Home /News /entertainment /

ਰਾਜ ਕੁੰਦਰਾ ਮਾਮਲੇ ਚ ਰਾਖੀ ਸਾਵੰਤ ਦਾ ਸਭ ਨੂੰ ਮੂੰਹ ਤੋੜਵਾਂ ਜਵਾਬ 'ਤੇ ਭੜਕਦੀ  ਨਜ਼ਰ ਆਈ ਰਾਖੀ

ਰਾਜ ਕੁੰਦਰਾ ਮਾਮਲੇ ਚ ਰਾਖੀ ਸਾਵੰਤ ਦਾ ਸਭ ਨੂੰ ਮੂੰਹ ਤੋੜਵਾਂ ਜਵਾਬ 'ਤੇ ਭੜਕਦੀ  ਨਜ਼ਰ ਆਈ ਰਾਖੀ

ਰਾਜ ਕੁੰਦਰਾ ਮਾਮਲੇ ਚ ਰਾਖੀ ਸਾਵੰਤ ਦਾ ਸਭ ਨੂੰ ਮੂੰਹ ਤੋੜਵਾਂ ਜਵਾਬ 'ਤੇ ਭੜਕਦੀ  ਨਜ਼ਰ ਆਈ ਰਾਖੀ

ਰਾਜ ਕੁੰਦਰਾ ਮਾਮਲੇ ਚ ਰਾਖੀ ਸਾਵੰਤ ਦਾ ਸਭ ਨੂੰ ਮੂੰਹ ਤੋੜਵਾਂ ਜਵਾਬ 'ਤੇ ਭੜਕਦੀ  ਨਜ਼ਰ ਆਈ ਰਾਖੀ

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਲੈ ਕੇ ਬਾਲੀਵੁੱਡ ਦੇ ਸਿਤਾਰੇ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਪੂਨਮ ਪਾਂਡੇ, ਸ਼ਰਲੀਨ ਚੋਪੜਾ ਸਮੇਤ ਕੁਝ ਹੋਰ ਅਭਿਨੇਤਰੀਆਂ ਨੇ ਰਾਜ ਕੁੰਦਰਾ ਖ਼ਿਲਾਫ਼ ਬਿਆਨ ਦਿੱਤੇ ਹਨ, ਉਥੇ ਕੁਝ ਅਭਿਨੇਤਰੀਆਂ ਅਜਿਹੀਆਂ ਵੀ ਹਨ ਜੋ ਰਾਜ ਦਾ ਸਮਰਥਨ ਕਰ ਰਹੀਆਂ ਹਨ।

ਹੋਰ ਪੜ੍ਹੋ ...
  • Share this:

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਲੈ ਕੇ ਬਾਲੀਵੁੱਡ ਦੇ ਸਿਤਾਰੇ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਪੂਨਮ ਪਾਂਡੇ, ਸ਼ਰਲੀਨ ਚੋਪੜਾ ਸਮੇਤ ਕੁਝ ਹੋਰ ਅਭਿਨੇਤਰੀਆਂ ਨੇ ਰਾਜ ਕੁੰਦਰਾ ਖ਼ਿਲਾਫ਼ ਬਿਆਨ ਦਿੱਤੇ ਹਨ, ਉਥੇ ਕੁਝ ਅਭਿਨੇਤਰੀਆਂ ਅਜਿਹੀਆਂ ਵੀ ਹਨ ਜੋ ਰਾਜ ਦਾ ਸਮਰਥਨ ਕਰ ਰਹੀਆਂ ਹਨ। ਇਸੇ ਤਰ੍ਹਾਂ ਰਾਖੀ ਸਾਵੰਤ ਨੇ ਸ਼ਿਲਪਾ ਦੇ ਪਤੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।

