Home /News /entertainment /

Ranbir-Alia: ਰਣਬੀਰ -ਆਲੀਆ ਨੂੰ ਜੀਜੇ ਤੋਂ ਮਿਲਿਆ ਆਸ਼ੀਰਵਾਦ, ਪ੍ਰਸ਼ੰਸਕ ਵੀ ਹੋਏ ਖੁਸ਼ ਕਹੀ ਇਹ ਗੱਲ

Ranbir Kapoor Alia Bhatt: ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਆਖਿਰਕਾਰ 5 ਸਾਲ ਦੇ ਰਿਸ਼ਤੇ ਤੋਂ ਬਾਅਦ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਵਾਂ ਨੇ ਰਣਬੀਰ ਕਪੂਰ ਦੇ ਘਰ 'ਵਾਸਤੂ' 'ਚ ਸੱਤ ਫੇਰੇ ਲਏ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਛਾਈ ਰਹਿੰਦੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਬੇਹੱਦ ਨਿੱਜੀ ਸਮਾਰੋਹ 'ਚ ਆਯੋਜਿਤ ਇਸ ਵਿਆਹ 'ਚ ਲੋਕਾਂ ਨੇ ਖੂਬ ਆਨੰਦ ਮਾਣਿਆ। ਹੁਣ ਰਣਬੀਰ ਕਪੂਰ ਦੇ ਜੀਜਾ ਯਾਨੀ ਭਰਤ ਸਾਹਨੀ (Bharat Sahni) ਨੇ ਇਸ ਜੋੜੇ ਨੂੰ ਵੱਖਰੇ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਹੋਰ ਪੜ੍ਹੋ ...
  • Share this:

    View this post on Instagram

    A post shared by Bharat Sahni (@brat.man)

    ਭਰਤ ਸਾਹਨੀ ਨੇ ਵਿਆਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਦੇ ਨਾਲ ਨਵੇਂ ਵਿਆਹੇ ਜੋੜੇ ਲਈ ਇੱਕ ਖਾਸ ਨੋਟ ਵੀ ਸਾਂਝਾ ਕੀਤਾ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਪਿਛਲੇ ਕੁਝ ਦਿਨ ਕਿਸੇ ਪਰੀਆ ਦੀ ਕਹਾਣੀ ਤੋਂ ਘੱਟ ਨਹੀਂ ਸਨ। ਇਸ ਖੂਬਸੂਰਤ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਕਾਮਨਾ ਕਰਦਾ ਹਾਂ ਕਿ ਤੁਹਾਡੀ ਅੱਗੇ ਦੀ ਯਾਤਰਾ ਪਿਆਰ, ਖੁਸ਼ੀ ਅਤੇ ਹੋਰ ਬਹੁਤ ਸਾਰੇ ਬੱਚਿਆਂ ਨਾਲ ਭਰੀ ਰਹੇ।'' ਭਰਤ ਸਾਹਨੀ ਦੀ ਇਸ ਪੋਸਟ 'ਚ ਰਣਬੀਰ-ਆਲੀਆ ਦੇ ਕਈ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਅਤੇ ਜਲਦੀ ਤੋਂ ਜਲਦੀ ਖੁਸ਼ਖਬਰੀ ਦੱਸਣ ਦੀ ਮੰਗ ਕਰ ਰਹੇ ਹਨ।

    ਵਿਆਹ ਤੋਂ ਬਾਅਦ ਪਹਿਲੀ ਬਾਰ ਆਏ ਨਜ਼ਰ

    ਇਸ ਦੇ ਨਾਲ ਹੀ ਰਣਬੀਰ ਕਪੂਰ ਨੂੰ ਐਤਵਾਰ ਨੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਦੇਖਿਆ ਗਿਆ। ਰਣਬੀਰ ਕਪੂਰ ਅਸਲ ਵਿੱਚ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਟੀ-ਸੀਰੀਜ਼ ਦੇ ਦਫ਼ਤਰ ਪਹੁੰਚੇ ਸਨ। ਇਸ ਦੌਰਾਨ ਉਸ ਨੇ ਨੀਲੇ ਰੰਗ ਦੀ ਚੈਕਰ ਵਾਲੀ ਕਮੀਜ਼ ਅਤੇ ਟਰਾਊਜ਼ਰ ਪਾਇਆ ਹੋਇਆ ਸੀ। ਰਣਬੀਰ ਕਪੂਰ ਨੂੰ ਦੇਖਦੇ ਹੀ ਪੈਪਾਰਾਜ਼ੀ ਵਿਆਹ ਦੀਆਂ ਵਧਾਈਆਂ ਦੇਣ ਲੱਗੇ, ਉਥੇ ਹੀ ਰਣਬੀਰ ਕਪੂਰ ਵੀ ਸਾਰਿਆਂ ਨੂੰ ਅਲਵਿਦਾ ਕਹਿ ਕੇ ਅੰਦਰ ਚਲੇ ਗਏ। ਵਾਇਰਲ ਭਯਾਨੀ ਦੁਆਰਾ ਸ਼ੇਅਰ ਕੀਤੇ ਗਏ ਇਸ ਵੀਡੀਓ 'ਚ ਵੀ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।

    ਇਸ ਦੇ ਨਾਲ ਹੀ ਸ਼ਨੀਵਾਰ ਨੂੰ ਇਸ ਖੂਬਸੂਰਤ ਜੋੜੇ ਨੇ ਆਪਣੇ ਘਰ 'ਵਾਸਤੂ' 'ਚ ਵਿਆਹ ਦੀ ਪਾਰਟੀ ਰੱਖੀ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ। ਇਸ ਵਿਆਹ ਦੀ ਪਾਰਟੀ 'ਚ ਸ਼ਾਹਰੁਖ ਖਾਨ, ਗੌਰੀ ਖਾਨ, ਅਰਜੁਨ ਕਪੂਰ, ਮਲਾਇਕਾ ਅਰੋੜਾ, ਆਦਿਤਿਆ ਰਾਏ ਕਪੂਰ ਅਤੇ ਕਪੂਰ ਪਰਿਵਾਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਜਿੱਥੇ ਆਲੀਆ ਭੱਟ ਨੇ ਇਸ ਵੈਡਿੰਗ ਬੈਸ਼ 'ਚ ਸਿਲਵਰ ਕਲਰ ਦਾ ਖੂਬਸੂਰਤ ਆਊਟਫਿਟ ਪਾਇਆ ਹੋਇਆ ਸੀ, ਉਥੇ ਹੀ ਰਣਬੀਰ ਕਪੂਰ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੇ ਸਨ।
    Published by:rupinderkaursab
    First published:

    Tags: Alia Ranbir Marriage, Alia Ranbir Wedding, Bollywood, Entertainment news, Ranbir Kapoor

    ਅਗਲੀ ਖਬਰ