Rakhi Sawant tribute to Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਦੱਸ ਦੇਈਏ ਕਿ ਮਰਹੂਮ ਗਾਇਕ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਗਈ। ਇਸ ਮੌਕੇ ਕਲਾਕਾਰ ਦੇ ਕਈ ਪ੍ਰਸ਼ੰਸ਼ਕ ਮਾਨਸਾ ਪੁੱਜੇ। ਇਸ ਤੋਂ ਇਲਾਵਾ ਫਿਲਮੀ ਸਿਤਾਰੇ ਵੀ ਆਪਣੇ ਸ਼ੋਅਜ਼ ਦੌਰਾਨ ਮੂਸੇਵਾਲਾ ਨੂੰ ਅਕਸਰ ਯਾਦ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਬਾਲੀਵੁੱਡ ਡਰਾਮਾ ਕੁਵੀਨ ਰਾਖੀ ਸਾਵੰਤ ਨੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਇਸਦਾ ਵੀਡੀਓ ਵਾਈਰਲ ਭਿਯਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ।
View this post on Instagram
ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਰਾਖੀ ਸਾਵੰਤ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ, 'ਮੈਂ ਹੁਣੇ ਸਿੱਧੂ ਮੂਸੇਵਾਲਾ ਦੇ ਗੀਤ ਉੱਤੇ ਡਾਂਸ ਕਰੂਂਗੀ। ਇਨ੍ਹਾਂ ਨੂੰ ਇਹ ਸ਼ਰਧਾਂਜਲੀ ਹੈ ਸਾਰਿਆਂ ਵੱਲੋਂ... ਇਨ੍ਹਾਂ ਦਾ ਦਿਲ ਵੀ ਬਹੁਤ ਖੁਸ਼ ਹੋਵੇਗਾ ਸਾਨੂੰ ਦੇਖ ਕੇ... ਤਾਂ ਆਓ ਆਪਾਂ ਸਾਰੇ ਮਿਲ ਕੇ ਇਨ੍ਹਾਂ ਦੇ ਗਾਣੇ ਤੇ ਡਾਂਸ ਕਰਦੇ ਆਂ...
ਕਾਬਿਲੇਗ਼ੌਰ ਹੈ ਕਿ ਰਾਖੀ ਸਾਵੰਤ ਆਪਣੇ ਪਰਿਵਾਰਕ ਵਿਵਾਦ ਦੇ ਚੱਲਦੇ ਸੁਰਖੀਆਂ ਵਿੱਚ ਰਹੀ। ਆਦਿਲ ਦੁਰਾਨੀ ਨਾਲ ਵਿਆਹ ਤੋਂ ਬਾਅਦ ਉਹ ਲਗਾਤਾਰ ਪਰੇਸ਼ਾਨ ਚੱਲ ਰਹੀ ਸੀ। ਇਸ ਤੋਂ ਬਾਅਦ ਜਦੋਂ ਰਾਖੀ ਦੇ ਸਾਹਮਣੇ ਆਦਿਲ ਦੀ ਸੱਚਾਈ ਆਈ ਤਾਂ ਉਸਨੇ ਉਸ ਤੋਂ ਦੂਰੀ ਬਣਾ ਲਈ। ਫਿਲਹਾਲ ਆਦਿਲ ਜੇਲ ਵਿੱਚ ਹੈ ਅਤੇ ਰਾਖੀ ਆਪਣੇ ਕੰਮ ਵਿੱਚ ਵਿਅਸਤ ਹੋ ਗਈ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਰਾਖੀ ਸਾਵੰਤ ਆਪਣੇ ਪਰਿਵਾਰਕ ਵਿਵਾਦ ਦੇ ਚੱਲਦੇ ਸੁਰਖੀਆਂ ਵਿੱਚ ਰਹੀ। ਆਦਿਲ ਦੁਰਾਨੀ ਨਾਲ ਵਿਆਹ ਤੋਂ ਬਾਅਦ ਉਹ ਲਗਾਤਾਰ ਪਰੇਸ਼ਾਨ ਚੱਲ ਰਹੀ ਸੀ। ਇਸ ਤੋਂ ਬਾਅਦ ਜਦੋਂ ਰਾਖੀ ਦੇ ਸਾਹਮਣੇ ਆਦਿਲ ਦੀ ਸੱਚਾਈ ਆਈ ਤਾਂ ਉਸਨੇ ਉਸ ਤੋਂ ਦੂਰੀ ਬਣਾ ਲਈ। ਫਿਲਹਾਲ ਆਦਿਲ ਜੇਲ ਵਿੱਚ ਹੈ ਅਤੇ ਰਾਖੀ ਆਪਣੇ ਕੰਮ ਵਿੱਚ ਵਿਅਸਤ ਹੋ ਗਈ ਹੈ। ਹਾਲ ਹੀ ਵਿੱਚ ਰਾਖੀ ਦਾ ਗੀਤ ਝੂਠਾ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Pollywood, Punjabi singer, Rakhi sawant, Sidhu Moose Wala, Singer