ਰਾਖੀ ਨੇ ਉਨ੍ਹਾਂ ਅਭਿਨੇਤਰੀਆਂ ‘ਤੇ ਸਵਾਲ ਉਠਾਏ ਹਨ ਜਿਹੜੀਆਂ ਰਾਜ ’ਤੇ ਗੰਭੀਰ ਦੋਸ਼ ਲਗਾ ਰਹੀਆਂ ਹਨ। ਪਪਰਾਜ਼ੀ ਨਾਲ ਗੱਲ ਕਰਦਿਆਂ, ਰਾਖੀ ਨੇ ਕਿਹਾ, ‘ਉਨ੍ਹਾਂ ਨੇ ਕੁਝ ਨਹੀਂ ਕੀਤਾ, ਉਹ ਉਲਝ ਗਏ ਹਨ। ਜਿਹੜੀਆਂ ਅਭਿਨੇਤਰੀਆਂ ਸਾੜ੍ਹੀ ਪਹਿਨ ਕੇ ਭਾਰਤੀ ਔਰਤ ਹੋਣ ਦਾ ਦਾਅਵਾ ਕਰਦੀ ਹੈ, ਉਸਦਾ ਪਿਛੋਕੜ ਦੇਖੋ….ਉਹ ਕਿਸ ਤਰ੍ਹਾਂ ਦੀਆਂ ਹਨ। ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਉਸੇ ਤਰ੍ਹਾਂ ਦਾ ਕੰਮ ਉਸ ਨੂੰ ਆਫ਼ਰ ਹੁੰਦਾ ਹੈ।

ਰਾਖੀ ਨੇ ਕਿਹਾ ਕਿ ਕੁੰਦਰਾ ਜੀ ਨੇ ਮੈਨੂੰ ਕਦੇ ਇਸ ਤਰ੍ਹਾਂ ਦੀ ਪੇਸ਼ਕਸ਼ ਕਿਉਂ ਨਹੀਂ .ਉਸਨੇ ਕਦੇ ਕਿਸੇ ਹੋਰ ਸਧਾਰਨ ਲੜਕੀ ਨੂੰ ਕਿਉਂ ਨਹੀਂ ਪੇਸ਼ ਕੀਤਾ। ਤੁਹਾਨੂੰ ਉਹੀ ਪੇਸ਼ਕਸ਼ ਮਿਲੇਗੀ ਜੋ ਤੁਸੀਂ ਵੇਚ ਰਹੇ ਹੋ। ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਕਿਸੇ ਦੇ ਦੁੱਖ 'ਤੇ ਹੱਸਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਦੇ ਦੁੱਖ ਨੂੰ ਸਮਝਣਾ ਚਾਹੀਦਾ ਹੈ’।ਹਾਲ ਹੀ ’ਚ ਮੁੰਬਈ ਪੁਲਸ ਨੇ ਰਾਜ ਕੁੰਦਰਾ ਦੇ ਦਫ਼ਤਰ ’ਤੇ ਜਾ ਕੇ ਜਾਂਚ ਕੀਤੀ ਸੀ। ਇਸ ਦੌਰਾਨ ਪੁਲਸ ਨੂੰ ਇਹ ਖੁਫ਼ੀਆ ਅਲਮਾਰੀ ਮਿਲੀ ਹੈ। ਇਸ ਅਲਮਾਰੀ ’ਚ ਰਾਜ ਕੁੰਦਰਾ ਨਾਲ ਜੁੜੇ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।


ਉਥੇ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਮੁੰਬਈ ਕ੍ਰਾਈਮ ਬ੍ਰਾਂਚ ਰਾਜ ਕੁੰਦਰਾ ’ਤੇ ਆਪਣਾ ਸ਼ਿਕੰਜਾ ਕੱਸਦੀ ਜਾ ਰਹੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੂੰ ਇਸ ਮਾਮਲੇ ’ਚ ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ। ਅਜਿਹੇ ’ਚ ਕ੍ਰਾਈਮ ਬ੍ਰਾਂਚ ਦੀ ਪ੍ਰਾਪਰਟੀ ਸੈੱਲ ਨੇ ਵੈੱਬ ਸੀਰੀਜ਼ ‘ਗੰਦੀ ਬਾਤ’ ’ਚ ਕੰਮ ਕਰ ਚੁੱਕੀ ਅਦਾਕਾਰਾ ਗਹਿਣਾ ਵਸ਼ਿਸ਼ਠ ਸਮੇਤ ਤਿੰਨ ਲੋਕਾਂ ਨੂੰ ਸੰਮਨ ਭੇਜਿਆ ਹੈ। ਇਨ੍ਹਾਂ ਸਾਰਿਆਂ ਨੂੰ ਕ੍ਰਾਈਮ ਬ੍ਰਾਂਚ ਰਾਜ ਕੁੰਦਰਾ ਨੇ ਅਸ਼ਲੀਲ ਫ਼ਿਲਮਾਂ ਦੇ ਮਾਮਲੇ ਨੂੰ ਲੈ ਕੇ ਪੁੱਛਗਿੱਛ ਕਰੇਗਾ।

Published by:Ramanpreet Kaur
First published:

Tags: Raj kundra, Rakhi sawant