Home /News /entertainment /

Ram Charan: ਰਾਮ ਚਰਨ ਜਲਦ ਬਣਨ ਜਾ ਰਹੇ Papa, ਸਾਉਥ ਸਟਾਰ ਨੇ ਇੰਝ ਸ਼ੇਅਰ ਕੀਤੀ ਖੁਸ਼ਖਬਰੀ

Ram Charan: ਰਾਮ ਚਰਨ ਜਲਦ ਬਣਨ ਜਾ ਰਹੇ Papa, ਸਾਉਥ ਸਟਾਰ ਨੇ ਇੰਝ ਸ਼ੇਅਰ ਕੀਤੀ ਖੁਸ਼ਖਬਰੀ

Upasana Kamineni Ram charan

Upasana Kamineni Ram charan

Ram Charan Expecting His First Child: RRR ਸਟਾਰ ਰਾਮ ਚਰਨ (Ram Charan) ਜਲਦ ਹੀ ਪਿਤਾ ਬਣਨ ਵਾਲੇ ਹਨ। ਅਦਾਕਾਰ ਵੱਲੋਂ ਬਹੁਤ ਹੀ ਖਾਸ ਅੰਦਾਜ਼ ਵਿੱਚ ਇਹ ਖੁਸ਼ਖਬਰੀ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਕੋਨੀਡੇਲਾ ਵਿਆਹ ਤੋਂ 10 ਸਾਲ ਬਾਅਦ ਆਪਣੇ ਪਹਿਲੇ ਬੱਚੇ ਦਾ ਸੁਵਾਗਤ ਕਰਨਗੇ। ਦੋਵਾਂ ਵੱਲੋਂ ਇੱਕ ਖਾਸ ਪੋਸਟ ਸ਼ੇਅਰ ਕਰ ਇਹ ਜਾਣਕਾਰੀ ਦਿੱਤੀ ਗਈ।

ਹੋਰ ਪੜ੍ਹੋ ...
  • Share this:

ਇਸ ਤੋਂ ਇਲਾਵਾ ਰਾਮ ਚਰਨ ਦੇ ਪਿਤਾ ਚਿਰੰਜੀਵੀ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰ ਲਿਖਿਆ, “ਸ਼੍ਰੀ ਹਨੂੰਮਾਨ ਜੀ ਦੇ ਆਸ਼ੀਰਵਾਦ ਨਾਲ, ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਪਾਸਨਾ ਅਤੇ ਰਾਮ ਚਰਨ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਪਿਆਰ ਅਤੇ ਧੰਨਵਾਦ ਨਾਲ ਸੁਰੇਖਾ ਅਤੇ ਚਿਰੰਜੀਵੀ ਕੋਨੀਡੇਲੀ, ਸ਼ੋਭਨਾ ਅਤੇ ਅਨਿਲ ਕਮੀਨੇਨੀ।

ਜਾਣੋ ਕਦੋਂ ਹੋਇਆ ਸੀ ਵਿਆਹ...

ਦੱਸ ਦੇਈਏ ਕਿ ਰਾਮ ਚਰਨ ਅਤੇ ਉਪਾਸਨਾ ਦੋਵਾਂ ਨੇ ਸਾਲ 2012 ਵਿੱਚ ਹੈਦਰਾਬਾਦ ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। ਦੋਵੇਂ ਕਥਿਤ ਤੌਰ 'ਤੇ ਇਕ ਦਹਾਕੇ ਪਹਿਲਾਂ ਇਕ ਸਪੋਰਟਸ ਕਲੱਬ ਵਿਚ ਮਿਲੇ ਸਨ, ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਪਿਆਰ ਹੋ ਗਿਆ ਸੀ। ਰਾਮ ਚਰਨ ਦਾ ਸਾਲ 2022 ਵਿਅਕਤੀਗਤ ਅਤੇ ਪੇਸ਼ੇਵਰ ਤੌਰ 'ਤੇ ਬਹੁਤ ਖਾਸ ਰਿਹਾ ਹੈ। ਉਨ੍ਹਾਂ ਦੀ ਆਖਰੀ ਰੀਲੀਜ਼, ਐਸ.ਐਸ. ਰਾਜਾਮੌਲੀ ਦੁਆਰਾ ਨਿਰਦੇਸ਼ਤ ਆਰਆਰਆਰ ਇਸ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦੁਨੀਆ ਭਰ ਵਿੱਚ ਹਿੱਟ ਰਹੀ ਹੈ। ਇਸ ਦੇ ਨਾਲ ਹੀ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਉਹ ਪਿਤਾ ਬਣਨ ਵਾਲੇ ਹਨ। ਰਾਮ ਚਰਨ ਨਾ ਸਿਰਫ ਸਾਉਥ ਸਗੋਂ ਬਾਲੀਵੁੱਡ ਵਿੱਚ ਫਿਲਮ ਆਰਆਰਆਰ ਰਾਹੀਂ ਧਮਾਕੇਦਾਰ ਆਗਾਜ਼ ਕਰ ਚੁੱਕੇ ਹਨ। ਜਿਸ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।

Published by:Rupinder Kaur Sabherwal
First published:

Tags: Bollywood, Entertainment, Entertainment news, South, South Star