ਪੀਐੱਮ ਮੋਦੀ ਨੇ ਸ਼ੇਅਰ ਕੀਤੀ ਪ੍ਰਿਯੰਕਾ-ਨਿੱਕ ਦੀ ਤਸਵੀਰ, ਰਾਖੀ ਸਾਵੰਤ ਨੇ ਕਿਹਾ, 'ਮੇਰੇ ਵਿਆਹ ਵਿਚ ਵੀ ਆ ਜਾਣਾ ਪੀਐੱਮ ਸਰ'

Harneep Kaur
Updated: December 6, 2018, 1:31 PM IST
ਪੀਐੱਮ ਮੋਦੀ ਨੇ ਸ਼ੇਅਰ ਕੀਤੀ ਪ੍ਰਿਯੰਕਾ-ਨਿੱਕ ਦੀ ਤਸਵੀਰ, ਰਾਖੀ ਸਾਵੰਤ ਨੇ ਕਿਹਾ, 'ਮੇਰੇ ਵਿਆਹ ਵਿਚ ਵੀ ਆ ਜਾਣਾ ਪੀਐੱਮ ਸਰ'
Harneep Kaur
Updated: December 6, 2018, 1:31 PM IST
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਵਿਆਹ 'ਚ ਆਉਣ 'ਤੇ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਧਿਕਾਰਕ Instagram ਅਕਾਊਂਟ 'ਤੇ ਇੱਕ ਤਸਵੀਰ ਪੋਸਟ ਕੀਤੀ ਅਤੇ ਪ੍ਰਿਯੰਕਾ-ਨਿਕ ਨੂੰ ਆਉਣ ਵਾਲੀ ਜ਼ਿੰਦਗੀ ਲਈ ਵਧਾਈਆਂ ਵੀ ਦਿੱਤੀਆਂ । ਇਸ ਦੇ ਥੱਲੇ ਹੀ ਅਦਾਕਾਰ ਪ੍ਰਿਯੰਕਾ ਨੇ ਲਿਖਿਆ 'ਤੁਹਾਡਾ ਧੰਨਵਾਦ ਪ੍ਰਧਾਨ ਮੰਤਰੀ ਸਰ , ਬਹੁਤ ਬਹੁਤ ਧੰਨਵਾਦ ਆਉਣ ਲਈ'। ਇਹੋ ਟਿੱਪਣੀ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਵੀ ਕੀਤੀ। ਇਸ ਦੇ ਨਾਲ ਹੀ ਸਭ ਤੋਂ ਦਿਲਚਸਪ ਗੱਲ ਰਹੀ ਕਿ ਇਸੇ ਪੋਸਟ ਦੇ ਥੱਲੇ ਰਾਖੀ ਸਾਵੰਤ ਨੇ ਵੀ ਪ੍ਰਧਾਨ ਮੰਤਰੀ ਨੂੰ ਆਪਣਾ ਵਿਆਹ ਦਾ ਸੱਦਾ ਦੇ ਦਿੱਤਾ।

ਰਾਖੀ ਸਾਵੰਤ ਨੇ ਲਿਖਿਆ ਕਿ, "ਵਾਹ! ਨਾਇਸ ਮੋਦੀ ਜੀ, ਕਿਰਪਾ ਕਰਕੇ 31 ਦਸੰਬਰ ਨੂੰ ਸਵੇਰੇ 7 ਵਜੇ ਮੇਰੇ ਵਿਆਹ 'ਤੇ ਵੀ ਆਓ। ਹਾਲਾਂਕਿ ਪਿੱਛਲੇ ਕਈ ਦਿਨਾਂ ਤੋਂ ਰਾਖੀ ਸਾਵੰਤ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਉਂਟ 'ਤੇ ਅਜਿਹੀਆਂ ਤਸਵੀਰਾਂ ਪੋਸਟ ਕਰ ਰਹੀ ਹੈ ਜਿਸ ਵਿਚ ਉਹ ਇਕ ਇੰਟਰਨੈੱਟ ਸਨਸਨੀ ਦੀਪਕ ਕਲਾਲ ਨਾਲ ਵਿਆਹ ਕਰਨ ਦੀ ਗੱਲ ਕਰ ਰਹੀ ਹੈ। ਪਰ ਕਿਸੇ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਸੱਚ ਹੈ ਜਾਂ ਇਹ ਕੇਵਲ ਇੱਕ ਮਜ਼ਾਕ ਹੋਵੇਗਾ। 
View this post on Instagram
 

Congratulations @priyankachopra and @nickjonas. Wishing you a happy married life.


A post shared by Narendra Modi (@narendramodi) on


First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