Home /News /entertainment /

Ranbir-Alia Wedding: ਆਲੀਆ-ਰਣਬੀਰ ਦੀ ਵਿਆਹ ਤੋਂ ਪਹਿਲਾਂ ਦੇਖੋ ਇਹ ਝਲਕ, ਇੱਕ-ਦੂਜੇ 'ਚ ਗੁਆਚੇ ਆਏ ਨਜ਼ਰ

Ranbir-Alia Wedding: ਆਲੀਆ-ਰਣਬੀਰ ਦੀ ਵਿਆਹ ਤੋਂ ਪਹਿਲਾਂ ਦੇਖੋ ਇਹ ਝਲਕ, ਇੱਕ-ਦੂਜੇ 'ਚ ਗੁਆਚੇ ਆਏ ਨਜ਼ਰ

Box Office Collection: ਰਣਬੀਰ-ਆਲੀਆ ਦੀ 'ਬ੍ਰਹਮਾਸਤਰ' ਵਿਰੋਧ ਦੇ ਬਾਵਜੂਦ ਵੀ ਪਹੁੰਚੀ 200 ਕਰੋੜ ਦੇ ਕਰੀਬ

Box Office Collection: ਰਣਬੀਰ-ਆਲੀਆ ਦੀ 'ਬ੍ਰਹਮਾਸਤਰ' ਵਿਰੋਧ ਦੇ ਬਾਵਜੂਦ ਵੀ ਪਹੁੰਚੀ 200 ਕਰੋੜ ਦੇ ਕਰੀਬ

Ranbir Kapoor and Alia Bhatt Wedding: ਰਣਬੀਰ ਕਪੂਰ ਅਤੇ ਆਲੀਆ ਭੱਟ ਬਾਲੀਵੁੱਡ ਦੀ ਪਿਆਰੀ ਜੋੜੀਆਂ ਵਿੱਚੋਂ ਇੱਕ ਹੈ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਹੁਣ ਜੋੜੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਹਾਲਾਂਕਿ ਵਿਆਹ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਪਰ ਉਨ੍ਹਾਂ ਦੇ ਕਰੀਬੀਆਂ ਅਤੇ ਸ਼ੁਭਚਿੰਤਕਾਂ ਵੱਲੋਂ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜੋੜਾ 14-15 ਅਪ੍ਰੈਲ ਨੂੰ ਵਿਆਹ ਕਰਨ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

Ranbir Kapoor and Alia Bhatt Wedding: ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਬਾਲੀਵੁੱਡ ਦੀ ਪਿਆਰੀ ਜੋੜੀਆਂ ਵਿੱਚੋਂ ਇੱਕ ਹੈ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਹੁਣ ਜੋੜੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਹਾਲਾਂਕਿ ਵਿਆਹ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਪਰ ਉਨ੍ਹਾਂ ਦੇ ਕਰੀਬੀਆਂ ਅਤੇ ਸ਼ੁਭਚਿੰਤਕਾਂ ਵੱਲੋਂ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜੋੜਾ 14-15 ਅਪ੍ਰੈਲ ਨੂੰ ਵਿਆਹ ਕਰਨ ਜਾ ਰਿਹਾ ਹੈ। ਦੋਵਾਂ ਨੇ ਫਿਲਮ 'ਬ੍ਰਹਮਾਸਤਰ' 'ਚ ਵੀ ਇਕੱਠੇ ਕੰਮ ਕੀਤਾ ਹੈ। ਹੁਣ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਫਿਲਮ ਦੇ ਨਵੇਂ ਗੀਤ ਦੇ ਕੁਝ ਦ੍ਰਿਸ਼ ਸਾਂਝੇ ਕਰਕੇ ਇਸ ਜੋੜੀ ਨੂੰ ਜ਼ਿੰਦਗੀ ਦੇ ਇਸ ਨਵੇਂ ਸਫਰ 'ਤੇ ਵਧਾਈ ਦਿੱਤੀ ਹੈ।

