ ਪਹਿਲਾਂ 9 ਅਗਸਤ ਨੂੰ ਆਪਣੀ ਆਖਰੀ ਵੀਡੀਓ ਸ਼ੇਅਰ ਕੀਤੀ ਸੀ।  ਰਾਜੂ ਸ਼੍ਰੀਵਾਸਤਵ ਦਾ ਆਖਰੀ ਵੀਡੀਓ

  ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੇ ਆਪਣੇ ਆਖਰੀ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਲਿਖਿਆ, 'ਕੋਰੋਨਾ ਕਾਲਰ ਟਿਊਨ ਯਾਦ ਹੈ, ਨਹੀਂ?' ਗਜੋਧਰ ਭਈਆ ਦੀ ਆਖਰੀ ਵੀਡੀਓ ਤੁਸੀਂ ਵੀ ਦੇਖੋ। ਇਸ ਵੀਡੀਓ 'ਤੇ ਜਿੱਥੇ ਪ੍ਰਸ਼ੰਸਕ ਪਹਿਲਾਂ ਰਾਜੂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਸਨ, ਉੱਥੇ ਹੀ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ।

  ਤੁਹਾਨੂੰ ਦੱਸ ਦੇਈਏ ਕਿ 25 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਖਰੀ ਵਾਰ ਪੋਸਟ ਉਨ੍ਹਾਂ ਦੀ ਬੇਟੀ ਅੰਤਰਾ ਸ਼੍ਰੀਵਾਸਤਵ ਨੇ ਸ਼ੇਅਰ ਕੀਤੀ ਸੀ। ਇਸ ਪੋਸਟ ਵਿੱਚ ਅੰਤਰਾ ਨੇ ਦੱਸਿਆ ਸੀ ਕਿ ਰਾਜੂ ਦੀ ਹਾਲਤ ਸਥਿਰ ਹੈ ਅਤੇ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇਸ ਪੋਸਟ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਰਾਜੂ ਜਲਦੀ ਠੀਕ ਹੋ ਜਾਵੇਗਾ ਅਤੇ ਇੱਕ ਵਾਰ ਫਿਰ ਹੱਸਦਾ ਨਜ਼ਰ ਆਵੇਗਾ ਪਰ ਹੁਣ ਅਜਿਹਾ ਕਦੇ ਨਹੀਂ ਹੋਵੇਗਾ।

  Published by:Rupinder Kaur Sabherwal
  First published:

  Tags: Bollywood, Comedian, Entertainment, Entertainment news, Raju