ਮੁੰਬਈ: ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਬਿੱਗ ਬੌਸ ਫੇਮ ਅਦਾਕਾਰਾ ਦੀ ਮਾਂ ਕਾਫੀ ਸਮੇਂ ਤੋਂ ਬਿਮਾਰ ਸੀ, ਜਿਨ੍ਹਾਂ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਜਯਾ ਸਾਵੰਤ ਨੂੰ ਕੈਂਸਰ ਅਤੇ ਬ੍ਰੇਨ ਟਿਊਮਰ ਸੀ। ਪਰ, ਸ਼ਨੀਵਾਰ ਸ਼ਾਮ ਮੁੰਬਈ ਵਿੱਚ ਜਾਨਲੇਵਾ ਬਿਮਾਰੀਆਂ ਨਾਲ ਲੰਬੀ ਲੜਾਈ ਤੋਂ ਬਾਅਦ, ਉਨ੍ਹਾਂ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਰਾਖੀ ਨੇ ਮੀਡੀਆ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਮਾਂ ਦੇ ਜਾਣ ਤੋਂ ਬਾਅਦ ਰਾਖੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।
View this post on Instagram
ਜਦੋਂ ਰਾਖੀ ਸਾਵੰਤ ਆਪਣੀ ਮਾਂ ਦੀ ਪ੍ਰਥੀਵ ਸਰੀਰ ਲੈ ਕੇ ਹਸਪਤਾਲ ਤੋਂ ਬਾਹਰ ਆਈ ਤਾਂ ਉਹ ਰੋਂਦੀ ਹੋਈ ਨਜ਼ਰ ਆਈ। ਹਸਪਤਾਲ ਤੋਂ ਰਾਖੀ ਸਾਵੰਤ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ ਰੋਂਦੀ ਨਜ਼ਰ ਆ ਰਹੀ ਹੈ। ਵੀਡੀਓ ਸੈਲੀਬ੍ਰਿਟੀ ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਰਾਖੀ ਸਾੜੀ ਪਹਿਨ ਕੇ ਆਪਣੀ ਮਾਂ ਦੀ ਪ੍ਰਥੀਵ ਸਰੀਰ ਨਾਲ ਹਸਪਤਾਲ ਤੋਂ ਬਾਹਰ ਨਿਕਲ ਰਹੀ ਹੈ।
ਇਸ ਦੌਰਾਨ ਰਾਖੀ ਸਾਵੰਤ ਕਾਫੀ ਭਾਵੁਕ ਹੋ ਗਈ। ਉਹ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੀ ਸੀ। ਅਜਿਹੇ 'ਚ ਉਹ ਫੁੱਟ-ਫੁੱਟ ਕੇ ਰੋਣ ਲੱਗੀ। ਉਹ ਰੋਂਦੇ ਹੋਏ ਲਗਾਤਾਰ ਕਹਿ ਰਹੀ ਸੀ ਕਿ 'ਮਾਂ ਮਰ ਗਈ ਮੇਰੀ ਮਾਂ...' ਰਾਖੀ ਨੂੰ ਇਸ ਹਾਲਤ 'ਚ ਦੇਖ ਕੇ ਉਸ ਦੇ ਨਾਲ ਮੌਜੂਦ ਹੋਰ ਲੋਕ ਵੀ ਭਾਵੁਕ ਹੋ ਗਏ ਅਤੇ ਰੋਣ ਲੱਗੇ। ਇਸ ਦੇ ਨਾਲ ਹੀ ਉਨ੍ਹਾਂ ਦੀ ਹਾਲਤ ਨੂੰ ਵੀ ਨੈਟੀਜ਼ਨਜ਼ ਵੱਲੋਂ ਦੇਖਿਆ ਨਹੀਂ ਜਾ ਰਿਹਾ ਹੈ। ਕਈ ਯੂਜ਼ਰਸ ਨੇ ਰਾਖੀ ਦੇ ਵੀਡੀਓ 'ਤੇ ਕੰਮੈਂਟ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਰਾਖੀ ਸਾਵੰਤ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਮਾਂ ਨੂੰ ਬ੍ਰੇਨ ਟਿਊਮਰ ਹੈ। ਇਸ ਕਾਰਨ ਉਹ ਬਿੱਗ ਬੌਸ ਮਰਾਠੀ ਦੇ ਘਰ ਤੋਂ ਬਾਹਰ ਆ ਗਈ। ਆਪਣੀ ਮਾਂ ਦੀ ਹਾਲਤ ਬਾਰੇ ਗੱਲ ਕਰਦੇ ਹੋਏ ਰਾਖੀ ਨੇ ਕਿਹਾ ਸੀ- 'ਮੈਂ ਬੀਤੀ ਰਾਤ ਬਿੱਗ ਬੌਸ ਦੇ ਘਰ ਤੋਂ ਬਾਹਰ ਆਈ ਹਾਂ ਅਤੇ ਮੈਨੂੰ ਤੁਹਾਡੇ ਆਸ਼ੀਰਵਾਦ ਦੀ ਬਹੁਤ ਲੋੜ ਹੈ। ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ। ਉਹ ਹਸਪਤਾਲ ਵਿੱਚ ਦਾਖਲ ਹੈ। ਕਿਰਪਾ ਕਰਕੇ ਉਹਨਾਂ ਲਈ ਅਰਦਾਸ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Death, Hindi Films, Rakhi sawant