ਪੰਜਾਬੀ ਕੁੜੀ ਰਕੁਲ ਪ੍ਰੀਤ ਸਿੰਘ ਨੂੰ ਸ਼੍ਰੀ ਦੇਵੀ ਦਾ ਰੋਲ ਅਦਾ ਕਰਨ ਲਈ ਮਿਲ ਰਹੇ ਹਨ 1 ਕਰੋੜ!


Updated: October 11, 2018, 4:04 PM IST
ਪੰਜਾਬੀ ਕੁੜੀ ਰਕੁਲ ਪ੍ਰੀਤ ਸਿੰਘ ਨੂੰ ਸ਼੍ਰੀ ਦੇਵੀ ਦਾ ਰੋਲ ਅਦਾ ਕਰਨ ਲਈ ਮਿਲ ਰਹੇ ਹਨ 1 ਕਰੋੜ!

Updated: October 11, 2018, 4:04 PM IST
ਕੁੱਝ ਰਿਪੋਰਤਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਆਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ Nandamuri Taraka Rama Rao (NTR) ਦੇ ਜੀਵਣ 'ਤੇ ਬਣਨ ਵਾਲੀ ਬਾਇਓਪਿਕ 'ਚ ਅਦਾਕਾਰ ਰਕੁਲ ਪ੍ਰੀਤ ਨੂੰ ਸ਼੍ਰੀ ਦੇਵੀ ਦਾ ਰੋਲ ਅਦਾ ਕਰਨ ਲਈ 1 ਕਰੋੜ ਮਿਲਣਗੇ। NTR ਬਤੌਰ ਅਦਾਕਾਰ, ਪ੍ਰੋਡਿਊਸਰ, ਐਡੀਟਰ ਅਤੇ ਸਿਆਸਤਦਾਨ ਪੱਖੋਂ ਵੀ ਬਹੁਤ ਮਸ਼ਹੂਰ ਸਨ।

Deccan Chronicle ਦਾ ਕਹਿਣਾ ਹੈ ਕਿ 28 ਸਾਲਾਂ ਦੀ ਰਕੁਲ ਦਾ ਇਸ ਤੇਲਗੂ ਫਿਲਮ ਵਿੱਚ 20 ਮਿੰਟ ਦਾ ਕਿਰਦਾਰ ਹੋਵੇਗਾ। NTR ਦੀ ਮਸ਼ਹੂਰ ਫਿਲਮ Vetagadu ਚੋਂ ਇੱਕ ਮਸ਼ਹੂਰ ਗਾਣਾ ਰਕੁਲ ਅਤੇ ਬਲਾਕ੍ਰਿਸ਼ਨਨ 'ਤੇ ਫਿਲਮਾਇਆ ਜਾਏਗਾ। ਫਿਲਮ ਦੇ ਨਿਰਮਾਤਾ ਵਿੱਚ ਕੁੱਝ ਹੋਰ ਗਾਣੇ ਵੀ ਪਾਉਣਾ ਚਾਹੁੰਦੇ ਹਨ। ਫਿਲਮ ਦੇ ਮੇਕਰਸ ਚਾਉਂਦੇ ਸਨ ਕਿ ਕੋਈ ਬੜੀ ਅਦਾਕਾਰ ਸ਼੍ਰੀ ਦੇਵੀ ਦਾ ਰੋਲ ਅਦਾ ਕਰੇ ਅਤੇ ਉਹ ਉਸ ਰੋਲ ਲਈ ਉਸ ਨੂੰ ਵੱਧ ਤੋਂ ਵੱਧ ਪੈਸੇ ਲੈਣ ਵੀ ਤਿਆਰ ਸਨ।

ਬੁੱਧਵਾਰ ਨੂੰ ਰਕੁਲ ਨੇ ਇੰਸਟਾਗ੍ਰਾਮ ਤੇ ਇਸ ਫ਼ਿਲਮ ਦੀ ਪਹਿਲੀ ਲੁੱਕ ਵੀ ਸ਼ੇਅਰ ਕੀਤੀ:

