Home /News /entertainment /

ਇਸ ਵਾਰ ਵੀ ਝੂਠਾ ਨਿਕਲਿਆ ਰਾਖੀ ਸਾਵੰਤ ਦਾ ਵਿਆਹ, ਇੰਝ ਖੁੱਲ੍ਹੀ ਪੋਲ

ਇਸ ਵਾਰ ਵੀ ਝੂਠਾ ਨਿਕਲਿਆ ਰਾਖੀ ਸਾਵੰਤ ਦਾ ਵਿਆਹ, ਇੰਝ ਖੁੱਲ੍ਹੀ ਪੋਲ

ਇਸ ਵਾਰ ਵੀ ਝੂਠਾ ਨਿਕਲਿਆ ਰਾਖੀ ਸਾਵੰਤ ਦਾ ਵਿਆਹ, ਇੰਝ ਖੁੱਲ੍ਹੀ ਪੋਲ

ਇਸ ਵਾਰ ਵੀ ਝੂਠਾ ਨਿਕਲਿਆ ਰਾਖੀ ਸਾਵੰਤ ਦਾ ਵਿਆਹ, ਇੰਝ ਖੁੱਲ੍ਹੀ ਪੋਲ

ਪਬਲੀਸਿਟ ਸਟੰਟ ਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਅਸਾਧਾਰਨ ਹਰਕਤਾਂ ਕਰਨ ਵਾਲੀ ਰਾਖੀ ਸਾਵੰਤ ਨੇ ਵਿਆਹ ਦੀਆਂ ਅਫ਼ਵਾਹਾਂ ਨੂੰ ਸਿਰਫ਼ ਸੁਰਖੀਆਂ 'ਚ ਆਉਣ ਅਤੇ ਸਭ ਦਾ ਮਨੋਰੰਜਨ ਕਰਨ ਲਈ ਫੈਲਾਈਆਂ ਸਨ। 

  • Share this:

ਚੰਡੀਗੜ੍ਹ: ਹਰ ਕੋਈ ਰਾਖੀ ਸਾਵੰਤ ਦੇ ਪਤੀ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਿਹਾ ਸੀ, ਜੋ ਕਦੇ ਨਹੀਂ ਦਿਖਾਈ ਦਿੱਤੀਆਂ। ਇੱਥੋਂ ਤਕ ਕਿ ਵਿਆਹ ਦੀਆਂ ਤਸਵੀਰਾਂ 'ਚ ਸਿਰਫ਼ ਰਾਖੀ ਹੀ ਦੁਲਹਨ ਬਣੀ ਨਜ਼ਰ ਆਈ। ਇਸ ਦੇ ਨਾਲ ਹੀ ਇਹ ਖ਼ੁਲਾਸਾ ਹੋਇਆ ਹੈ ਕਿ ਰਾਖੀ ਸਾਵੰਤ ਨੇ ਅਸਲ ਜ਼ਿੰਦਗੀ 'ਚ ਵਿਆਹ ਨਹੀਂ ਕਰਵਾਇਆ ਸੀ।ਪਬਲੀਸਿਟ ਸਟੰਟ ਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਅਸਾਧਾਰਨ ਹਰਕਤਾਂ ਕਰਨ ਵਾਲੀ ਰਾਖੀ ਸਾਵੰਤ ਨੇ ਵਿਆਹ ਦੀਆਂ ਅਫ਼ਵਾਹਾਂ ਨੂੰ ਸਿਰਫ਼ ਸੁਰਖੀਆਂ 'ਚ ਆਉਣ ਅਤੇ ਸਭ ਦਾ ਮਨੋਰੰਜਨ ਕਰਨ ਲਈ ਫੈਲਾਈਆਂ ਸਨ।

ਖ਼ਬਰਾਂ ਮੁਤਾਬਕ, ਅਦਾਕਾਰਾ ਰਾਖੀ ਸਾਵੰਤ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਝੂਠ ਬੋਲ ਚੁੱਕੀ ਹੈ ਤੇ ਇਸ ਵਾਰ ਵੀ ਉਸ ਨੇ ਲੋਕਾਂ ਨੂੰ ਝੂਠ ਬੋਲਿਆ ਹੈ। ਉਹ ਵਿਆਹੀ ਨਹੀਂ ਹੈ ਤੇ ਉਹ ਲੋਕਾਂ ਨੂੰ ਨਿਰੰਤਰ ਝੂਠ ਬੋਲ ਰਹੀ ਹੈ। ਦੱਸ ਦੇਈਏ ਕਿ ਰਾਖੀ ਸਾਵੰਤ ਨੇ ਦਾਅਵਾ ਕੀਤਾ ਸੀ ਕਿ ਉਸ ਨੇ 28 ਜੁਲਾਈ ਨੂੰ ਮੈਰੀਅਟ ਹੋਟਲ 'ਚ ਰਿਤੇਸ਼ ਨਾਮ ਦੇ ਇਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ ਪਰ ਜਦੋਂ ਹੋਟਲ ਦੇ ਰਿਕਾਰਡਾਂ ਦੀ ਪੜਤਾਲ ਕੀਤੀ ਗਈ ਤਾਂ ਰਿਤੇਸ਼ ਤੇ ਰਾਖੀ ਦਾ ਇਸ ਤਰੀਕ 'ਤੇ ਵਿਆਹ ਨਹੀਂ ਹੋਇਆ।

ਇਹ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਉਸ 'ਚ ਰਾਖੀ ਸਾਵੰਤ ਦਾ ਪਰਿਵਾਰ ਵੀ ਇਸ ਝੂਠ 'ਚ ਸ਼ਾਮਲ ਹੈ।ਦੱਸਣਯੋਗ ਹੈ ਕਿ ਰਾਖੀ ਸਾਵੰਤ ਦਾ ਭਰਾ ਮੀਡੀਆ ਨੂੰ ਲਗਾਤਾਰ ਦੱਸ ਰਿਹਾ ਹੈ ਕਿ ਉਹ ਇਸ ਵਿਆਹ 'ਚ ਸ਼ਾਮਲ ਹੋਇਆ ਸੀ। ਇੰਨਾ ਹੀ ਨਹੀਂ ਹਾਲ ਹੀ 'ਚ 'ਬਿੱਗ ਬੌਸ' 'ਚ ਰਾਖੀ ਸਾਵੰਤ ਦੀ ਬੀਮਾਰ ਮਾਂ ਨੇ ਵੀ ਇਹ ਕਿਹਾ ਕਿ ਰਿਤੇਸ਼ ਉਨ੍ਹਾਂ ਦਾ ਪੂਰਾ ਖ਼ਿਆਲ ਰੱਖ ਰਿਹਾ ਹੈ। ਰਾਖੀ ਸਾਵੰਤ 'ਬਿੱਗ ਬੌਸ' ਦੇ ਘਰ ਵੀ ਰਿਤੇਸ਼ ਬਾਰੇ ਗੱਲ ਕਰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਰਾਖੀ ਸਾਵੰਤ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਚੁੱਕੀ ਹੈ।

Published by:Sukhwinder Singh
First published:

Tags: BIG BOSS, Rakhi sawant