ਅਯਾਨ ਨੇ ਰਣਬੀਰ-ਆਲੀਆ ਨੂੰ ਦਿੱਤਾ ਤੋਹਫਾ

ਹਰ ਕੋਈ ਜਾਣਦਾ ਹੈ ਕਿ ਅਯਾਨ ਮੁਖਰਜੀ ਅਤੇ ਰਣਬੀਰ ਕਪੂਰ ਦੀ ਦੋਸਤੀ ਬਹੁਤ ਪੁਰਾਣੀ ਹੈ। ਦੋਵੇਂ ਪਹਿਲਾਂ ਵੀ ਕਈ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਹੁਣ ਜਦੋਂ ਆਲੀਆ ਦਾ ਖਾਸ ਦੋਸਤ ਰਣਬੀਰ ਵਿਆਹ ਕਰਨ ਜਾ ਰਿਹਾ ਹੈ ਤਾਂ ਅਯਾਨ ਵੀ ਇਸ ਗੱਲ ਨੂੰ ਲੈ ਕੇ ਕਾਫੀ ਖੁਸ਼ ਹੈ। ਅਯਾਨ ਨੇ ਫਿਲਮ ਦੇ ਨਵੇਂ ਗੀਤ 'ਕੇਸਰੀਆ ਤੇਰਾ ਇਸ਼ਕ ਹੈ ਪੀਆ' ਦਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। 45 ਸੈਕਿੰਡ ਦੀ ਇਸ ਵੀਡੀਓ 'ਚ ਆਲੀਆ ਅਤੇ ਰਣਬੀਰ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਫੁੱਲਾਂ ਦੀ ਮਹਿਕ 'ਚ ਦੋਵੇਂ ਇਕ-ਦੂਜੇ 'ਚ ਖੁੱਬੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਇੰਨੀ ਸ਼ਾਨਦਾਰ ਹੈ ਕਿ ਜੋੜੇ ਨੂੰ ਕਿਸੇ ਦੋਸਤ ਤੋਂ ਇੰਨਾ ਵਧੀਆ ਤੋਹਫ਼ਾ ਨਹੀਂ ਮਿਲ ਸਕਦਾ ਸੀ। ਵੈਸੇ, ਜੋ ਲੋਕ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਲਈ ਵੀ ਇਹ ਛੋਟੀ ਜਿਹੀ ਵੀਡੀਓ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ।

View this post on Instagram


A post shared by Ayan Mukerji (@ayan_mukerji)
ਅਯਾਨ ਨੇ ਵੀਡੀਓ ਦੇ ਨਾਲ ਲਿਖਿਆ- ''ਰਣਬੀਰ ਅਤੇ ਆਲੀਆ ਲਈ, ਨਾਲ ਹੀ ਉਸ ਪਵਿੱਤਰ ਰਿਸ਼ਤੇ ਲਈ ਜੋ ਦੋਵੇਂ ਜਲਦੀ ਹੀ ਸ਼ੁਰੂ ਕਰਨ ਜਾ ਰਹੇ ਹਨ। ਰਣਬੀਰ ਅਤੇ ਆਲੀਆ, ਇਸ ਦੁਨੀਆ ਵਿੱਚ ਮੇਰੇ ਸਭ ਤੋਂ ਨਜ਼ਦੀਕੀ ਅਤੇ ਪਿਆਰੇ ਵਿਅਕਤੀਆਂ ਵਿੱਚੋਂ ਇੱਕ, ਦੋਵਾਂ ਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਵਧੀਆ ਤਜ਼ਰਬੇ ਦਿੱਤੇ ਹਨ, ਉਨ੍ਹਾਂ ਨੇ ਸਾਡੀ ਇਸ ਫਿਲਮ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਕੁਰਬਾਨ ਕਰ ਦਿੱਤਾ। ਅਸੀਂ ਤੁਹਾਡੇ ਨਾਲ ਉਨ੍ਹਾਂ ਦੇ ਬੰਧਨ ਦੀ ਇੱਕ ਛੋਟੀ ਜਿਹੀ ਝਲਕ ਸਾਂਝੀ ਕਰਨਾ ਚਾਹੁੰਦੇ ਹਾਂ, ਇਹ ਸਾਡੇ ਗੀਤ ਕੇਸਰੀਆ ਦੀ ਇੱਕ ਝਲਕ ਹੈ, ਇਹ ਜਸ਼ਨ ਲਈ ਹੈ, ਇਹ ਰਣਬੀਰ-ਆਲੀਆ ਲਈ ਹੈ, ਇਹ ਸਾਡੇ ਸਾਰਿਆਂ ਲਈ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਦੇ ਵਿਆਹ ਦੇ ਜਸ਼ਨ ਅੱਜ ਤੋਂ ਹੀ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਨੂੰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਕਈ ਬਾਲੀਵੁੱਡ ਸਿਤਾਰਿਆਂ ਨੇ ਵਿਆਹ ਦੀਆਂ ਵਧਾਇਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

Published by:Rupinder Kaur Sabherwal
First published:

Tags: Bollywood, Entertainment news, Ranbir Kapoor, Ranbir Kapoor Alia Bhatt Marriage, Ranbir Kapoor Alia Bhatt Marriage Date, Ranbir Kapoor Alia Bhatt Wedding