Home /News /entertainment /

Adipurush: 'ਆਦਿਪੁਰਸ਼' ਦਾ ਨਵਾਂ ਪੋਸਟਰ Out, ਸ਼੍ਰੀਰਾਮ ਦੇ ਅਵਤਾਰ 'ਚ ਇਸ ਤਰ੍ਹਾਂ ਨਜ਼ਰ ਆਏ ਪ੍ਰਭਾਸ

Adipurush: 'ਆਦਿਪੁਰਸ਼' ਦਾ ਨਵਾਂ ਪੋਸਟਰ Out, ਸ਼੍ਰੀਰਾਮ ਦੇ ਅਵਤਾਰ 'ਚ ਇਸ ਤਰ੍ਹਾਂ ਨਜ਼ਰ ਆਏ ਪ੍ਰਭਾਸ

Adipurush New Poster

Adipurush New Poster

Adipurush New Poster Release On Ram Navami: ਸਾਉਥ ਸਟਾਰ ਪ੍ਰਭਾਸ ਦੁਨੀਆ ਭਰ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਉਹ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰ ਆਪਣੀ ਫਿਲਮ ਆਦਿਪੁਰਸ਼ ਦੇ ਚੱਲਦੇ ਸੁਰਖੀਆਂ ਵਿੱਚ ਹਨ।

  • Share this:

Adipurush New Poster Release On Ram Navami: ਸਾਉਥ ਸਟਾਰ ਪ੍ਰਭਾਸ ਦੁਨੀਆ ਭਰ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਉਹ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰ ਆਪਣੀ ਫਿਲਮ ਆਦਿਪੁਰਸ਼ ਦੇ ਚੱਲਦੇ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਅੱਜ ਭਗਵਾਨ ਸ਼੍ਰੀ ਰਾਮ ਦੇ ਜਨਮ ਦਿਨ ਯਾਨੀ ਰਾਮ ਨੌਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਫਿਲਮ ਆਦਿਪੁਰਸ਼ ਦਾ ਸ਼ਾਨਦਾਰ ਪੋਸਟ ਨੇ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਲਿਆ ਹੈ।

View this post on Instagram


A post shared by Prabhas (@actorprabhas)ਤੁਸੀ ਦੇਖ ਸਕਦੇ ਹੋ ਕਿ ਪੋਸਟਰ ਵਿੱਚ ਪ੍ਰਭਾਸ ਰਾਘਵ, ਕ੍ਰਿਤੀ ਸੈਨਨ ਜਾਨਕੀ, ਸੰਨੀ ਸਿੰਘ ਸ਼ੇਸ਼ ਅਤੇ ਦੇਵਦੱਤ ਨਾਗੇ ਬਜਰੰਗਬਲੀ ਦੇ ਰੂਪ ਵਿੱਚ ਹਨ। ਹਨੂੰਮਾਨ ਜੀ ਰਾਘਵ, ਜਾਨਕੀ ਅਤੇ ਸ਼ੇਸ਼ ਦੇ ਸਾਹਮਣੇ ਨਮਸਕਾਰ ਕਰਦੇ ਨਜ਼ਰ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਇਹ ਫਿਲਮ ਭਗਵਾਨ ਸ਼੍ਰੀ ਰਾਮ ਦੇ ਗੁਣਾਂ ਨੂੰ ਦਰਸਾਉਣ ਜਾ ਰਹੀ ਹੈ, ਇਸਦੇ ਨਾਲ ਹੀ ਉਹ ਆਪਣਾ ਧਰਮ, ਦਲੇਰੀ ਅਤੇ ਕੁਰਬਾਨੀ ਦਿਖਾਉਣਗੇ। ਇਸ ਪੋਸਟਰ 'ਚ ਸ਼੍ਰੀ ਰਾਮ ਦੇ ਭਗਤਾਂ ਵੱਲੋਂ ਪੂਜਣ ਵਾਲੇ ਰਾਮ ਦਰਬਾਰ ਨੂੰ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ।

ਰਾਮ ਨੌਮੀ ਦੇ ਮੌਕੇ 'ਤੇ ਪੋਸਟਰ ਆਊਟ...

ਦੱਸ ਦੇਈਏ ਕਿ ਰਾਮ ਨੌਮੀ ਮੌਕੇ ਭਗਵਾਨ ਸ਼੍ਰੀ ਰਾਮ ਦੇ ਜਨਮ ਦਿਨ ਅਤੇ ਚੰਗਿਆਈ ਦੀ ਸ਼ੁਰੂਆਤ ਦੇ ਰੂਪ ਵਿੱਚ ਮਨਾਏ ਜਾਣ ਦੇ ਨਾਲ, ਨਿਰਮਾਤਾਵਾਂ ਨੇ ਬ੍ਰਹਮਤਾ ਦਾ ਇੱਕ ਮਹੱਤਵਪੂਰਨ ਪ੍ਰਤੀਕ ਪੇਸ਼ ਕੀਤਾ ਹੈ ਜੋ ਅਧਰਮ ਉੱਤੇ ਧਰਮ ਦੀ ਜਿੱਤ ਦੀ ਸਥਾਪਨਾ ਨੂੰ ਦਰਸਾਉਂਦਾ ਹੈ। ਭਾਰਤੀ ਮਹਾਂਕਾਵਿ ਰਾਮਾਇਣ 'ਤੇ ਆਧਾਰਿਤ ਆਦਿਪੁਰਸ਼ 16 ਜੂਨ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Published by:Rupinder Kaur Sabherwal
First published:

Tags: Bollywood, Entertainment, Entertainment news, South, South Star