Home /News /entertainment /

Ranbir Kapoor- Alia Bhatt Wedding: ਆਲੀਆ ਭੱਟ 'ਤੇ ਰਣਬੀਰ ਕਪੂਰ ਦੇ ਵਿਆਹ ਦਾ ਸੱਦਾ ਪੱਤਰ ਹੋਇਆ ਵਾਇਰਲ ? ਦੇਖੋ

Ranbir Kapoor- Alia Bhatt Wedding: ਆਲੀਆ ਭੱਟ 'ਤੇ ਰਣਬੀਰ ਕਪੂਰ ਦੇ ਵਿਆਹ ਦਾ ਸੱਦਾ ਪੱਤਰ ਹੋਇਆ ਵਾਇਰਲ ? ਦੇਖੋ

Ranbir Kapoor- Alia Bhatt Wedding: ਆਲੀਆ ਭੱਟ 'ਤੇ ਰਣਬੀਰ ਕਪੂਰ ਦੇ ਵਿਆਹ ਦਾ ਸੱਦਾ ਪੱਤਰ ਹੋ ਰਿਹਾ ਵਾਇਰਲ ?  (ਫਾਈਲ ਫੋਟੋ)

Ranbir Kapoor- Alia Bhatt Wedding: ਆਲੀਆ ਭੱਟ 'ਤੇ ਰਣਬੀਰ ਕਪੂਰ ਦੇ ਵਿਆਹ ਦਾ ਸੱਦਾ ਪੱਤਰ ਹੋ ਰਿਹਾ ਵਾਇਰਲ ? (ਫਾਈਲ ਫੋਟੋ)

Ranbir Kapoor- Alia Bhatt Wedding invitation Viral: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਦੇ ਵਿਆਹ ਦੀ ਘੰਟੀ ਵੱਜਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ 13 ਤੋਂ 18 ਅਪ੍ਰੈਲ ਦਰਮਿਆਨ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਦੋਵਾਂ ਦਾ ਵਿਆਹ ਆਰਕੇ ਹਾਊਸ 'ਵਾਸਤੂ' 'ਚ ਤੈਅ ਹੋ ਗਿਆ ਹੈ। ਮਹਿਮਾਨਾਂ ਦੀ ਸੂਚੀ ਵਿੱਚ ਕਈ ਵੱਡੇ ਦਿੱਗਜ ਅਦਾਕਾਰਾਂ ਅਤੇ ਨਿਰਦੇਸ਼ਕਾਂ ਦੇ ਨਾਂ ਸ਼ਾਮਲ ਹਨ। ਇਸ ਵਿਚਕਾਰ ਹੀ ਰਣਬੀਰ ਅਤੇ ਆਲੀਆ ਦੇ ਵਿਆਹ ਦਾ ਸੱਦਾ ਪੱਤਰ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆ ਚੁੱਕਾ ਹੈ। ਇਸ ਤੋਂ ਬਾਅਦ ਪ੍ਰਸ਼ੰਸ਼ਕ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਹੋਰ ਵੀ ਉਤਸਾਹਿਤ ਹੋ ਗਏ ਹਨ।

ਹੋਰ ਪੜ੍ਹੋ ...
  • Share this:

    ਹਾਲਾਂਕਿ, ਜੋ ਸੱਦਾ ਆਨਲਾਈਨ ਵਾਇਰਲ ਹੋ ਰਿਹਾ ਹੈ, ਉਹ ਇੱਕ ਫੈਸ਼ਨ ਬ੍ਰਾਂਡ ਔਰੇਲੀਆ ਦੇ ਇੰਸਟਾਗ੍ਰਾਮ ਪੈਜ ਤੋਂ ਸਾਹਮਣੇ ਆਈਆ ਹੈ। ਜਿਸ ਵਿੱਚ ਇਹ ਲਿਖਿਆ ਗਿਆ ਹੈ ਕਿ, ਤਾਰੀਖ ਨੂੰ ਬਚਾਉਣ ਲਈ ਇੱਕ ਸੰਪੂਰਣ ਤਾਰੀਖ ਤੋਂ, @aliaabhatt ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਵਿਆਹ 'ਤੇ ਕੀ ਹੁੰਦਾ ਹੈ ਇਸ ਲਈ ਜੁੜੇ ਰਹੋ. ਜਲਦੀ ਹੀ ਸਾਡੀ #WeddinGlimpses ਦਾ ਖੁਲਾਸਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਘੰਟੀ ਜਲਦ ਹੀ ਵੱਜਣ ਵਾਲੀ ਹੈ।

    ਇਸਦੇ ਨਾਲ ਹੀ ਹਾਲੇ ਤੱਕ ਕਪੂਰ ਪਰਿਵਾਰ ਵੱਲੋਂ ਇਸਦੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਰਣਬੀਰ ਦੇ ਕਰੀਬੀ ਦੋਸਤ ਆਦਿਤਿਆ ਰਾਏ ਕਪੂਰ, ਅਯਾਨ ਮੁਖਰਜੀ, ਅਤੇ ਅਰਜੁਨ ਕਪੂਰ ਉਸਦੀ ਬੈਚਲਰ ਪਾਰਟੀ ਲਈ ਵਿਸ਼ੇਸ਼ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਹਨ। ETimes ਦੇ ਅਨੁਸਾਰ, ਵਿਆਹ ਇਸ ਮਹੀਨੇ ਆਲੀਆ ਭੱਟ ਦੇ ਮਾਮੇ ਐੱਨ ਰਾਜ਼ਦਾਨ ਦੀ ਖਰਾਬ ਸਿਹਤ ਦੇ ਕਾਰਨ ਹੋ ਰਿਹਾ ਹੈ, ਜਿਸ ਨੇ "ਆਲੀਆ ਨੂੰ ਰਣਬੀਰ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਸੀ।" ਇੱਕ ਸੂਤਰ ਅਨੁਸਾਰ, "ਸ਼੍ਰੀਮਾਨ ਰਾਜ਼ਦਾਨ ਰਣਬੀਰ ਨੂੰ ਕਾਫੀ ਪਸੰਦ ਕਰਦੇ ਹਨ।"

    ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ। ਦੋਵਾਂ ਦੀ ਪ੍ਰੇਮ ਕਹਾਣੀ ਇਸ ਫਿਲਮ ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਦੋਵੇਂ ਕੁਝ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਹੁਣ ਉਹ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਫਿਲਮ 'ਚ ਮੌਨੀ ਰਾਏ ਅਤੇ ਅਮਿਤਾਭ ਬੱਚਨ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ। ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

    Published by:Rupinder Kaur Sabherwal
    First published:

    Tags: Alia bhatt, Bollywood, Entertainment news, Ranbir Kapoor, Ranbir Kapoor Alia Bhatt Marriage, Ranbir Kapoor Alia Bhatt Marriage Date, Ranbir Kapoor Alia Bhatt Wedding