ਬਾਲੀਵੁੱਡ (Bollywood) ਦੀ ਆਈਟਮ ਗਰਲ ਰਾਖੀ ਸਾਵੰਤ (Rakhi Sawant) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹਨ। ਆਪਣੇ ਅਲੱਗ ਅੰਦਾਜ਼ ਨਾਲ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਰਾਖੀ ਸਾਵੰਤ ਸੁਰਖੀਆਂ ‘ਚ ਆਉਣ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਹਨ।
ਕੁਝ ਦਿਨ ਪਹਿਲਾਂ ਰਾਖੀ ਨੇ ਇੰਨਸਟਾਗਰਾਮ ਅਕਾਉਂਟ (Rakhi Sawant Instagram) ਤੇ ਕੁਝ ਅਜਿਹਾ ਹੀ ਸ਼ੇਅਰ ਕੀਤਾ ਹੈ, ਜਿਸ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਸੁਰਖੀਆਂ ‘ਚ ਲਿਆ ਦਿੱਤਾ ਹੈ। ਰਾਖੀ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਦੱਸ ਰਹੀ ਹਨ ਕਿ ਉਹ ਕੋਰੋਨਾ ਵਾਇਰਸ ਤੋਂ ਲੜਨ ਲਈ ਚੀਨ ਜਾ ਪਹੁੰਚੀ ਹਨ। ਰਾਖੀ ਇਸ ਗੱਲ ਦਾ ਦਾਅਵਾ ਕਰ ਰਹੀ ਹਨ ਕਿ ਹੁਣ ਉਹ ਕੋਰੋਨਾ ਵਾਇਰਸ (Coronavirus) ਨੂੰ ਖਤਮ ਕਰਕੇ ਹੀ ਸਾਹ ਲੈਣਗੀ।
ਰਾਖੀ ਸਾਵੰਤ (Rakhi Sawant) ਨੇ ਫਲਾਈਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਕੋਰੋਨਾ ਵਾਇਰਸ ਦਾ ਜਿਕਰ ਕਰਦੇ ਹੋਏ ਦਿਖ ਰਹੀ ਹਨ। ਉਹ ਵੀਡੀਓ ‘ਚ ਕਹਿ ਰਹੀ ਹਨ ਕਿ ਇਸ ਵਾਇਰਸ ਤੋਂ ਬੇਖੌਫ ਹਨ ਅਤੇ ਇਸਨੂੰ ਖਤਮ ਕਰਨ ਲਈ ਚੀਨ ਜਾ ਰਹੀ ਹਨ। ਵੀਡੀਓ ‘ਚ ਰਾਖੀ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਦੇ ਨਾਸਾ ਤੋਂ ਇਸ ਵਾਰਿਸ ਨੂੰ ਖਤਮ ਕਰਨ ਲਈ ਦਵਾਈ ਮੰਗਾਈ ਹੈ ਅਤੇ ਹੁਣ ਚੀਨ ਜਾ ਕੇ ਇਸਦਾ ਖਾਤਮਾ ਕਰਕੇ ਹੀ ਸਾਹ ਲੈਣਗੀ। ਉਨ੍ਹਾਂ ਨੇ ਲੋਕਾਂ ਤੋਂ ਵੀ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨ ਦੀ ਗੱਲ ਕਹੀ ਹੈ। ਵੀਡੀਓ ਦੇ ਨਾਲ ਰਾਖੀ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਮਾਰਨ ਚੀਨ ਜਾ ਰਹੀ ਹਨ। ਰਾਖੀ ਦਾ ਇਹ ਵੀਡੀਓ ਲੋਕਾਂ ਨੂੰ ਕਾਫੀ ਫਨੀ ਲੱਗ ਰਿਹਾ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।