ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ (Alia Bhatt Ranbir Kapoor Marriage) ਨੂੰ ਲੈ ਕੇ ਭਾਵੇਂ ਸਾਰੇ ਕਨਫ਼ਿਊਜ਼ਡ ਹੋਣ, ਪਰ ਰਣਬੀਰ ਦੀ ਭੈਣ ਰਿਧੀਮਾ ਕਪੂਰ ਸਾਹਨੀ, ਰਿਧੀਮਾ ਦੇ ਪਤੀ ਭਰਤ ਸਾਹਨੀ ਅਤੇ ਭਤੀਜੀ ਸਮਾਇਰਾ ਦੇ ਆਉਣ ਨੇ ਫਿਰ ਤੋਂ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਤਰੀਕ ਦਾ ਭਾਵੇਂ ਖੁਲਾਸਾ ਨਹੀਂ ਕੀਤਾ ਜਾ ਰਿਹਾ ਪਰ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
ਕਪੂਰ ਅਤੇ ਭੱਟ ਪਰਿਵਾਰ ਨੇ ਇਸ ਵਿਆਹ 'ਤੇ ਚੁੱਪੀ ਧਾਰੀ ਹੋਈ ਹੈ ਪਰ ਤਿਆਰੀਆਂ ਨੂੰ ਦੇਖ ਕੇ ਪ੍ਰਸ਼ੰਸਕ ਸਮਝ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਰਣਬੀਰ ਕਪੂਰ-ਆਲੀਆ ਭੱਟ ਦੇ ਪ੍ਰੀ ਵੈਡਿੰਗ ਫੰਕਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਹਨ ਅਤੇ ਇਹ ਪ੍ਰੀ ਵੈਡਿੰਗ ਫੰਕਸ਼ਨ 'ਵਾਸਤੂ' 'ਚ ਹੀ ਹੋਣ ਜਾ ਰਹੇ ਹਨ।
ਪਿਛਲੇ ਦੋ ਹਫਤਿਆਂ ਤੋਂ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੈ। ਦੋਵੇਂ ਪਰਿਵਾਰ ਵਿਆਹ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹਨ ਪਰ ਹਰ ਰੋਜ਼ ਇਸ ਨਾਲ ਜੁੜੀ ਕੋਈ ਨਾ ਕੋਈ ਅਪਡੇਟ (ਰਣਬੀਰ-ਆਲੀਆ ਦੇ ਵਿਆਹ ਦੀ ਅਪਡੇਟ) ਜ਼ਰੂਰ ਸਾਹਮਣੇ ਆ ਰਹੀ ਹੈ। ਹੁਣ ਰਣਬੀਰ ਕਪੂਰ-ਆਲੀਆ ਭੱਟ ਦੇ ਪ੍ਰੀ ਵੈਡਿੰਗ ਫੰਕਸ਼ਨ ਦੀ ਖਬਰ ਹੈ, ਜੋ ਅੱਜ ਤੋਂ ਸ਼ੁਰੂ ਹੋਣ ਵਾਲੇ ਮੰਨੇ ਜਾ ਰਹੇ ਹਨ।
ਅੱਜ ਹੋਵੇਗੀ ਗਣੇਸ਼ ਪੂਜਾ ਤੇ ਮਹਿੰਦੀ ਦੀ ਰਸਮ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅੱਜ ਤੋਂ ਯਾਨੀ 13 ਅਪ੍ਰੈਲ ਨੂੰ ਆਲੀਆ ਅਤੇ ਰਣਬੀਰ ਦੇ ਵਿਆਹ ਨਾਲ ਜੁੜੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। 13 ਅਪ੍ਰੈਲ ਨੂੰ ਸਵੇਰੇ 11:00 ਵਜੇ 'ਵਾਸਤੂ' ਵਿੱਚ ਗਣੇਸ਼ ਪੂਜਾ ਹੋਵੇਗੀ ਅਤੇ ਇਸ ਸ਼ੁਭ ਕਾਰਜ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਪੂਜਾ ਨਾਲ ਹੋਵੇਗੀ। ਇਸ ਤੋਂ ਬਾਅਦ ਦੁਪਹਿਰ ਨੂੰ ਮਹਿੰਦੀ ਦਾ ਸਮਾਗਮ ਵੀ ਹੋਵੇਗਾ। ਇਹ ਵੀ ‘ਵਾਸਤੂ’ ਵਿੱਚ ਹੀ ਹੋਵੇਗਾ।
ਕਾਕਟੇਲ ਪਾਰਟੀ `ਚ ਹੋਵੇਗਾ ਧਮਾਲ
ਗਣੇਸ਼ ਪੂਜਾ ਅਤੇ ਮਹਿੰਦੀ ਫੰਕਸ਼ਨ ਦੇ ਨਾਲ, ਖਾਸ ਦੋਸਤਾਂ ਲਈ ਇੱਕ ਕਾਕਟੇਲ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਮਾਗਮ ਕ੍ਰਿਸ਼ਨ ਰਾਜ ਬੰਗਲੇ 'ਚ ਹੋਵੇਗਾ, ਜਿਸ ਲਈ ਕੁਝ ਖਾਸ ਦੋਸਤਾਂ ਨੂੰ ਸੱਦਾ ਦਿੱਤਾ ਗਿਆ ਹੈ।
ਖਾਸ ਤੋਹਫੇ ਨਾਲ ਹੋਵੇਗਾ ਰਣਬੀਰ ਆਲੀਆ ਦਾ ਸਵਾਗਤ
ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਰਣਬੀਰ ਨੇ ਭਾਵੇਂ ਆਪਣੇ ਪਿਆਰ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ, ਪਰ ਆਲੀਆ ਨੇ ਕਦੇ ਵੀ ਆਪਣੇ ਪਿਆਰ ਦਾ ਇਕਬਾਲ ਕਰਨ ਤੋਂ ਨਹੀਂ ਝਿਜਕੀ, ਸਗੋਂ ਉਹ ਹਰ ਮੌਕੇ `ਤੇ ਰਣਬੀਰ ਨਾਲ ਆਪਣੇ ਪਿਆਰ ਦਾ ਇਜ਼ਹਾਰ ਖੁੱਲ ਕੇ ਕਰਦੀ ਨਜ਼ਰ ਆਈ। ਹੁਣ ਜਦੋਂ ਦੋਵੇਂ ਇਕੱਠੇ ਹੋਣ ਜਾ ਰਹੇ ਹਨ ਤਾਂ ਰਣਬੀਰ ਇਸ ਖਾਸ ਮੌਕੇ 'ਤੇ ਆਲੀਆ ਨੂੰ ਖਾਸ ਤੋਹਫੇ ਦੇ ਨਾਲ ਸਵਾਗਤ ਕਰਨ ਜਾ ਰਹੇ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਰਣਬੀਰ ਕਪੂਰ ਨੇ ਆਲੀਆ ਲਈ ਕਸਟਮ ਮੇਡ ਵੈਡਿੰਗ ਬੈਂਡ ਬਣਾਇਆ ਹੈ, ਜਿਸ 'ਚ 8 ਹੀਰੇ ਜੜੇ ਹਨ। ਇਹ ਬੈਂਡ ਵੈਨ ਕਲੀਫ ਅਤੇ ਅਰਪਲਸ ਨਾਮਕ ਅੰਤਰਰਾਸ਼ਟਰੀ ਬ੍ਰਾਂਡ ਤੋਂ ਬਣਾਇਆ ਗਿਆ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alia bhatt, Ranbir Kapoor, Ranbir Kapoor Alia Bhatt Marriage, Ranbir Kapoor Alia Bhatt Wedding