ਇਸ ਦੇ ਨਾਲ-ਨਾਲ ਰਕੁਲ ਨੇ ਇੱਕ ਹੋਰ ਪੋਸਟਰ ਵੀ ਸਾਂਝਾ ਕੀਤਾ ਜਿਸ ਵਿੱਚ ਉਹ ਬਲਾਕ੍ਰਿਸ਼ਨਨ ਨਾਲ ਮੀਂਹ ਵਿੱਚ ਨੱਚ ਰਹੀ ਹੈ:ਰਕੁਲ ਨੇ ਹਾਲ ਹੀ ਵਿੱਚ Times of India ਨੂੰ ਕਿਹਾ ਸੀ ਕਿ ਉਹ ਇਸ ਫ਼ਿਲਮ ਲਈ ਬਹੁਤ ਉਤਸ਼ਾਹਿਤ ਹੈ। ਰਕੁਲ ਦਾ ਕਹਿਣਾ ਸੀ ਕਿ ਉਹ ਜਾਣਦੀ ਹੈ ਕਿ ਸਭ ਦਾ ਧਿਆਨ ਉਨ੍ਹਾਂ ਵੱਲ ਹੋਏਗਾ ਕਿਉਂਕਿ ਪਹਿਲੀ ਵਾਰ ਕੋਈ ਕਿਸੀ ਫ਼ਿਲਮ ਵਿੱਚ ਸ਼੍ਰੀ ਦੇਵੀ ਦਾ ਕਿਰਦਾਰ ਨਿਭਾਏਗਾ। ਰਕੁਲ ਨੇ ਕਿਹਾ, "ਇਹ ਹੁਣ ਤੱਕ ਦਾ ਸਭ ਤੋਂ ਚੁਣੌਤੀ ਭਰਪੂਰ ਕਿਰਦਾਰ ਹੋਏਗਾ ਕਿਉਂਕਿ ਸ਼੍ਰੀਦੇਵ ਇੱਕ ਲੈਜੈਂਡ ਹਨ। ਉਨ੍ਹਾਂ ਨੂੰ ਅੱਜ ਵੀ ਲੱਖਾਂ ਲੋਕ ਪਿਆਰ ਕਰਦੇ ਹਨ। ਮੈਂ ਖੁੱਦ ਉਨ੍ਹਾਂ ਦੀ ਬਹੁਤ ਵੱਡੀ ਫੈਨ ਰਹੀ ਹਾਂ। ਉਨ੍ਹਾਂ ਦਾ ਕਿਰਦਾਰ ਨਿਭਾਉਣਾ ਇੱਕ ਵੱਡੀ ਜ਼ਿੰਮੇਵਾਰੀ ਹੈ। ਮੈਨੂੰ ਉਮੀਦ ਹੈ ਕਿ ਮੈਂ ਇਸ ਨਾਲ ਇਨਸਾਫ ਕਰਾਂਗੀ।"

ਇਸ ਫਿਲਮ ਦਾ ਨਾਮ ਹੈ Kathanayakudu ਜਿਸ ਵਿੱਚ NTR ਦਾ ਰੋਲ ਅਦਾ ਕਰਨਗੇ। ਇਸ ਫਿਲਮ ਵਿੱਚ ਰਾਨਾ ਡੱਗੂਬਤੀ, ਵਿਦਿਆ ਬਾਲਨ, ਸੁਮੰਥ, ਪ੍ਰਕਾਸ਼ ਰਾਜ ਅਤੇ ਸਚਿਨ ਖੇਡੇਕਰ ਵੀ ਨਜ਼ਰ ਆਉਣਗੇ।

ਤੁਹਾਨੂੰ ਦੱਸ ਦਈਏ ਕਿ ਸਾਊਥ ਦੀਆਂ ਫ਼ਿਲਮਾਂ ਦੀ ਵੱਡੀ ਕਲਾਕਾਰ ਰਕੁਲ ਪ੍ਰੀਤ ਕੌਰ ਪੰਜਾਬ ਨਾਲ ਸੰਬੰਧ ਰੱਖਦੀ ਹੈ। ਉਸ ਦਾ ਜਨਮ ਦਿੱਲੀ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਦਿੱਲੀ ਦੇ ਆਰਮੀ ਪਬਲਿਕ ਸਕੂਲ 'ਚ ਪੜ੍ਹ ਚੁੱਕੀ ਰਕੁਲ ਦਾ ਕਹਿਣਾ ਹੈ ਕਿ ਪੰਜਾਬੀ ਤੋਂ ਜ਼ਿਆਦਾ ਬਿਹਤਰ ਤੇਲਗੂ ਬੋਲਦੀ ਹੈ।

 First published: October 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...